ਪੀਲੇ ਲਹਿੰਗੇ ਅਤੇ ਫੁੱਲਾਂ ਵਾਲੇ ਗਹਿਣਿਆਂ ’ਚ ਬੇਹੱਦ ਖੂਬਸੂਰਤ ਲੱਗ ਰਹੀ ਪਲਕ, ਹਲਦੀ ਸੈਰੇਮਨੀ ਦੀਆਂ ਤਸਵੀਰਾਂ

Saturday, Nov 05, 2022 - 02:56 PM (IST)

ਪੀਲੇ ਲਹਿੰਗੇ ਅਤੇ ਫੁੱਲਾਂ ਵਾਲੇ ਗਹਿਣਿਆਂ ’ਚ ਬੇਹੱਦ ਖੂਬਸੂਰਤ ਲੱਗ ਰਹੀ ਪਲਕ, ਹਲਦੀ ਸੈਰੇਮਨੀ ਦੀਆਂ ਤਸਵੀਰਾਂ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਪਲਕ ਮੁਛਾਲ ਦੇ ਘਰ ਸਿਰਫ਼ ਇਕ ਦਿਨ ਬਾਅਦ ਯਾਨੀ 6 ਨਵੰਬਰ ਨੂੰ ਸ਼ਹਿਨਾਈਆਂ ਗੂੰਜਣ ਜਾ ਰਹੀਆਂ ਹੈ। ਗਾਇਕ ਦੇ ਘਰ ਪਿਛਲੇ ਸ਼ੁੱਕਰਵਾਰ ਤੋਂ ਵਿਆਹ ਦੇ ਸਮਾਗਮ ਸ਼ੁਰੂ ਹੋ ਗਏ ਹਨ। ਕੱਲ੍ਹ ਪਲਕ ਦੀ ਮਹਿੰਦੀ ਸੈਰੇਮਨੀ ਸੀ ਅਤੇ ਅੱਜ ਇਸ ਗਾਇਕਾ ਦੀ ਹਲਦੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਪਲਕ ਦੀ ਹਲਦੀ ਸਮਾਰੋਹ 'ਚ ਪਹੁੰਚੀ 90 ਦੇ ਦਹਾਕੇ ਦੀ ਅਦਾਕਾਰਾ ਸ਼ੀਬਾ ਨੇ ਹਾਲ ਹੀ ’ਚ ਆਪਣੇ ਇੰਸਟਾ ਅਕਾਊਂਟ ’ਤੇ ਸਮਾਰੋਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ ਕਿ ‘ਟੀਮ ਬ੍ਰਾਈਡ ਪਲਮੀਤ, ਹਲਤੀ ਸੈਰੇਮਨੀ।’

ਇਹ ਵੀ ਪੜ੍ਹੋ- ਪਲਕ ਮੁੱਛਲ ਦੇ ਹੱਥਾਂ ’ਤੇ ਲਗੀ ਡਾਇਰੈਕਟਰ ਮਿਥੁਨ ਦੇ ਨਾਮ ਦੀ ਮਹਿੰਦੀ, ਨੀਲੇ ਲਹਿੰਗਾ ’ਚ ਗਾਇਕਾ ਨੇ ਲਗਾਏ ਚਾਰ-ਚੰਨ

ਹਲਦੀ ਸੈਰੇਮਨੀ ’ਤੇ ਪਲਕ ਪੀਲੇ ਲਹਿੰਗੇ ’ਚ ’ਚ ਨਜ਼ਰ ਆਈ ਅਤੇ ਤਸਵੀਰਾਂ ’ਚ ਸਮਾਗਮ ਦਾ ਆਨੰਦ ਮਾਣ ਰਹੀ ਹੈ। 

ਇਹ ਵੀ ਪੜ੍ਹੋ- ਦੀਪਿਕਾ ਪਾਦੂਕੋਣ ਦਾ ਪੋਸਟਰ ਦੇਖ ਕੇ ਰਣਵੀਰ ਸਿੰਘ ਨੇ ਕੀਤਾ ਅਜਿਹਾ ਕੰਮ, ਪਠਾਨ ਅਦਾਕਾਰਾ ਨੇ ਕਹੀ ਗੱਲ

ਪਲਕ ਫੁੱਲਾਂ ਵਾਲੇ ਗਹਿਣਿਆਂ ਨਾਲ ਪੀਲੇ ਲਹਿੰਗੇ ’ਚ ਬਹੁਤ ਖੂਬਸੂਰਤ ਲੱਗ ਰਹੀ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਪਲਕ ਮੁਛਾਲ ਕੱਲ ਯਾਨੀ 6 ਨਵੰਬਰ ਨੂੰ ਸੰਗੀਤ ਨਿਰਦੇਸ਼ਕ ਮਿਥੁਨ ਨਾਲ ਸੱਤ ਫ਼ੇਰੇ ਲੈ ਕੇ ਵਿਆਹ ਦੇ ਬੰਧਨ ’ਚ ਬੱਝੇਗੀ। ਗਾਇਕਾ ਨੂੰ ਦੁਲਹਨ ਦੇ ਲੁੱਕ 'ਚ ਦੇਖਣ ਲਈ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

PunjabKesari


 


author

Shivani Bassan

Content Editor

Related News