ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ ''ਚ ਛਾਇਆ ਸੋਗ
Saturday, Mar 21, 2026 - 02:58 PM (IST)
ਨਵੀਂ ਦਿੱਲੀ (ਏਜੰਸੀ) : ਕਲਾ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਸ਼ ਦੀ ਪ੍ਰਸਿੱਧ ਓਡੀਸੀ ਡਾਂਸਰ (ਨ੍ਰਿਤਕੀ) ਮਧੂਮਿਤਾ ਰਾਊਤ ਦਾ ਸ਼ਨੀਵਾਰ ਸਵੇਰੇ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 59 ਸਾਲਾਂ ਦੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ (ਹਾਰਟ ਅਟੈਕ) ਦੱਸਿਆ ਜਾ ਰਿਹਾ ਹੈ। ਮਧੂਮਿਤਾ ਰਾਊਤ ਦੇ ਭਰਾ ਮਨੋਜ ਰਾਊਤ ਮੁਤਾਬਕ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਅੱਜ ਸਵੇਰੇ ਤਕਰੀਬਨ 6:22 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਮਧੂਮਿਤਾ ਆਪਣੇ ਪਿੱਛੇ ਦੋ ਛੋਟੇ ਭਰਾ ਮਨੋਜ ਅਤੇ ਮਨਮਥ ਨੂੰ ਛੱਡ ਗਈ ਹੈ।
ਇਹ ਵੀ ਪੜ੍ਹੋ: ਸੁਪਰ-ਡੁਪਰ ਹਿੱਟ ਹੋਈ 'ਧੁਰੰਦਰ-2' ! 2 ਦਿਨਾਂ 'ਚ ਹੀ ਛਾਪ'ਤੇ 226 ਕਰੋੜ

ਮਧੂਮਿਤਾ ਰਾਊਤ ਮਹਾਨ ਓਡੀਸੀ ਗੁਰੂ ਮਾਇਆਧਰ ਰਾਊਤ ਦੀ ਬੇਟੀ ਸੀ। ਉਨ੍ਹਾਂ ਨੇ ਨਾ ਸਿਰਫ਼ ਭਾਰਤ ਸਗੋਂ ਅਮਰੀਕਾ, ਜਰਮਨੀ, ਜਾਪਾਨ, ਫਰਾਂਸ ਅਤੇ ਸਪੇਨ ਵਰਗੇ ਕਈ ਦੇਸ਼ਾਂ ਵਿੱਚ ਓਡੀਸੀ ਨ੍ਰਿਤ ਦੀ ਪੇਸ਼ਕਾਰੀ ਕਰਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ ਭਾਰਤ ਨਿਰਮਾਣ ਪੁਰਸਕਾਰ (1997), ਓਡੀਸ਼ਾ ਰਾਜ ਘੁੰਘਰੂ ਸਨਮਾਨ (2010), ਅਤੇ ਓਡੀਸ਼ਾ ਲਿਵਿੰਗ ਲੀਜੈਂਡ ਐਵਾਰਡ (2011) ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਕੀਤੇ ਸਨ। ਮਧੂਮਿਤਾ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 3:30 ਵਜੇ ਦਿੱਲੀ ਦੇ ਲੋਧੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
