ਵਿਆਹ ਦੀ ਵਰ੍ਹੇਗੰਢ ''ਤੇ ਕਰੀਨਾ ਨੇ ਪਤੀ ਸੈਫ ਨੂੰ ਤਸਵੀਰ ਸਾਂਝੀ ਕਰ ਦਿੱਤੀ ਵਧਾਈ

Saturday, Oct 16, 2021 - 03:36 PM (IST)

ਵਿਆਹ ਦੀ ਵਰ੍ਹੇਗੰਢ ''ਤੇ ਕਰੀਨਾ ਨੇ ਪਤੀ ਸੈਫ ਨੂੰ ਤਸਵੀਰ ਸਾਂਝੀ ਕਰ ਦਿੱਤੀ ਵਧਾਈ

ਮੁੰਬਈ- ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਅੱਜ ਆਪਣੀ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਅਦਾਕਾਰਾ ਨੇ ਤਸਵੀਰ ਸ਼ੇਅਰ ਕਰਕੇ ਪਤੀ ਸੈਫ ਅਲੀ ਖਾਨ ਨੂੰ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ। ਜੋੜੇ ਦੀ ਇਹ ਤਸਵੀਰ ਖੂਬ ਪਸੰਦ ਕੀਤੀ ਜਾ ਰਹੀ ਹੈ।

Bollywood Tadka
ਤਸਵੀਰ 'ਚ ਕਰੀਨਾ ਅਤੇ ਸੈਫ ਕਾਫੀ ਨੌਜਵਾਨ ਲੱਗ ਰਹੇ ਹਨ। ਅਦਾਕਾਰਾ ਆਫ ਵ੍ਹਾਈਟ ਸੂਟ 'ਚ ਨਜ਼ਰ ਆ ਰਹੀ ਹੈ ਅਤੇ ਸੈਫ ਮੈਰੂਨ ਸ਼ਰਟ 'ਚ ਦਿਖਾਈ ਦੇ ਰਹੇ ਹਨ। ਦੋਵੇਂ ਰੋਮਾਂਟਿਕ ਅੰਦਾਜ਼ 'ਚ ਪੋਜ਼ ਦਿੰਦੇ ਨਜ਼ਰ ਆ ਰਹੇ ਹਨ ਅਤੇ ਸਾਹਮਣੇ ਸੂਪ ਦੀ ਇਕ ਕੌਲੀ ਰੱਖੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਕਰੀਨਾ ਨੇ ਲਿਖਿਆ-'ਇਕ ਸਮੇਂ ਦੀ ਗੱਲ ਹੈ, ਉਸ ਸਮੇਂ ਗਰੀਸ 'ਚ ਸੀ। ਸਾਹਮਣੇ ਸੂਪ ਦੀ ਕੌਲੀ ਸੀ ਅਤੇ ਅਸੀਂ ਸੀ। ਉਸ ਨੇ ਮੇਰੀ ਲਾਈਫ ਨੂੰ ਹਮੇਸ਼ਾ ਲਈ ਬਦਲ ਦਿੱਤੀ। ਦੁਨੀਆ ਦੇ ਸਭ ਤੋਂ ਹੈਂਡਸਮ ਇਨਸਾਨ ਨੂੰ ਹੈਪੀ ਵੈਡਿੰਗ ਐਨੀਵਰਸਰੀ'। ਕਰੀਨਾ ਅਤੇ ਸੈਫ ਦੀ ਇਹ ਤਸਵੀਰ ਗਰੀਸ ਦੀ ਹੈ, ਜਦੋਂ ਦੋਵੇਂ ਫਿਲਮ 'ਕੁਰਬਾਨ' ਦੀ ਸ਼ੂਟਿੰਗ ਕਰ ਰਹੇ ਸਨ। ਪ੍ਰਸ਼ੰਸਕ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ ਅਤੇ ਵਰ੍ਹੇਗੰਢ ਦੀ ਵਧਾਈ ਦੇ ਰਹੇ ਹਨ।

Bollywood Tadka
ਦੱਸ ਦੇਈਏ ਕਿ ਸੈਫ ਅਤੇ ਕਰੀਨਾ ਨੂੰ ਫਿਲਮ 'ਟਸ਼ਨ' ਦੇ ਸੈੱਟ 'ਤੇ ਪਿਆਰ ਹੋਇਆ ਸੀ। ਉਸ ਸਮੇਂ ਫਿਲਮ ਦੀ ਸ਼ੂਟਿੰਗ ਗਰੀਸ 'ਚ ਚੱਲ ਰਹੀ ਸੀ ਅਤੇ ਉਦੋਂ ਸੈਫ ਨੇ ਕਰੀਨਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ। ਦੋਵਾਂ ਨੇ ਪਹਿਲਾਂ ਕੋਰਟ ਮੈਰਿਜ਼ ਕੀਤੀ ਅਤੇ ਉਸ ਤੋਂ ਬਾਅਦ ਕਰੀਬੀ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ।

Bollywood Tadka


author

Aarti dhillon

Content Editor

Related News