ਸੁਸ਼ਾਂਤ ਦੇ ਜਨਮਦਿਨ ''ਤੇ ਕੰਗਨਾ ਨੇ ਟਵਿੱਟਰ ''ਤੇ ਲਿਆਂਦਾ ਹੜ੍ਹ, ''ਸੁਸ਼ਾਂਤ ਡੇਅ'' ਮਨਾਉਣ ਲਈ ਕਿਹਾ

01/21/2021 1:00:27 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਦੇ ਜਨਮਦਿਨ 'ਤੇ ਅਭਿਨੇਤਰੀ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਉਸ ਨੇ ਇਕ ਵਾਰ ਫਿਰ ਸੁਸ਼ਾਂਤ ਦੀ ਮੌਤ ਲਈ ਫ਼ਿਲਮ ਮਾਫ਼ੀਆ ਤੇ ਵੱਡੇ ਪ੍ਰੋਡਕਸ਼ਨ ਕੰਪਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੰਗਨਾ ਨੇ ਲਗਾਤਾਰ ਟਵੀਟ ਕੀਤਾ ਹੈ। ਉਸ ਨੇ ਇਕ ਟਵੀਟ ਵਿਚ 'ਸੁਸ਼ਾਂਤ ਡੇਅ' ਨੂੰ ਮਨਾਉਣ ਲਈ ਵੀ ਕਿਹਾ। ਇਸ ਕ੍ਰਮ 'ਚ ਕੰਗਨਾ ਨੇ ਕਈਆਂ ਨੂੰ ਟਵੀਟ ਕੀਤਾ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਜਨਮਦਿਨ ਹੈ। ਟਵਿੱਟਰ 'ਤੇ ਅੱਜ ਇਹ 'ਸੁਸ਼ਾਂਤ ਡੇਅ' ਦੇ ਨਾਮ ਨਾਲ ਵੀ ਮਨਾਇਆ ਜਾ ਰਿਹਾ ਹੈ।

PunjabKesari

ਕੰਗਨਾ ਰਣੌਤ ਨੇ ਆਪਣੇ ਟਵੀਟ ਵਿਚ ਲਿਖਿਆ, ''ਪਿਆਰੇ ਸੁਸ਼ਾਂਤ, ਫ਼ਿਲਮ ਮਾਫ਼ੀਆ ਨੇ ਤੁਹਾਨੂੰ ਪ੍ਰੇਸ਼ਾਨ ਕੀਤਾ ਤੇ ਤੁਹਾਡਾ ਸ਼ੋਸ਼ਣ ਕੀਤਾ, ਤੁਸੀਂ ਸੋਸ਼ਲ ਮੀਡੀਆ 'ਤੇ ਕਈ ਵਾਰ ਮਦਦ ਦੀ ਮੰਗ ਕੀਤੀ ਤੇ ਮੈਨੂੰ ਦੁੱਖ ਹੈ ਕਿ ਮੈਂ ਤੁਹਾਡੇ ਨਾਲ ਨਹੀਂ ਸੀ। ਕਾਸ਼ ਮੈਂ ਇਹ ਨਾ ਸਮਝਿਆ ਹੁੰਦਾ ਕਿ ਫ਼ਿਲਮ ਮਾਫ਼ੀਆ ਦੇ ਅੱਤਿਆਚਾਰ ਨਾਲ ਤੁਸੀਂ ਆਪਣੇ ਤਰੀਕੇ ਨਾਲ ਨਜਿੱਠਣ ਲਈ ਮਜ਼ਬੂਤ ਹੋ। ਜਨਮਦਿਨ ਮੁਬਾਰਕ ਮੇਰੇ ਪਿਆਰੇ।" ਕੰਗਨਾ ਨੇ ਇਸ ਦੇ ਨਾਲ ਹੈਸ਼ਟੈਗ ਸੁਸ਼ਾਂਤ ਡੇਅ ਵੀ ਲਿਖਿਆ ਸੀ।

ਕੰਗਨਾ ਨੇ ਅਗਲੇ ਟਵੀਟ ਵਿਚ ਲਿਖਿਆ, ''ਇਹ ਨਾ ਭੁੱਲੋ ਕਿ ਸੁਸ਼ਾਂਤ ਸਿੰਘ ਨੇ ਦੱਸਿਆ ਸੀ ਕਿ ਯਸ਼ ਰਾਜ ਫ਼ਿਲਮਸ ਨੇ ਉਸ 'ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਰਨ ਜੌਹਰ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦਿਖਾਏ ਅਤੇ ਉਸ ਦੀ ਫ਼ਿਲਮ ਦੀ ਰਿਲੀਜ਼ ਰੋਕ ਦਿੱਤੀ, ਤੇ ਇਹ ਬਾਅਦ 'ਚ ਦੁਨੀਆ ਨੂੰ ਦੱਸਿਆ ਕਿ ਸੁਸ਼ਾਂਤ ਇਕ ਫਲਾਪ ਅਭਿਨੇਤਾ ਹੈ। ਇਹ ਭੁੱਲਣਾ ਨਹੀਂ ਚਾਹੀਦਾ ਕਿ ਮਹੇਸ਼ ਭੱਟ ਦੇ ਬੱਚੇ ਉਸ ਨੂੰ ਤਣਾਅ ਦਿੰਦੇ ਸੀ, ਸੁਸ਼ਾਂਤ ਨੇ ਕਿਹਾ ਸੀ।"

ਕੰਗਨਾ ਨੇ ਆਪਣੇ ਅਗਲੇ ਟਵੀਟ ਵਿਚ ਲਿਖਿਆ, "ਸੁਸ਼ਾਂਤ ਨੇ ਕਿਹਾ ਸੀ ਕਿ ਉਸ ਨੂੰ ਪਰਵੀਨ ਬਾਬੀ ਦੀ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਜਾਵੇਗਾ, ਉਸ ਨੇ ਖ਼ੁਦ ਕਬੂਲ ਕੀਤਾ ਕਿ ਉਸ ਨੂੰ ਥੈਰੇਪੀ ਦਿੱਤੀ ਗਈ ਸੀ। ਇਨ੍ਹਾਂ ਲੋਕਾਂ ਨੇ ਉਸ ਨੂੰ ਸਮੂਹਕ ਤੌਰ 'ਤੇ ਮਾਰ ਦਿੱਤਾ ਤੇ ਸੁਸ਼ਾਂਤ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਹ ਸੋਸ਼ਲ ਮੀਡੀਆ 'ਤੇ ਖੁਦ ਲਿਖਿਆ ਗਿਆ ਸੀ। ਕਦੇ ਮਾਫ ਨਾ ਕਰੋ, ਕਦੇ ਨਾ ਭੁੱਲੋ।"

ਕੰਗਨਾ ਨੇ ਇਕ ਹੋਰ ਟਵੀਟ ਵਿਚ ਲਿਖਿਆ, "ਸਭ ਤੋਂ ਉੱਤੇ ਉੱਠ ਕੇ ਸੁਸ਼ਾਂਤ ਦਿਵਸ ਨੂੰ ਜ਼ਿੰਦਗੀ ਵਾਂਗ ਮਨਾਉਣਾ ਹੈ, ਕਿਸੇ ਨੂੰ ਇਹ ਨਾ ਕਹਿਣ ਦਿਓ ਕਿ ਤੁਸੀਂ ਬਹੁਤ ਚੰਗੇ ਹੋ, ਆਪਣੇ ਤੋਂ ਵੱਧ ਕਿਸੇ 'ਤੇ ਭਰੋਸਾ ਨਾ ਕਰੋ, ਉਨ੍ਹਾਂ ਲੋਕਾਂ ਨੂੰ ਛੱਡ ਦਿਓ ਜਿਹੜੇ ਕਹਿੰਦੇ ਹਨ ਕਿ ਨਸ਼ਾ ਇਕ ਹੱਲ ਹੈ ਇਹ ਤੁਹਾਨੂੰ ਵਿੱਤੀ ਤੇ ਭਾਵਨਾਤਮਕ ਤੌਰ 'ਤੇ ਖਤਮ ਕਰ ਦਿੰਦੇ ਹਨ।"

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News