ਟੀ-ਸ਼ਰਟ ''ਚ ਨੁਸਰਤ ਜਹਾਂ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਨੇ ਪ੍ਰਸ਼ੰਸਕ ਕੀਤੇ ਦੀਵਾਨੇ

Thursday, Sep 23, 2021 - 03:26 PM (IST)

ਟੀ-ਸ਼ਰਟ ''ਚ ਨੁਸਰਤ ਜਹਾਂ ਨੇ ਕਰਵਾਇਆ ਫੋਟੋਸ਼ੂਟ, ਤਸਵੀਰਾਂ ਨੇ ਪ੍ਰਸ਼ੰਸਕ ਕੀਤੇ ਦੀਵਾਨੇ

ਮੁੰਬਈ- ਬੰਗਾਲੀ ਅਦਾਕਾਰਾ ਅਤੇ ਟੀਐੱਮਸੀ ਸੰਸਦ ਨੁਸਰਤ ਜਹਾਂ ਇਨੀਂ ਦਿਨੀਂ ਮਦਰਹੁੱਡ ਲਾਈਫ ਦਾ ਮਜ਼ਾ ਲੈ ਰਹੀ ਹੈ। ਨੁਸਰਤ ਜਹਾਂ ਨੇ 26 ਅਗਸਤ 2021 ਨੂੰ ਪੁੱਤਰ ਨੂੰ ਜਨਮ ਦਿੱਤਾ। ਹਾਲ ਹੀ 'ਚ ਨੁਸਰਤ ਜਹਾਂ ਨੇ ਇੰਸਟਾ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਨਿਊਮਾਮ ਨੁਸਰਤ ਦਾ ਸਟਨਿੰਗ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਨੁਸਰਤ ਪਿੰਕ ਰੰਗ ਦੀ ਟੀ-ਸ਼ਰਟ 'ਚ ਦਿਖਾਈ ਦੇ ਰਹੀ ਹੈ। ਮਿਨੀਮਲ ਮੇਕਅਪ, ਖੁੱਲ੍ਹੇ ਵਾਲ ਨੁਸਰਤ ਜਹਾਂ ਦੀ ਲੁੱਕ ਨੂੰ ਚਾਰ ਚੰਦ ਲਗਾ ਰਹੇ ਹਨ। ਇਸ ਦੌਰਾਨ ਨੁਸਰਤ ਜਹਾਂ ਨੇ ਬਰਾਊਨ ਰੰਗ ਦੇ ਗਮ ਬੂਟ ਕੈਰੀ ਕੀਤੇ ਹੋਏ ਹਨ। ਅਦਾਕਾਰਾ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਨੁਸਰਤ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
PunjabKesari

ਯਸ਼ ਦਾਸਗੁਪਤਾ ਹੀ ਹਨ ਨੁਸਰਤ ਦੇ ਪੁੱਤਰ ਦੇ ਪਿਤਾ
ਕੁਝ ਦਿਨ ਪਹਿਲਾਂ ਹੀ ਨੁਸਰਤ ਦੇ ਬੱਚੇ ਦੇ ਬਰਥ ਰਜਿਸਟ੍ਰੇਸ਼ਨ ਦੀ ਡਿਟੇਲ ਪਬਲਿਕ ਡੋਮੇਨ ਤੋਂ ਆਈ ਡਿਟੇਲਸ 'ਚ ਸਾਹਮਣੇ ਆਈ ਕਿ ਯਸ਼ ਦਾਸਗੁਪਤਾ ਹੀ ਇਸ਼ਾਨ ਦੀ ਪਿਤਾ ਹਨ। ਇਸ 'ਚ ਬੱਚੇ ਦਾ ਪੂਰਾ ਨਾਂ ਇਸ਼ਾਨ ਜੇ ਦਾਸਗੁਪਤਾ ਲਿਖਿਆ ਗਿਆ ਹੈ। ਕੋਲਕਾਤਾ ਨਗਰ ਨਿਗਰ 'ਚ ਦਰਜ ਡਾਕੂਮੈਂਟਸ ਦੇ ਮੁਤਾਬਕ ਪਿਤਾ ਦਾ ਨਾਂ ਦੇਬਾਸ਼ੀਸ਼ ਦਾਸਗੁਪਤਾ ਲਿਖਿਆ ਗਿਆ ਹੈ ਜੋ ਕਿ ਅਦਾਕਾਰ ਯਸ਼ ਦਾਸਗੁਪਤਾ ਦਾ ਆਫੀਸ਼ੀਅਲ ਨਾਂ ਹੈ।

PunjabKesari
 ਜੂਨ 2019 'ਚ ਨਿਖਿਲ ਜੈਨ ਨਾਲ ਨੁਸਰਤ ਦਾ ਵਿਆਹ ਹੋਇਆ ਸੀ। ਨੁਸਰਤ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਦੋਵੇਂ ਕਾਫੀ ਪਹਿਲੇ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਨੁਸਰਤ ਨੇ ਬਿਆਨ 'ਚ ਕਿਹਾ ਕਿ ਭਾਰਤੀ ਕਾਨੂੰਨ ਦੇ ਹਿਸਾਬ ਨਾਲ ਉਨ੍ਹਾਂ ਦਾ ਵਿਆਹ ਨਹੀਂ ਹੋਇਆ। ਇਸ ਲਈ ਇਹ ਲਿਵ-ਇਨ ਰਿਲੇਸ਼ਨਸ਼ਿਪ ਸੀ। ਉਹ ਨੁਸਰਤ ਜਹਾਂ ਅਤੇ ਯਸ਼ ਦਾਸਗੁਪਤਾ ਦੇ ਅਫੇਅਰ ਦੀਆਂ ਅਟਕਲਾਂ ਉਦੋਂ ਤੋਂ ਚੱਲ ਰਹੀਆਂ ਹਨ ਜਦੋਂ ਅਦਾਕਾਰਾ ਨਿਖਿਲ ਜੈਨ ਨਾਲ ਵਿਆਹ ਦੇ ਰਿਸ਼ਤੇ 'ਚ ਸੀ। ਦੋਵਾਂ ਦੀਆਂ ਨਜ਼ਦੀਕੀਆਂ ਫਿਲਮ ਦੀ ਸ਼ੂਟਿੰਗ ਦੌਰਾਨ ਵਧੀਆਂ ਸਨ। 
 


author

Aarti dhillon

Content Editor

Related News