ਕੈਂਸਰ ਨਾਲ ਜੂਝ ਰਹੀ ਹਿਨਾ ਖ਼ਾਨ ਲਈ ਆਨ ਸਕ੍ਰੀਨ ਪਤੀ ਨੇ ਕੀਤੀ ਦੁਆ, ਕਿਹਾ- ''ਉਹ ਬਹੁਤ ਬਹਾਦਰ ਹੈ

Thursday, Aug 08, 2024 - 11:40 AM (IST)

ਕੈਂਸਰ ਨਾਲ ਜੂਝ ਰਹੀ ਹਿਨਾ ਖ਼ਾਨ ਲਈ ਆਨ ਸਕ੍ਰੀਨ ਪਤੀ ਨੇ ਕੀਤੀ ਦੁਆ, ਕਿਹਾ- ''ਉਹ ਬਹੁਤ ਬਹਾਦਰ ਹੈ

ਮੁੰਬਈ- ਮਸ਼ਹੂਰ ਟੀ.ਵੀ. ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦਾ ਪ੍ਰੀਮੀਅਰ ਸਾਲ 2009 'ਚ ਹੋਇਆ ਸੀ। ਇਸ ਸੀਰੀਅਲ ਨੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਸ਼ੋਅ ਬਣ ਕੇ ਇਤਿਹਾਸ ਰਚ ਦਿੱਤਾ। ਸੀਰੀਅਲ 'ਚ 'ਅਕਸ਼ਰਾ ਅਤੇ ਨੈਤਿਕ' ਦੀ ਪਹਿਲੀ ਜੋੜੀ ਦਿਖਾਈ ਗਈ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਅਕਸ਼ਰਾ ਦਾ ਕਿਰਦਾਰ ਹਿਨਾ ਖ਼ਾਨ ਨੇ ਅਤੇ ਨੈਤਿਕ ਦਾ ਕਿਰਦਾਰ ਕਰਨ ਮਹਿਰਾ ਨੇ ਨਿਭਾਇਆ ਹੈ। 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਕਰਨ ਮਹਿਰਾ ਅਤੇ ਹਿਨਾ ਖ਼ਾਨ ਨੇ ਪਤੀ-ਪਤਨੀ ਦੀ ਭੂਮਿਕਾ ਨਿਭਾਈ ਸੀ।ਦੋਵੇਂ ਇਸ ਸ਼ੋਅ ਕਾਰਨ ਕਾਫੀ ਮਸ਼ਹੂਰ ਹੋ ਗਏ ਹਨ। ਸ਼ੁਰੂਆਤ 'ਚ ਦੋਵੇਂ ਕਲਾਕਾਰ ਇਕ-ਦੂਜੇ ਨਾਲ ਖੂਬ ਮਿਲਦੇ ਸਨ ਪਰ ਬਾਅਦ 'ਚ ਦੋਹਾਂ ਵਿਚਾਲੇ ਕੁਝ ਠੀਕ ਨਾ ਹੋਣ ਦੀਆਂ ਅਫਵਾਹਾਂ ਵੀ ਸਾਹਮਣੇ ਆਈਆਂ। ਹਾਲ ਹੀ 'ਚ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਪੁਰਾਣੀ ਟੀਮ ਦਾ ਕਰੀਬ 13 ਸਾਲ ਬਾਅਦ ਰੀਯੂਨੀਅਨ ਹੋਇਆ ਹੈ। ਇਸ ਰੀਯੂਨੀਅਨ ਦੇ ਮੌਕੇ 'ਤੇ ਕਰਨ ਮਹਿਰਾ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਨਿਧੀ ਉੱਤਮ, ਸੋਨਾਲੀ ਵਰਮਾ, ਮੇਧਾ ਜੰਬੋਟਕਰ, ਆਯੂਸ਼ ਵਿੱਜ ਅਤੇ ਨੇਹਾ ਸਰੂਪਾ ਬਬਾਨੀ ਨੇ ਭਾਗ ਲਿਆ।

ਇਹ ਖ਼ਬਰ ਵੀ ਪੜ੍ਹੋ -BDay Spl : ਅੱਜ ਹੈ ਨਿਮਰਤ ਖਹਿਰਾ ਦਾ ਜਨਮਦਿਨ, ਜਾਣੋ ਕਿਸ ਤਰ੍ਹਾਂ ਕੀਤਾ ਜ਼ਿੰਦਗੀ 'ਚ ਵੱਡਾ ਮੁਕਾਮ ਹਾਸਲ

ਮੀਡੀਆ ਨਾਲ ਗੱਲ ਕਰਦੇ ਹੋਏ ਕਰਨ ਮਹਿਰਾ ਨੇ ਸ਼ੋਅ ਦੀ ਟੀਮ ਅਤੇ ਹਿਨਾ ਖ਼ਾਨ ਦੇ ਰੀਯੂਨੀਅਨ ਬਾਰੇ ਵੀ ਗੱਲ ਕੀਤੀ। ਟੀਮ ਦੇ ਰੀਯੂਨੀਅਨ ਬਾਰੇ ਗੱਲ ਕਰਦੇ ਹੋਏ ਕਰਨ ਨੇ ਕਿਹਾ ਕਿ ਅਸੀਂ ਸਾਰੇ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਨਹੀਂ ਮਿਲੇ ਸੀ। ਇਸ ਲਈ, ਉਨ੍ਹਾਂ ਨੇ ਮਿਲ ਕੇ ਕੁਝ ਸਮਾਂ ਇਕੱਠੇ ਬਿਤਾਉਣ ਦਾ ਫੈਸਲਾ ਕੀਤਾ। ਅਸੀਂ ਫ਼ੋਨ 'ਤੇ ਸੰਪਰਕ 'ਚ ਸੀ, ਪਰ ਲੰਬੇ ਸਮੇਂ ਤੋਂ ਮੁਲਾਕਾਤ ਨਹੀਂ ਹੋਈ ਸੀ। ਇਸ ਲਈ ਅਸੀਂ ਇੱਕ ਰੀਯੂਨੀਅਨ ਬਣਾਉਣ ਦਾ ਫੈਸਲਾ ਕੀਤਾ।ਗੱਲਬਾਤ ਦੌਰਾਨ ਕਰਨ ਤੋਂ ਉਨ੍ਹਾਂ ਦੀ ਕੋ-ਸਟਾਰ ਹਿਨਾ ਖਾਨ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੇ ਕਿਹਾ, 'ਹਿਨਾ ਬਹਾਦਰੀ ਨਾਲ ਕੈਂਸਰ ਨਾਲ ਲੜਾਈ ਲੜ ਰਹੀ ਹੈ। ਮੈਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਇਹ ਖ਼ਬਰ ਵੀ ਪੜ੍ਹੋ -ਮਮਤਾ ਕੁਲਕਰਨੀ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ, ਡਰੱਗਜ਼ ਮਾਮਲੇ 'ਚ ਐੱਫ. ਆਈ. ਆਰ. ਰੱਦ

ਦੱਸ ਦੇਈਏ ਕਿ ਇਨ੍ਹੀਂ ਦਿਨੀਂ ਹਿਨਾ ਖ਼ਾਨ ਬ੍ਰੈਸਟ ਕੈਂਸਰ ਵਰਗੀ ਖਤਰਨਾਕ ਬੀਮਾਰੀ ਨਾਲ ਲੜਾਈ ਲੜ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣੀ ਹਾਲਤ ਬਿਆਨ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਹਿਨਾ ਖ਼ਾਨ ਨੇ ਬ੍ਰੈਸਟ ਕੈਂਸਰ ਦੀ ਖਬਰ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਦੀ ਹਰ ਪੋਸਟ 'ਤੇ, ਅਭਿਨੇਤਰੀ ਦੇ ਪ੍ਰਸ਼ੰਸਕ ਉਸ ਲਈ ਦੁਆਵਾਂ ਕਰ ਰਹੇ ਹਨ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News