ਆਮਿਰ ਖ਼ਾਨ ਨੂੰ ਕਾਪੀ ਕਰਨਾ ਪਾਕਿਸਤਾਨੀ ਅਦਾਕਾਰ ਫ਼ਵਾਦ ਨੂੰ ਪਿਆ ਮਹਿੰਗਾ, ਹਸਪਤਾਲ ’ਚ ਰਹੇ ਦਾਖ਼ਲ

Saturday, Sep 24, 2022 - 02:42 PM (IST)

ਆਮਿਰ ਖ਼ਾਨ ਨੂੰ ਕਾਪੀ ਕਰਨਾ ਪਾਕਿਸਤਾਨੀ ਅਦਾਕਾਰ ਫ਼ਵਾਦ ਨੂੰ ਪਿਆ ਮਹਿੰਗਾ, ਹਸਪਤਾਲ ’ਚ ਰਹੇ ਦਾਖ਼ਲ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਆਮਿਰ ਖ਼ਾਨ ਨੂੰ ਕਾਪੀ ਕਰਨ ਵਾਲੇ ਪਾਕਿਸਤਾਨੀ ਅਦਾਕਾਰ ਫ਼ਵਾਦ ਖ਼ਾਨ ਨੇ ਆਪਣੀ ਆਉਣ ਵਾਲੀ ਫ਼ਿਲਮ ‘ਦਿ ਲੀਜੈਂਡ ਆਫ਼ ਮੌਲਾ ਜੱਟ’ ਲਈ ਆਪਣੀ ਜਾਨ ਖਤਰੇ ’ਚ ਪਾ ਦਿੱਤੀ। ਫ਼ਵਾਦ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟਰਾਂਸਫਰਮੇਸ਼ਨ ਲਈ ਕੁਝ ਅਜਿਹਾ ਕੀਤਾ ਜਿਸ ਨਾਲ ਉਸ ਦੀ ਸਿਹਤ ’ਤੇ ਬਹੁਤ ਬੁਰਾ ਪ੍ਰਭਾਵ ਪਿਆ ਅਤੇ ਹਸਪਤਾਲ ’ਚ ਦਾਖ਼ਲ ਹੋ ਗਏ ਸੀ।

PunjabKesari
 

ਇਹ ਵੀ ਪੜ੍ਹੋ : ਨੀਰੂ ਬਾਜਵਾ ਨੇ ਪਤੀ ਹੈਰੀ ਨਾਲ ਤਸਵੀਰ ਕੀਤੀ ਸਾਂਝੀ, ਕੈਪਸ਼ਨ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

ਦੱਸ ਦੇਈਏ ਕਿ ਮੀਡੀਆ ਰਿਪੋਰਟ ਅਨੁਸਾਰ ਫ਼ਵਾਦ ਖ਼ਾਨ ਦਾ ਭਾਰ 75 ਕਿਲੋ ਦੇ ਲਗਭਗ ਸੀ ਅਤੇ ਉਨ੍ਹਾਂ ਨੇ ਫ਼ਿਲਮ ’ਚ ਕਿਰਦਾਰ ਨਿਭਾਉਣ ਲਈ 100 ਕਿਲੋ ਤੱਕ ਭਾਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਤਰ੍ਹਾਂ ਕਰਨ ਨਾਲ ਫ਼ਵਾਦ ਖ਼ਾਨ ਦੀ ਹਾਲਤ ਅਚਾਨਕ ਖ਼ਰਾਬ ਹੋ ਗਈ ਅਤੇ ਹਸਪਤਾਲ ਦਾਖ਼ਲ ਹੋਣਾ ਪਿਆ। 

PunjabKesari

ਇਹ ਵੀ ਪੜ੍ਹੋ : ਕੇਰਲ ’ਚ ਕੁੱਤੇ ਜ਼ਿੰਦਾ ਸਾੜਨ ’ਤੇ ਦੁਖੀ ਹੋਈ ਵਾਮਿਕਾ, ਕਿਹਾ- ‘ਮਨੁੱਖੀ ਆਬਾਦੀ ਵੀ ਵਧ ਰਹੀ ਹੈ, ਇਨਸਾਨਾਂ ਨੂੰ ਜ਼ਿੰਦਾ ਸਾੜੋਗੇ’

ਹਾਲ ਹੀ ’ਚ ਫ਼ਵਾਦ ਨੇ ਖੁਲਾਸਾ ਕੀਤਾ ਕਿ ‘ਇਸ ਤਰ੍ਹਾਂ ਦੇ ਸਰੀਰ ਦੀ ਤਬਦੀਲੀ ਉਸ ਲਈ ਬਿਲਕੁਲ ਵੀ ਚੰਗੀ ਨਹੀਂ ਸੀ। ਉਹ ਦੁਬਾਰਾ ਕਦੇ ਵੀ ਇਸ ਦੀ ਕੋਸ਼ਿਸ਼ ਨਹੀਂ ਕਰੇਗਾ। ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਇਸ ਬਾਰੇ ਜਾਗਰੁੂਕ ਕੀਤਾ ਕਿ ‘ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਟਰਾਂਸਫਰਮੇਸ਼ਨ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਇਸ ਦੇ ਨੁਕਸਾਨਾਂ ਬਾਰੇ ਜਾਣ ਲਓ। ਮੈਂ 10 ਦਿਨਾਂ ਦੇ ਅੰਦਰ ਹਸਪਤਾਲ ਪਹੁੰਚ ਗਿਆ ਸੀ, ਮੇਰੀ ਕਿਡਨੀ ਤੱਕ ਇਸ ਦਾ ਅਸਰ ਪਿਆ।’

PunjabKesari

ਫ਼ਵਾਦ ਨੇ ਅੱਗੇ ਕਿਹਾ ਕਿ ਟਰਾਂਸਫਰਮੇਸ਼ਨ ਕਰਨ ’ਚ 6 ਮਹੀਨੇ ਲਗਦੇ ਹਨ ਪਰ ਮੈਂ ਇਸ 1 ਇਕ ਮਹੀਨੇ ’ਚ ਆਮਿਰ ਖ਼ਾਨ ਦੀ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਮੈਂ ਹਸਪਾਤਲ ਪਹੁੰਚ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਮੇਰੇ ਕੋਲ 6 ਮਹੀਨੇ ਦਾ ਸਮਾਂ ਨਹੀਂ ਸੀ, ਇਸ ਲਈ ਮੈਨੂੰ ਜਲਦੀ ਕਰਨਾ ਪਿਆ।

PunjabKesari

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ‘ਹਨੀਮੂਨ’ ਦਾ ਪੋਸਟਰ ਕੀਤਾ ਸਾਂਝਾ, ਇਸ ਤਾਰੀਖ਼ ਨੂੰ ਹੋਵੇਗੀ ਰਿਲੀਜ਼

ਦੱਸ ਦੇਈਏ ਕਿ ਫ਼ਵਾਦ ਖ਼ਾਨ ਨੇ ਕਈ ਬਾਲੀਵੁੱਡ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ। ‘ਦਿ ਲੀਜੈਂਡ ਆਫ਼ ਮੌਲਾ ਜੱਟ’ ਮਾਹਿਰਾ ਖ਼ਾਨ ਵੀ ਫ਼ਵਾਦ ਖਾਨ ਨਾਲ ਨਜ਼ਰ ਆਵੇਗੀ। ਇਹ ਫ਼ਿਲਮ 13 ਅਕਤੂਬਰ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। 


author

Shivani Bassan

Content Editor

Related News