ਮਾਂ ਨੇ ਅਗਵਾ ਕੀਤੀ ਆਪਣੀ ਹੀ 11 ਸਾਲਾ ਧੀ! 35 ਸਾਲ ਦੇ ਵਿਅਕਤੀ ਨਾਲ ਕਰਵਾ ''ਤਾ ਵਿਆਹ ਤੇ ਫ਼ਿਰ...

Thursday, Jun 05, 2025 - 03:07 PM (IST)

ਮਾਂ ਨੇ ਅਗਵਾ ਕੀਤੀ ਆਪਣੀ ਹੀ 11 ਸਾਲਾ ਧੀ! 35 ਸਾਲ ਦੇ ਵਿਅਕਤੀ ਨਾਲ ਕਰਵਾ ''ਤਾ ਵਿਆਹ ਤੇ ਫ਼ਿਰ...

ਲੁਧਿਆਣਾ (ਗੌਤਮ): ਅੰਮ੍ਰਿਤਸਰ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੀ ਹੀ 11 ਸਾਲਾ ਧੀ ਨੂੰ ਅਗਵਾ ਕਰ ਲਿਆ ਅਤੇ ਉਸ ਦਾ 35 ਸਾਲਾ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਵਾ ਦਿੱਤਾ। ਔਰਤ ਨੇ ਨਾਬਾਲਿਗ ਦੇ ਪਿਤਾ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਇਸ ਸਬੰਧੀ ਪਤਾ ਨਹੀਂ ਲੱਗਣ ਦਿੱਤਾ ਪਰ ਜਦੋਂ ਉਸ ਨੇ ਆਪਣੇ ਸੋਸ਼ਲ ਮੀਡੀਆ ’ਤੇ ਸਟੇਟਸ ਲਗਾਇਆ ਤਾਂ ਉਸ ਦੇ ਪਿਤਾ ਨੂੰ ਇਸ ਬਾਰੇ ਪਤਾ ਲੱਗਾ। ਪਿਤਾ ਨੇ ਅੰਮ੍ਰਿਤਸਰ ਪੁਲਸ ਨੂੰ ਇਸ ਦੀ ਸ਼ਿਕਾਇਤ ਦਿਤੀ।

ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਲੁਧਿਆਣਾ ਪੁਲਸ ਨੂੰ ਮਾਮਲਾ ਕਾਰਵਾਈ ਲਈ ਭੇਜ ਦਿੱਤਾ। ਕਾਰਵਾਈ ਕਰਦੇ ਹੋਏ ਥਾਣਾ ਟਿੱਬਾ ਦੀ ਪੁਲਸ ਨੇ ਨਾਬਾਲਿਗ ਦੇ ਪਿਤਾ ਜਗਜੀਤ ਸਿੰਘ ਦੇ ਬਿਆਨਾਂ ’ਤੇ 9 ਲੋਕਾਂ ਖਿਲਾਫ਼ ਚਾਈਲਡ ਮੈਰਿਜ ਐਕਟ ਅਤੇ ਹੋਰ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ।

ਪੁਲਸ ਨੇ ਨਾਬਾਲਿਗ ਦੀ ਮਾਂ ਕਮਲਜੀਤ ਕੌਰ, ਵਿਆਹ ਕਰਵਾਉਣ ਵਾਲੇ ਵਿਅਕਤੀ ਪ੍ਰਿੰਸ, ਸੁਖਵਿੰਦਰ ਸਿੰਘ, ਉਸਦੀ ਪਤਨੀ ਸਰਵਨਜੀਤ ਕੌਰ, ਬੇਟੀ ਕਾਜਲ ਅਤੇ ਪ੍ਰਿਆ, ਅਨੂਪ ਸਿੰਘ, ਉਸ ਦੀ ਮਾਂ ਰਾਜ ਰਾਣੀ ਅਤੇ ਰਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - 10 ਰੁਪਏ ਨਾਲ ਜਿੱਤ ਲਏ 11 ਲੱਖ ਰੁਪਏ! ਰਾਤੋ-ਰਾਤ ਬਦਲ ਗਈ ਪੰਜਾਬ ਦੇ ਵਿਅਕਤੀ ਦੀ ਕਿਸਮਤ

ਪੁਲਸ ਨੂੰ ਦਿੱਤੇ ਬਿਆਨ ’ਚ ਜਗਜੀਤ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਕੁਝ ਦਿਨ ਪਹਿਲਾਂ ਹੀ ਆਪਣੀ ਬੇਟੀ ਨੂੰ ਲੈ ਕੇ ਲੁਧਿਆਣਾ ਆਈ ਸੀ। ਜਦੋਂ ਉਹ ਵਾਪਸ ਆਈ ਤਾਂ ਉਸ ਦੇ ਨਾਲ ਬੇਟੀ ਨਹੀਂ ਸੀ। ਪੁੱਛਣ ’ਤੇ ਉਹ ਟਾਲ ਮਟੋਲ ਕਰਦੀ ਰਹੀ ਪਰ ਉਸ ਦੀ ਪਤਨੀ ਨੇ ਬੇਟੀ ਦੇ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਕੇ ਉਸ ਦਾ ਸਟੇਟਸ ਵੀ ਲਗਾ ਦਿੱਤਾ। ਜਦੋਂ ਉਸ ਨੇ ਸਟੇਟਸ ਦੇਖਿਆ ਤਾਂ ਉਸ ਨੂੰ ਇਸ ਵਿਆਹ ਬਾਰੇ ਪਤਾ ਲੱਗਾ। ਇਸ ਦੌਰਾਨ ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਨਾਲ ਉਸ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਅਤੇ ਪਤਾ ਲੱਗਿਆ ਕਿ ਹੋਰ ਲੋਕ ਵੀ ਉਸ ਦੇ ਨਾਲ ਸਨ।

ਪੁੱਛਗਿੱਛ ਦੌਰਾਨ ਜਗਜੀਤ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਆਪਣੀ 11 ਸਾਲਾ ਦੀ ਧੀ ਦਾ ਵਿਆਹ ਲੁਧਿਆਣਾ ਦੇ ਸਮਰਾਲਾ ਰੋਡ ਵਾਸੀ ਆਪਣੇ 35 ਸਾਲਾ ਦੂਰ ਦੇ ਰਿਸ਼ਤੇਦਾਰ ਪ੍ਰਿੰਸ ਨਾਲ ਕਰਵਾ ਦਿੱਤਾ ਹੈ। ਕਥਿਤ ਤੌਰ ’ਤੇ ਵਿਆਹ ਸਮਾਰੋਹ ਲਾੜੇ ਦੇ ਪਰਿਵਾਰ ਅਤੇ ਹੋਰ ਸਾਥੀਆਂ ਦੀ ਮੌਜੂਦਗੀ ’ਚ ਆਯੋਜਿਤ ਕੀਤਾ ਗਿਆ ਸੀ। ਮਾਮਲੇ ਦੀ ਕਾਰਵਾਈ ਕਰ ਰਹੇ ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News