ਸੁਨੀਲ ਜਾਖੜ ਨੂੰ ਆਹ ਕੀ ਕਹਿ ਗਏ ਰਾਜਾ ਵੜਿੰਗ, ਖ਼ੁਦ ਹੀ ਸੁਣ ਲਓ (ਵੀਡੀਓ)

Tuesday, Jun 03, 2025 - 03:01 PM (IST)

ਸੁਨੀਲ ਜਾਖੜ ਨੂੰ ਆਹ ਕੀ ਕਹਿ ਗਏ ਰਾਜਾ ਵੜਿੰਗ, ਖ਼ੁਦ ਹੀ ਸੁਣ ਲਓ (ਵੀਡੀਓ)

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਸਾਰੇ ਹਲਕਿਆਂ ਦੇ ਕੋ-ਆਰਡੀਨੇਟਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਅਸੀਂ ਇਕ ਤਰਫ਼ਾ ਚੋਣ ਵੱਡੇ ਮਾਰਜਨ ਨਾਲ ਜਿੱਤਾਂਗੇ। ਰਾਜਾ ਵੜਿੰਗ ਨੇ ਸੁਨੀਲ ਜਾਖੜ 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਨ੍ਹਾਂ ਨੂੰ ਦੁਬਾਰਾ ਸਵਿੱਟਜ਼ਰਲੈਂਡ ਭੇਜਣ ਦਾ ਕੰਮ ਕਰਾਂਗੇ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ! 'ਆਪਰੇਸ਼ਨ ਸਿੰਦੂਰ' ਦੌਰਾਨ ਕਰਦਾ ਸੀ...(ਵੀਡੀਓ)

ਪਾਰਟੀ 'ਚ ਰਹਿ ਕੇ ਜਿਸ ਵਿਅਕਤੀ ਨੇ ਕਾਂਗਰਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ, ਉਸੇ ਤਰ੍ਹਾਂ ਦੀਆਂ ਸਾਜ਼ਿਸ਼ਾਂ ਉਹ ਅੱਜ ਵੀ ਰਚ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਵਿਅਕਤੀ ਆਪਣੀਆਂ ਪਾਰਟੀਆਂ ਨਾਲ ਵਫ਼ਾਦਾਰ ਨਹੀਂ ਹਨ, ਉਹ ਖ਼ੁਦ ਨਾਲ ਵੀ ਵਫ਼ਾਦਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਭਾਜਪਾ 'ਚ ਵੱਡਾ ਅਜਗਰ ਬਣ ਕੇ ਬੈਠਾ ਹੈ। ਆਸਤੀਨ ਦਾ ਸੱਪ ਦਾ ਜੇਕਰ ਡੰਗ ਮਾਰ ਦੇਵੇ ਤਾਂ ਬੰਦਾ ਫਿਰ ਵੀ ਬਚ ਜਾਂਦਾ ਹੈ, ਇਸੇ ਅਜਗਰ ਨੇ ਸਾਨੂੰ ਕੱਟਿਆ ਹੈ ਅਤੇ ਦੇਖ ਲਓ ਕਿ ਸਾਢੇ 3 ਸਾਲ ਦਾ ਸਾਡਾ ਹਾਲ ਕੀ ਹੈ।

ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ 'ਚ ਖ਼ਤਰੇ ਦੀ ਘੰਟੀ! ਲੋਕਾਂ ਨੂੰ ਬੇਹੱਦ ਚੌਕਸ ਰਹਿਣ ਦੀ ਲੋੜ

ਉਨ੍ਹਾਂ 'ਤੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਹੋਵੇ ਕਿ ਇਹ ਸਭ ਨੂੰ ਕੱਟ ਕੇ ਸਾਰਾ ਕੰਮ ਮੁਕਾ ਦੇਵੇ। ਕਾਂਗਰਸ 'ਚ ਪੁਰਾਣੇ ਆਗੂਆਂ ਦੀ ਵਾਪਸੀ ਦੇ ਸਵਾਲ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਅਤੇ ਕਾਂਗਰਸ ਪਾਰਟੀ ਮਜ਼ਬੂਤ ਹੋ ਰਹੀ ਹੈ। ਕਾਂਗਰਸ 'ਚ ਆਲ ਇਨ ਵੈੱਲ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ 'ਚ ਸਭ ਕੁੱਝ ਠੀਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News