ਇਕ ਕਰੋੜ 90 ਲੱਖ ਪ੍ਰਸ਼ੰਸਕਾਂ ਦੇ ਨਾਲ ਟਵਿੱਟਰ ਦੇ ਵੀ ਸ਼ਹਿਨਸ਼ਾਹ ਬਣੇ ਅਮਿਤਾਭ

Friday, Jan 22, 2016 - 02:13 PM (IST)

 ਇਕ ਕਰੋੜ 90 ਲੱਖ ਪ੍ਰਸ਼ੰਸਕਾਂ ਦੇ ਨਾਲ ਟਵਿੱਟਰ ਦੇ ਵੀ ਸ਼ਹਿਨਸ਼ਾਹ ਬਣੇ ਅਮਿਤਾਭ

ਮੁੰਬਈ—ਮਹਾਨਾਇਕ ਅਮਿਤਾਭ ਬੱਚਨ ਬਾਲੀਵੁੱਡ ਦੇ ਅਜਿਹੇ ਪਹਿਲੇ ਸੈਲੇਬ੍ਰਿਟੀ ਬਣ ਗਏ ਹਨ। ਜਿਨ੍ਹਾਂ ਦੇ ਲੋਕਪ੍ਰਿਯ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ''ਤੇ ਇਕ ਕਰੋੜ 90 ਲੱਖ ਫੋਲੋਅਰਜ਼ ਹਨ। ਅਦਾਕਾਰ ਸ਼ਾਹਰੁਖ ਖਾਨ 1.75 ਕਰੋੜ, ਆਮਿਰ ਖਾਨ 1.62 ਕਰੋੜ, ਸਲਮਾਨ ਖਾਨ 1.58 ਕਰੋੜ ਅਤੇ ਪ੍ਰਿਯੰਕਾ ਚੋਪੜਾ 1.25 ਕਰੋੜ ਨੂੰ ਪਛਾੜਦੇ ਹੋਏ 73 ਸਾਲਾ ਅਦਾਕਾਰ ਨੇ ਟਵਿੱਟਰ ''ਤੇ ਫੋਲੋਅਰਜ਼ ਦੀ ਗਿਣਤੀ ''ਚ ਇਕ ਨਵਾਂ ਮੁਕਾਮ ਬਣਾਇਆ। ਬੱਚਨ ਦਾ ਟਵਿੱਟਰ ਅਕਾਊਂਟ ਮਈ 2010 ''ਚ ਸਰਗਰਮ ਹੋਇਆ ਸੀ ਅਤੇ ਉਦੋਂ ਤੋਂ ਅਦਾਕਾਰ ਲਈ ਇਹ ਪ੍ਰਸ਼ੰਸਕਾਂ ਨਾਲ ਜੁੜਣ ਅਤੇ ਗੱਲਬਾਤ ਕਰਨ ਦਾ ਮਾਧਿਅਮ ਬਣਿਆ ਹੋਇਆ ਹੈ।


Related News