ਸਲਮਾਨ ਅਤੇ ਰਜਨੀਕਾਂਤ ਦੀਆਂ ਫਿਲਮਾਂ ਬਾਕਸ ਆਫਿਸ ''ਤੇ ਮਚਾਉਣਗੀਆਂ ਧੂਮ
Saturday, May 14, 2016 - 01:41 PM (IST)

ਮੁੰਬਈ : ਦੱਖਣੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਰਜਨੀਕਾਂਤ ਅਤੇ ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਬਾਕਸ ਆਫਿਸ ''ਤੇ ਧੂਮ ਮਚਾਉਣ ਲਈ ਤਿਆਰ ਹਨ। ਫਿਲਮ ਇੰਡਸਟਰੀ ''ਚ ਇਨ੍ਹਾਂ ਦੋਹਾਂ ਦੀਆਂ ਫਿਲਮਾਂ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਸਲਮਾਨ ਖਾਨ ਦੀ ਫਿਲਮ ''ਸੁਲਤਾਨ'' ਅਤੇ ਰਜਨੀਕਾਂਤ ਦੀ ਫਿਲਮ ''ਕਬਾਲੀ'' ਨੂੰ ਲੈ ਕੇ ਪੂਰੀ ਫਿਲਮ ਇੰਡਸਟਰੀ ਅਤੇ ਲੋਕ ਕਾਫੀ ਉਤਸ਼ਾਹਿਤ ਲਗ ਰਹੇ ਹਨ। ਉਮੀਂਦ ਕੀਤੀ ਦਾ ਰਹੀ ਹੈ ਇਹ ਦੋਵੇਂ ਫਿਲਮਾਂ 600 ਕਰੋੜ ਦਾ ਵਪਾਰ ਕਰਨ ''ਚ ਸਫਲ ਹੋਵੇਗਾ। ਸਲਮਾਲ ਖਾਨ ਦੀ ਫਿਲਮ ''ਸੁਲਤਾਨ'' ਲਈ ਕਿਹਾ ਦਾ ਰਿਹਾ ਹੈ ਕਿ ਇਹ ਪੂਰੇ ਭਾਰਤ ''ਚ 300 ਕਰੋੜ ਦੀ ਕਮਾਈ ਕਰਨ ''ਚ ਸਫਲ ਹੋਵੇਗੀ। ਉੱਥੇ ਦੂਜੇ ਪਾਸੇ ਰਜਨੀਕਾਂਤ ਦੀ ਫਿਲਮ ''ਕਬਾਲੀ'' ਸਿਰਫ ਦੱਖਣੀ ਭਾਰਤ ''ਚ ਹੀ 300 ਕਰੋੜ ਦੀ ਕਮਾਈ ਕਰਨ ''ਚ ਸਫਲ ਹੋਵੇਗੀ। ਇਸ ਤੋਂ ਇਲਾਵਾ ਜੇਕਰ ਫਿਲਮ ''ਕਬਾਲੀ'' ਦਾ ਹਿੰਦੀ ਭਾਸ਼ਾ ''ਚ ਡਬਿੰਗ ਕੀਤੀ ਜਾਂਦੀ ਹੈ ਤਾਂ ਇਹ 70 ਕਰੋੜ ਤੱਕ ਦੀ ਕਮਾਈ ਕਰੇਗੀ। ਇਸ ਤਰ੍ਹਾਂ ਇਹ ਫਿਲਮ ਸਲਮਾਨ ਦੀ ਫਿਲਮ ''ਸੁਲਤਾਨ'' ਤੋਂ ਅੱਗੇ ਹੀ ਰਹੇਗੀ। ਅਸੀਂ ਸਿਰਫ ਇੰਨਾ ਕਹਿ ਸਕਦੇ ਹਾਂ ਕਿ ਇਨ੍ਹਾਂ ਦੋਹਾਂ ਫਿਲਮਾਂ ਦਾ ਟਕਰਾਵ ਬੇਹੱਦ ਮਜ਼ੇਦਾਰ ਅਤੇ ਦਿਲਚਸਪ ਹੋਵੇਗਾ।