ਫਾਦਰਸ ਡੇਅ ''ਤੇ ਸ਼ਵੇਤਾ ਬੱਚਨ ਨੇ ਪਿਤਾ ਅਮਿਤਾਭ ਨਾਲ ਸਾਂਝੀ ਕੀਤੀ ਸੈਲਫੀ

06/19/2022 2:18:11 PM

ਮੁੰਬਈ- ਪਿਓ ਭਗਵਾਨ ਦਾ ਦਿੱਤਾ ਉਹ ਖੂਬਸੂਰਤ ਤੋਹਫ਼ਾ ਹੈ ਜਿਸ ਦੇ ਸਾਏ ਦੇ ਹੇਠਾਂ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੁੰਦੀ। ਪਿਤਾ ਹਰ ਦੁੱਖ ਆਪਣੇ ਉਪਰ ਲੈ ਲੈਂਦਾ ਹੈ ਪਰ ਆਪਣੇ ਬੱਚਿਆਂ 'ਤੇ ਆਂਚ ਵੀ ਨਹੀਂ ਆਉਣ ਦਿੰਦਾ। ਅੱਜ ਭਾਵ 19 ਜੂਨ ਨੂੰ ਫਾਦਰਸ ਡੇਅ ਪੂਰੀ ਦੁਨੀਆ 'ਚ ਸੈਲੀਬਿਰੇਟ ਕੀਤਾ ਜਾ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਸ਼ਵੇਤਾ ਬੱਚਨ ਦੇ ਪਿਤਾ ਅਮਿਤਾਭ ਦੇ ਨਾਲ ਸੈਲਫੀ ਸਾਂਝੀ ਕਰਕੇ ਉਨ੍ਹਾਂ ਨੂੰ ਫਾਦਰਸ ਡੇਅ ਦੀ ਵਧਾਈ ਦਿੱਤੀ ਹੈ।

PunjabKesari
ਤਸਵੀਰ 'ਚ ਸ਼ਵੇਤਾ ਗ੍ਰੇ ਟੀ-ਸ਼ਰਟ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਸ਼ਵੇਤਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਅਮਿਤਾਭ ਪਰਪਲ ਕੋਰਟ 'ਚ ਦਿਖਾਈ ਦੇ ਰਹੇ ਹਨ। ਅਮਿਤਾਭ ਨੇ ਸ਼ਵੇਤਾ ਦੇ ਮੋਢੇ 'ਤੇ ਸਿਰ ਰੱਖਿਆ ਹੋਇਆ ਹੈ। ਦੋਵੇਂ ਪਿਓ-ਧੀ 'ਚ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ। ਸ਼ਵੇਤਾ ਪਿਤਾ ਦੇ ਨਾਲ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਸ਼ਵੇਤਾ ਨੇ ਲਿਖਿਆ-'ਰਿਸ਼ਤੇ 'ਚ ਤਾਂ ਸਿਰਫ ਮੇਰੇ...ਲੱਗਦੇ ਹਨ'। #fathersday #girldad ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਅਮਿਤਾਭ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਅਦਾਕਾਰ ਬਹੁਤ ਜਲਦ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਅਦਾਕਾਰ ਦੇ ਨਾਲ ਰਣਬੀਰ ਕਪੂਰ, ਆਲੀਆ ਭੱਟ ਅਤੇ ਮੌਨੀ ਰਾਏ ਨਜ਼ਰ ਆਉਣਗੇ। ਹਾਲ ਹੀ 'ਚ ਫਿਲਮ ਤੋਂ ਅਮਿਤਾਭ ਬੱਚਨ ਦੀ ਲੁਕ ਵੀ ਸਾਹਮਣੇ ਆਈ ਸੀ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਤੋਂ ਇਲਾਵਾ ਅਦਾਕਾਰ 'ਗੁਡਬਾਏ' ਅਤੇ 'ਦਿ ਇੰਟਰਨ' 'ਚ ਵੀ ਦਿਖਾਈ ਦੇਣਗੇ।  

PunjabKesari


Anuradha

Content Editor

Related News