ਅਮਿਤਾਭ ਤੋਂ ਜੂਹੀ ਤੱਕ ਦੇਖੋ ਬਾਲੀਵੁੱਡ ਦੇ ਇਹ Odd Couples (PICS)
Monday, May 02, 2016 - 12:38 PM (IST)
ਮੁੰਬਈ— ਬਾਲੀਵੁੱਡ ਦੇ ਕਈ ਸਿਤਾਰੇ ਹਨ, ਜਿਨ੍ਹਾਂ ਦੀ ਆਨਸਕ੍ਰੀਨ ਪਾਟਨਰ ਨਾਲ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ ਹੈ ਪਰ ਜਦੋਂ ਵਾਰੀ ਆਈ ਉਨ੍ਹਾਂ ਦੇ ਅਸਲੀ ਪਾਟਨਰ ਚੁਣਨ ਦੀ ਤਾਂ ਉਨ੍ਹਾਂ ਦੀ ਜੋੜੀ ਨੂੰ ਕੁਝ ਖਾਸ ਪਸੰਦ ਨਹੀਂ ਕੀਤਾ ਗਿਆ। ਹੁਣੇ ਜਿਹੇ ਇਕ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਅਸਲ ''ਚ ਬੀਤੇ ਦਿਨੀਂ ਅਦਾਕਾਰਾ ਜੂਹੀ ਨੇ ਇਕ ਹੈਰਾਨ ਕਰ ਦੇਣ ਵਾਲੀ ਗੱਲ ਕਹਿ ਦਿੱਤੀ ਹੈ। ਟਵਿੱਟਰ ''ਤੇ ਜਦੋਂ ਉਨ੍ਹਾਂ ਦੇ ਇਕ ਫਾਲੋਵਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਆਪਣੇ ਪਤੀ ਨੂੰ ਕਿਸ ਤਰ੍ਹਾਂ ਦੇਖਦੀ ਹੈ, ਤਾਂ ਇਸ ਦੇ ਜਵਾਬ ''ਚ ਜੂਹੀ ਨੇ ਸਮਾਈਲੀ ਈਮੇਜ ਨਾਲ ਲਿਖਿਆ, ''''ਟਾਈਮਪਾਸ''''। ਇਸ ਤੋਂ ਬਾਅਦ ਜੂਹੀ ਨੂੰ ਆਪਣੀ ਗਲਤੀ ਦਾ ਅਨੁਭਵ ਹੋਇਆ ਅਤੇ ਉਨ੍ਹਾਂ ਲਿਖਿਆ ਕਿ ਗਲਤੀ ਨਾਲ ਉਨ੍ਹਾਂ ਨੇ ਹਬੀ ਦੀ ਜਗ੍ਹਾ ਹੌਬੀ ਪੜ੍ਹ ਲਿਆ ਸੀ।
ਜਾਣਕਾਰੀ ਅਨੁਸਾਰ ਜੂਹੀ ਨੇ 1997 ''ਚ ਸਿੰਪਲ ਜਿਹੇ ਨਜ਼ਰ ਆਉਣ ਵਾਲੇ ਭਾਰਤ ਦੇ ਮਸ਼ਹੂਰ ਬਿਜਨੈੱਸਮੈਨ ਜੈ ਮਹਿਤਾ ਨਾਲ ਵਿਆਹ ਕੀਤਾ ਸੀ, ਜੋ ਜੂਹੀ ਤੋਂ ਉਮਰ ''ਚ 7 ਸਾਲ ਵੱਡੇ ਹਨ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰੇ ਹਨ, ਜਿਨ੍ਹਾਂ ਦੀ ਜੋੜੀ ''ਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਇਸ ਸੂਚੀ ''ਚ ਬਾਲੀਵੁੱਡ ਅਦਾਕਾਰਾ ਟਿਊਲਿਪ ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਨੇ ਕੈਪਟਨ ਵਿਨੋਦ ਨਾਲ ਵਿਆਹ ਕੀਤੀ ਹੈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਦੀ ਪਤਨੀ ਜਯਾ ਬੱਚਨ ਨਾਲ ਜੋੜੀ, ਅਦਾਕਾਰ ਇਮਰਾਨ ਖਾਨ ਦੀ ਪਤਨੀ ਅਵੰਤਿਕਾ ਨਾਲ ਜੋੜੀ ਵੀ ਕਾਫੀ ਓਡ ਲੱਗਦੀਆਂ ਹਨ। ਇਸ ਸੂਚੀ ''ਚ ਫਰਹਾਨ ਅਖਤਰ ਅਤੇ ਸ਼੍ਰੀਦੇਵੀ ਦੇ ਨਾਂ ਵੀ ਸ਼ਾਮਲ ਹਨ।
