ਹੁਣ ਤੁਸੀਂ ਵੀ ਖ਼ਰੀਦ ਸਕਦੇ ਹੋ ਡਰੇਕ ਵਲੋਂ ਪਾਈ ਸਿੱਧੂ ਮੂਸੇ ਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ

Thursday, Aug 04, 2022 - 10:45 AM (IST)

ਹੁਣ ਤੁਸੀਂ ਵੀ ਖ਼ਰੀਦ ਸਕਦੇ ਹੋ ਡਰੇਕ ਵਲੋਂ ਪਾਈ ਸਿੱਧੂ ਮੂਸੇ ਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ

ਚੰਡੀਗੜ੍ਹ (ਬਿਊਰੋ)– ਹਾਲੀਵੁੱਡ ਰੈਪਰ ਡਰੇਕ ਨੇ ਆਪਣੇ ਹਾਲ ਹੀ ’ਚ ਹੋਏ ਟੋਰਾਂਟੋ ਸ਼ੋਅ ਦੌਰਾਨ ਸਿੱਧੂ ਮੂਸੇ ਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨ ਕੇ ਪੇਸ਼ਕਾਰੀ ਦਿੱਤੀ ਸੀ। ਡਰੇਕ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ।

PunjabKesari

ਹੁਣ ਟਵਿਟਰ ’ਤੇ ‘ਡਰੇਕ ਰਿਲੇਟਿਡ’ ਨਾਂ ਦੇ ਅਕਾਊਂਟ ਵਲੋਂ ਡਰੇਕ ਵਲੋਂ ਪਹਿਨੀ ਸਿੱਧੂ ਮੂਸੇ ਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਆਮ ਲੋਕਾਂ ਲਈ ਵੇਚੀ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਇਸ ਟਵੀਟ ’ਚ ਮਿਲ ਰਹੀ ਹੈ।

PunjabKesari

ਟਵੀਟ ’ਚ ਲਿਖਿਆ ਹੈ, ‘‘ਸਿੱਧੂ ਮੂਸੇ ਵਾਲਾ (1993-2022), ਰੱਬ ਸਾਡੇ ਦੋਸਤ ਤੇ ਲੈਜੰਡ ਦੀ ਆਤਮ ਨੂੰ ਸ਼ਾਂਤੀ ਬਖਸ਼ੇ। ਇਸ ਲੈਜੰਡ ਨੂੰ ਯਾਦ ਕਰਦਿਆਂ ਦੀ ਟੀ-ਸ਼ਰਟ ਹੁਣ ਉਪਲੱਬਧ ਹੋ ਗਈ ਹੈ। ਅਸੀਂ ਸਿੱਧੂ ਦੇ ਪਰਿਵਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਇਸ ਤੋਂ ਪ੍ਰਾਪਤ ਕਮਾਈ ਨੂੰ ਉਨ੍ਹਾਂ ਦੇ ਸਨਮਾਨ ’ਚ ਸਮਰਪਿਤ ਕੀਤਾ ਜਾ ਸਕੇ।’’

PunjabKesari

ਦੱਸ ਦੇਈਏ ਕਿ ਟਵੀਟ ’ਚ ਦਿੱਤੀ ਵੈੱਬਸਾਈਟ ’ਤੇ ਜਾ ਕੇ ਇਸ ਟੀ-ਸ਼ਰਟ ਨੂੰ ਖਰੀਦਿਆ ਜਾ ਸਕਦਾ ਹੈ। ਵੈੱਬਸਾਈਟ ’ਤੇ ਟੀ-ਸ਼ਰਟ ਦੀਆਂ ਦੋ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਇਸ ਟੀ-ਸ਼ਰਟ ਦੀ ਕੀਮਤ 65 ਡਾਲਰ ਯਾਨੀ ਲਗਭਗ 5100 ਰੁਪਏ ਬਣਦੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News