‘ਆਦਿਪੁਰਸ਼’ ਰਿਲੀਜ਼ ਹੋਣ ’ਚ ਬਚਿਆ ਸਿਰਫ਼ ਇਕ ਮਹੀਨਾ

Wednesday, May 17, 2023 - 04:18 PM (IST)

‘ਆਦਿਪੁਰਸ਼’ ਰਿਲੀਜ਼ ਹੋਣ ’ਚ ਬਚਿਆ ਸਿਰਫ਼ ਇਕ ਮਹੀਨਾ

ਮੁੰਬਈ (ਬਿਊਰੋ)– ਓਮ ਰਾਓਤ ਵਲੋਂ ਨਿਰਦੇਸ਼ਿਤ ਤੇ ਭੂਸ਼ਣ ਕੁਮਾਰ ਵਲੋਂ ਨਿਰਮਿਤ ‘ਆਦਿਪੁਰਸ਼’ ਨੇ ਦਰਸ਼ਕਾਂ ਦੇ ਦਿਲ ਤੇ ਦਿਮਾਗ ’ਤੇ ਬਹੁਤ ਵੱਡੀ ਛਾਪ ਛੱਡੀ ਹੈ। ਜਿਥੇ ਫ਼ਿਲਮ ਦੇ ਟਰੇਲਰ ਨੂੰ ਲੋਕਾਂ ਦਾ ਬੇਸ਼ੁਮਾਰ ਪਿਆਰ ਮਿਲ ਰਿਹਾ ਹੈ, ਉਥੇ ਹੀ ਪ੍ਰਸ਼ੰਸਕ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

ਇੰਤਜ਼ਾਰ ਹੁਣ ਲੰਮਾ ਨਹੀਂ ਹੋਵੇਗਾ ਕਿਉਂਕਿ ਫ਼ਿਲਮ ਰਿਲੀਜ਼ ਹੋਣ ਲਈ ਸਿਰਫ ਇਕ ਮਹੀਨਾ ਬਾਕੀ ਹੈ। ਕਈਆਂ ਨੇ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਰਾਘਵ ਤੇ ਜਾਨਕੀ ਦੇ ਰੂਪ ’ਚ ਤਾਰੀਫ਼ ਕੀਤੀ ਹੈ, ਉਹ ਟਰੇਲਰ ਦੇਖ ਕੇ ਮਸਤ ਹੋ ਗਏ ਹਨ। 70 ਐੱਮ. ਐੱਮ. ’ਤੇ ਰਾਮਾਇਣ ਤੋਂ ਪ੍ਰੇਰਿਤ ਇਸ ਕਹਾਣੀ ਨੂੰ ਦੇਖਣਾ ਯਕੀਨੀ ਤੌਰ ’ਤੇ ਬਹੁਤ ਮਜ਼ੇਦਾਰ ਹੋਵੇਗਾ।

‘ਆਦਿਪੁਰਸ਼’ ਓਮ ਰਾਓਤ ਵਲੋਂ ਨਿਰਦੇਸ਼ਿਤ, ਟੀ-ਸੀਰੀਜ਼, ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਓਤ, ਪ੍ਰਸਾਦ ਸੁਤਾਰ ਤੇ ਰੀਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ, ਯੂ. ਵੀ. ਕ੍ਰਿਏਸ਼ਨ ਦੇ ਪ੍ਰਮੋਦ ਤੇ ਵਾਮਸੀ ਵਲੋਂ ਨਿਰਮਿਤ ਹੈ ਤੇ 16 ਜੂਨ, 2023 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News