ਚੋਰੀ ਹੋ ਗਿਆ ਸੀ ਇਸ ਅਦਾਕਾਰਾ ਦਾ ਐਵਾਰਡ, ਫੁੱਟ- ਫੁੱਟ ਕੇ ਰੋਈ ਸੀ ਹਸੀਨਾ

Monday, Mar 03, 2025 - 12:28 PM (IST)

ਚੋਰੀ ਹੋ ਗਿਆ ਸੀ ਇਸ ਅਦਾਕਾਰਾ ਦਾ ਐਵਾਰਡ, ਫੁੱਟ- ਫੁੱਟ ਕੇ ਰੋਈ ਸੀ ਹਸੀਨਾ

ਮੁੰਬਈ- ਅੱਜ ਦੁਨੀਆ ਭਰ 'ਚ 97ਵੇਂ ਆਸਕਰ ਐਵਾਰਡ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਪ੍ਰਸ਼ੰਸਕ ਰੈੱਡ ਕਾਰਪੇਟ ਲੁੱਕ ਤੋਂ ਲੈ ਕੇ ਜੇਤੂਆਂ ਤੱਕ ਦੀ ਸੂਚੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਦੌਰਾਨ, ਅਸੀਂ ਤੁਹਾਡੇ ਲਈ ਆਸਕਰ ਤੋਂ ਇੱਕ ਪੁਰਾਣੀ ਕਹਾਣੀ ਲੈ ਕੇ ਆ ਰਹੇ ਹਾਂ। ਜਿੱਥੇ ਇੱਕ ਹਾਲੀਵੁੱਡ ਅਦਾਕਾਰਾ ਦੀ ਆਸਕਰ ਐਵਾਰਡ ਚੋਰੀ ਹੋ ਗਿਆ।

ਇਹ ਵੀ ਪੜ੍ਹੋ- Laughter Chefs 2 'ਚ ਵਾਪਰਿਆ ਹਾਦਸਾ, ਮਸ਼ਹੂਰ ਅਦਾਕਾਰ ਦੀ ਵਾਲ- ਵਾਲ ਬਚੀ ਜਾਨ

ਪਾਰਟੀ ਵਿੱਚੋਂ ਆਸਕਰ ਐਵਾਰਡ ਚੋਰੀ
ਇਹ ਸਟੋਰੀ 2018 ਦੀ ਹੈ। ਹਾਲੀਵੁੱਡ ਦੀ ਮਸ਼ਹੂaਰ ਅਦਾਕਾਰਾ Frances McDormand ਆਪਣੇ ਸਰਵੋਤਮ ਅਦਾਕਾਰਾ ਦੇ ਆਸਕਰ ਐਵਾਰਡ ਨਾਲ ਪਾਰਟੀ 'ਚ ਸ਼ਾਮਲ ਹੋਈ। ਜਦੋਂ ਉਹ ਪਾਰਟੀ 'ਚ ਖਾਣੇ ਦਾ ਆਨੰਦ ਮਾਣ ਰਹੀ ਸੀ ਅਤੇ ਦੋਸਤਾਂ ਨਾਲ ਗੱਲਾਂ ਕਰ ਰਹੀ ਸੀ, ਤਾਂ ਇੱਕ ਆਦਮੀ ਨੇ ਉਸ ਦਾ ਆਸਕਰ ਐਵਾਰਡ ਚੋਰੀ ਕਰ ਲਿਆ ਜੋ ਮੇਜ਼ 'ਤੇ ਰੱਖਿਆ ਹੋਇਆ ਸੀ।

ਫੁੱਟ-ਫੁੱਟ ਕੇ ਰੋਈ ਸੀ ਅਦਾਕਾਰਾ
ਹਾਲਾਂਕਿ, ਇਹ ਰਾਹਤ ਦੀ ਗੱਲ ਸੀ ਕਿ ਇੱਕ ਰਿਪੋਰਟਰ ਨੇ ਇਸ ਪਲ ਨੂੰ ਆਪਣੇ ਕੈਮਰੇ 'ਚ ਕੈਦ ਕਰ ਲਿਆ ਅਤੇ ਪੁਲਸ ਨੂੰ ਚੋਰੀ ਬਾਰੇ ਸੂਚਿਤ ਕੀਤਾ। ਜਿਵੇਂ ਹੀ ਅਦਾਕਾਰਾ Frances ਨੂੰ ਆਪਣੇ ਆਸਕਰ ਐਵਾਰਡ ਦੀ ਚੋਰੀ ਬਾਰੇ ਪਤਾ ਲੱਗਾ, ਉਹ ਬਹੁਤ ਰੋਣ ਲੱਗ ਪਈ। ਹਾਲਾਂਕਿ, ਉਸ ਨੂੰ ਕੁਝ ਘੰਟਿਆਂ ਬਾਅਦ ਆਪਣਾ ਆਸਕਰ ਐਵਾਰਡ ਮਿਲ ਗਿਆ।

ਇਹ ਵੀ ਪੜ੍ਹੋ-OSCAR 2025: ਪ੍ਰਿਅੰਕਾ ਚੋਪੜਾ ਦੀ ਫ਼ਿਲਮ 'ਅਨੁਜਾ' ਨੂੰ ਨਹੀਂ ਮਿਲਿਆ ਐਵਾਰਡ

ਪੁਲਸ ਨੇ ਫੜ ਲਿਆ ਸੀ ਵਿਅਕਤੀ ਨੂੰ
ਐਵਾਰਡ ਚੋਰੀ ਕਰਨ ਤੋਂ ਥੋੜ੍ਹੀ ਦੇਰ ਬਾਅਦ, ਟੈਰੀ ਬ੍ਰਾਇਨਟ ਜ਼ਮਾਤਾਰੀ ਨਾਮ ਦੇ ਇੱਕ ਵਿਅਕਤੀ ਨੇ ਆਸਕਰ ਦੇ ਨਾਲ ਇੱਕ ਵੀਡੀਓ ਵੀ ਪੋਸਟ ਕੀਤਾ ਅਤੇ ਕਿਹਾ ਕਿ ਇਹ ਉਸ ਦਾ ਐਵਾਰਡ ਹੈ। ਖੈਰ, ਬਾਅਦ 'ਚ Frances ਦਾ ਐਵਾਰਡ ਚੋਰੀ ਕਰਨ ਵਾਲਾ ਵਿਅਕਤੀ ਫੜਿਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News