ਰਮਨ ਅਰੋੜਾ ਦੇ ਕੁੜਮ ਰਾਜੂ ਦੀ ਗ੍ਰਿਫ਼ਤਾਰੀ ਦੀ ਫੈਲੀ ਰਹੀ ਅਫ਼ਵਾਹ, ਜਾਂਚ ਅਧਿਕਾਰੀ ਬੋਲੇ...
Wednesday, May 28, 2025 - 11:53 AM (IST)

ਜਲੰਧਰ (ਮ੍ਰਿਦੁਲ)–ਵਿਜੀਲੈਂਸ ਬਿਊਰੋ ਵੱਲੋਂ ਵਿਧਾਇਕ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਨੂੰ ਸੂਰਤ ਤੋਂ ਗ੍ਰਿਫ਼ਤਾਰ ਕਰਨ ਸਬੰਧੀ ਅਫ਼ਵਾਹ ਸਾਰਾ ਦਿਨ ਸ਼ਹਿਰ ਵਿਚ ਫੈਲੀ ਰਹੀ ਪਰ ਵਿਜੀਲੈਂਸ ਦੇ ਇਕ ਵੱਡੇ ਜਾਂਚ ਅਧਿਕਾਰੀ ਨੇ ਰਾਜੂ ਮਦਾਨ ਦੀ ਗ੍ਰਿਫ਼ਤਾਰੀ ਸਬੰਧੀ ਗੱਲ ਨੂੰ ਨਕਾਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਰਾਜੂ ਮਦਾਨ ਨੂੰ ਗ੍ਰਿਫ਼ਤਾਰ ਕਰਨ ਲਈ ਸੂਰਤ ਕੋਈ ਟੀਮ ਨਹੀਂ ਭੇਜੀ ਗਈ। ਵਿਜੀਲੈਂਸ ਦੀਆਂ ਟੀਮਾਂ ਵੱਲੋਂ ਬੇਨਾਮੀ ਜਾਇਦਾਦ ਦੇ ਮਾਮਲੇ ਵਿਚ ਕਈ ਥਾਵਾਂ ’ਤੇ ਜਾ ਕੇ ਬੀਤੇ ਦਿਨ ਜ਼ਮੀਨਾਂ ਦੀ ਪੈਮਾਇਸ਼ ਕੀਤੀ ਗਈ। ਖ਼ਾਸ ਕਰਕੇ ਪੀਰ ਬੋਦਲਾਂ ਬਾਜ਼ਾਰ ਸਮੇਤ ਪਰਾਗਪੁਰ ਇਲਾਕੇ ਵਿਚ ਜਾ ਕੇ ਕਈ ਜਾਇਦਾਦਾਂ ਦੀ ਪੈਮਾਇਸ਼ ਕੀਤੀ ਗਈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਖ਼ਿਲਾਫ਼ ਕਈ ਅਧਿਕਾਰੀ ਬਣਨਗੇ ਸਰਕਾਰੀ ਗਵਾਹ! ਫਸ ਸਕਦੇ ਨੇ ਪੁਲਸ ਅਧਿਕਾਰੀ
ਸ਼ਹਿਰ ਦੇ ਇਕ ਸ਼ਰਾਬ ਠੇਕੇਦਾਰ ਨਾਲ ਮਿਲ ਕੇ ਬਣਾਈਆਂ ਦੁਕਾਨਾਂ ਦੀਆਂ ਫਾਈਲਾਂ ਵਿਜੀਲੈਂਸ ਨੇ ਮੰਗਵਾਈਆਂ ਵਿਜੀਲੈਂਸ ਦੇ ਇਕ ਵੱਡੇ ਅਧਿਕਾਰੀ ਮੁਤਾਬਕ ਵਿਜੀਲੈਂਸ ਨੂੰ ਜੇ. ਪੀ. ਨਗਰ ਤੋਂ ਬਸਤੀਆਂ ਇਲਾਕੇ ਨੂੰ ਜਾਂਦੀ ਸੜਕ ’ਤੇ ਸਥਿਤ ਪੰਚਵਟੀ ਮੰਦਰ ਨੇੜੇ ਬਣੀਆਂ ਦੁਕਾਨਾਂ ਬਾਰੇ ਵੀ ਜਾਣਕਾਰੀ ਮਿਲੀ, ਜਿਸ ਵਿਚ ਸ਼ਰਾਬ ਦਾ ਇਕ ਨਾਮੀ ਠੇਕੇਦਾਰ ਵੀ ਸ਼ਾਮਲ ਹੈ। ਇਸੇ ਨਾਲ ਮਿਲ ਕੇ ਰਮਨ ਅਰੋੜਾ ਨੇ ਦੁਕਾਨਾਂ ਬਣਾਈਆਂ ਹਨ। ਇਹ ਸ਼ਰਾਬ ਠੇਕੇਦਾਰ ਰਮਨ ਅਰੋੜਾ ਦਾ ਰਿਸ਼ਤੇਦਾਰ ਵੀ ਹੈ। ਸ਼ਹਿਰ ਦੇ ਪ੍ਰਸਿੱਧ ਡਾਕਟਰ ਦੀ 1986 ਵਿਚ ਬਣੀ ਬਿਲਡਿੰਗ ਨੂੰ ਵੀ ਵਿਧਾਇਕ ਰਮਨ ਅਰੋੜਾ ਦੇ ਕਹਿਣ ’ਤੇ ਏ. ਟੀ. ਪੀ. ਨੇ ਭੇਜਿਆ ਸੀ ਨੋਟਿਸ : ਉਥੇ ਹੀ, ਸ਼ਹਿਰ ਦੇ ਇਕ ਪ੍ਰਸਿੱਧ ਡਾਕਟਰ, ਜਿਨ੍ਹਾਂ ਦਾ ਹਸਪਤਾਲ 1986 ਵਿਚ ਬਣਿਆ ਸੀ, ਉਨ੍ਹਾਂ ਨੂੰ ਵਿਧਾਇਕ ਰਮਨ ਅਰੋੜਾ ਦੇ ਕਹਿਣ ’ਤੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੇ ਨੋਟਿਸ ਭੇਜਿਆ ਸੀ ਕਿਉਂਕਿ ਉਹ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਨਜ਼ਦੀਕੀ ਸੀ। ਸਿਰਫ ਪਾਰਟੀਬਾਜ਼ੀ ਦੀ ਰੰਜਿਸ਼ ਕਾਰਨ ਵਿਧਾਇਕ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ: Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
ਡਾਕਟਰ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਖੁਦ ਵਿਜੀਲੈਂਸ ਵਿਭਾਗ ਦੇ ਸਾਹਮਣੇ ਪੇਸ਼ ਹੋਏ ਸਨ ਅਤੇ ਵਿਜੀਲੈਂਸ ਵੱਲੋਂ ਖੁਦ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੂੰ ਸਾਹਮਣੇ ਬੁਲਾ ਕੇ ਪੁੱਛਿਆ ਗਿਆ ਸੀ ਕਿ ਕਿਤੇ ਏ. ਟੀ. ਪੀ. ਨੇ ਉਨ੍ਹਾਂ ਕੋਲੋਂ ਪੈਸੇ ਤਾਂ ਨਹੀਂ ਮੰਗੇ ਸਨ ਪਰ ਡਾਕਟਰ ਵੱਲੋਂ ਜਦੋਂ ਸਾਫ ਕੀਤਾ ਗਿਆ ਕਿ ਪੈਸੇ ਨਹੀਂ ਮੰਗੇ ਗਏ ਸਨ ਤਾਂ ਡਾਕਟਰ ਨੇ ਖ਼ੁਦ ਏ. ਟੀ. ਪੀ. ਤੋਂ ਪੁੱਛਿਆ ਕਿ ਨੋਟਿਸ ਕਿਉਂ ਭੇਜਿਆ ਗਿਆ ਸੀ, ਜਿਸ ’ਤੇ ਏ. ਟੀ. ਪੀ. ਨੇ ਜਵਾਬ ਵਿਚ ਕਿਹਾ ਕਿ ਉਹ ਤਾਂ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਹੈ ਅਤੇ ਜਿਹੜਾ ਨੋਟਿਸ ਭੇਜਿਆ ਸੀ, ਉਹ ਵਿਧਾਇਕ ਦੇ ਕਹਿਣ ’ਤੇ ਭੇਜਿਆ ਸੀ।
ਬਠਿੰਡਾ ਤੋਂ ਜਲੰਧਰ ਆ ਕੇ ਸੈਟਲ ਹੋਏ ਤੇਲ ਕਾਰੋਬਾਰੀ
ਬਠਿੰਡਾ ਦੇ ਨਾਲ ਲੱਗਦੇ ਰਾਮਾ ਮੰਡੀ ਇਲਾਕੇ ਤੋਂ ਜਲੰਧਰ ਵਿਚ ਆ ਕੇ ਸੈਟਲ ਹੋਏ ਤੇਲ ਕਾਰੋਬਾਰੀ ਬਾਰੇ ਵੀ ਕਈ ਫਾਈਲਾਂ ਮਿਲੀਆਂ ਹਨ। ਉਕਤ ਤੇਲ ਕਾਰੋਬਾਰੀ ਬਾਰੇ ਵੀ ਵਿਜੀਲੈਂਸ ਦੇ ਹੱਥ ਕਈ ਜਾਇਦਾਦਾਂ ਦੇ ਕਾਗਜ਼ਾਤ ਲੱਗੇ ਹਨ। ਵਿਜੀਲੈਂਸ ਨੂੰ ਪਤਾ ਲੱਗਾ ਹੈ ਕਿ ਉਕਤ ਕਾਰੋਬਾਰੀ ਵਿਧਾਇਕ ਰਮਨ ਅਰੋੜਾ ਦੇ ਗੁਆਂਢ ਵਿਚ ਰਹਿੰਦਾ ਹੈ।
ਇਹ ਵੀ ਪੜ੍ਹੋ: ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ ਕੇ ਲੈ ਗਏ ਸਨ MLA ਰਮਨ ਅਰੋੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e