ਮਿਊਜ਼ਿਕ ਇੰਡਸਟਰੀ ''ਚ ਸੋਗ ਦੀ ਲਹਿਰ, ਇਸ ਲਕਪ੍ਰਸਿੱਧ ਗਾਇਕਾ ਦਾ ਹੋਇਆ ਦੇਹਾਂਤ
Thursday, Sep 19, 2024 - 09:23 PM (IST)
ਐਂਟਰਟੇਨਮੈਂਟ ਡੈਸਕ- ਲੋਕਪ੍ਰਸਿੱਧ ਸੰਭਲਪੁਰੀ ਗਾਇਕਾ ਰੁਖਸਾਨਾ ਬਾਨੋ ਦਾ ਭੁਵਨੇਸ਼ਵਰ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਭੁਵਨੇਸ਼ਵਰ 'ਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਹਸਪਤਾਲ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ 27 ਸਾਲਾ ਰੁਖਸਾਨਾ ਦਾ ਸਕ੍ਰਬ ਟਾਈਫਸ, ਬੈਕਟੀਰੀਆ ਕਾਰਨ ਹੋਣ ਵਾਲੀ ਬਿਮਾਰੀ ਦਾ ਇਲਾਜ ਕੀਤਾ ਜਾ ਰਿਹਾ ਸੀ, ਪਰ ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਉਸਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ।
ਹਾਲਾਂਕਿ ਰੁਖਸਾਨਾ ਦੀ ਮਾਂ ਅਤੇ ਭੈਣ ਨੇ ਦੋਸ਼ ਲਗਾਇਆ ਕਿ ਉਸਨੂੰ ਪੱਛਮੀ ਉਡੀਸਾ ਦੇ ਇੱਕ ਵਿਰੋਧੀ ਗਾਇਕ ਨੇ ਜ਼ਹਿਰ ਦਿੱਤਾ ਸੀ ਪਰ ਉਨ੍ਹਾਂ ਨੇ ਕਲਾਕਾਰ ਦੀ ਪਛਾਣ ਨਹੀਂ ਦੱਸੀ। ਉਸ ਨੇ ਦਾਅਵਾ ਕੀਤਾ ਕਿ ਰੁਖਸਾਨਾ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ। ਕਰੀਬ 15 ਦਿਨ ਪਹਿਲਾਂ ਬੋਲਾਂਗੀਰ 'ਚ ਸ਼ੂਟਿੰਗ ਦੌਰਾਨ ਜੂਸ ਪੀਣ ਤੋਂ ਬਾਅਦ ਰੁਖਸਾਨਾ ਬਿਮਾਰ ਹੋ ਗਈ ਸੀ। ਉਨ੍ਹਾਂ ਨੂੰ 27 ਅਗਸਤ ਨੂੰ ਭਵਾਨੀਪਟਨਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।