EOW ਦੇ ਪੁੱਛਗਿੱਛ ਮਗਰੋਂ ਨੋਰਾ ਦੀ ਪਹਿਲੀ ਲੁੱਕ ਵਾਇਰਲ, ਹਸੀਨਾ ਨੇ ਵਾਈਟ ਡਰੈੱਸ ’ਚ ਮਚਾਈ ਤਬਾਹੀ

Sunday, Sep 18, 2022 - 02:41 PM (IST)

EOW ਦੇ ਪੁੱਛਗਿੱਛ ਮਗਰੋਂ ਨੋਰਾ ਦੀ ਪਹਿਲੀ ਲੁੱਕ ਵਾਇਰਲ, ਹਸੀਨਾ ਨੇ ਵਾਈਟ ਡਰੈੱਸ ’ਚ ਮਚਾਈ ਤਬਾਹੀ

ਮੁੰਬਈ- ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਇਸ ਸਮੇਂ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਕਾਰਨ ਸੁਰਖੀਆਂ ’ਚ ਹੈ। ਇਸ ਸਬੰਧ ’ਚ ਵੀਰਵਾਰ ਨੂੰ ਅਦਾਕਾਰਾ ਦਿੱਲੀ ਪੁਲਸ ਦੇ ਆਰਥਿਕ ਅਪਰਾਧ ਸ਼ਾਖਾ (EOW) ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਈ, ਜਿੱਥੇ ਉਸ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਗਈ।

PunjabKesari

ਇਹ ਵੀ ਪੜ੍ਹੋ : ‘ਬਾਹੂਬਲੀ’ ਪ੍ਰਭਾਸ ਨੂੰ ਡੇਟ ਕਰ ਰਹੀ ਹੈ ਕ੍ਰਿਤੀ ਸੈਨਨ! ਆਦਿਪੁਰਸ਼ ਦੇ ਸੈੱਟ ’ਤੇ ਵਧੀ ਨੇੜਤਾ

ਇਸ ਦੇ ਨਾਲ ਹੀ ਪੁੱਛ-ਗਿੱਛ ਤੋਂ ਬਾਅਦ ਨੋਰਾ ਫਤੇਹੀ ਨੇ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਦਿੱਤੀ। ਅਦਾਕਾਰਾ ਨੂੰ ਹਾਲ ਹੀ ਮੁੰਬਈ ’ਚ ਦੇਖਿਆ ਗਿਆ ਸੀ ਜਿੱਥੇ ਉਹ ਐਕਸਲ ਐਂਟਰਟੇਨਮੈਂਟ ਦਫ਼ਤਰ ’ਚ ਇਕ ਮੀਟਿੰਗ ਲਈ ਪਹੁੰਚੀ ਸੀ।

PunjabKesari

ਇਸ ਦੌਰਾਨ ਨੋਰਾ ਦਾ ਬੋਲਡ ਲੁੱਕ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਨੋਰਾ ਵਾਈਟ ਬਾਡੀ ਫਿਟਿੰਗ ਡਰੈੱਸ ’ਚ ਨਜ਼ਰ ਆ ਰਹੀ ਹੈ। ਨੋਰਾ ਇਸ ਡਰੈੱਸ ’ਚ ਆਪਣੀ ਪਰਫੈਕਟ ਬਾਡੀ ਨੂੰ ਫ਼ਲਾਂਟ ਕਰ ਰਹੀ ਹੈ।

PunjabKesari

ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਨੋਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ। ਇਸ ਦੇ ਨਾਲ ਨੋਰਾ ਨੇ ਮੈਚਿੰਗ ਵਾਈਟ ਬੈਗ ਅਤੇ ਬਲੈਕ ਵਾਈਟ ਹੀਲ ਪਾਈ ਹੈ।

PunjabKesari

ਕਾਲੇ ਰੰਗ ਦੇ ਸ਼ੇਡਜ਼ ਨਾਲ ਅਦਾਕਾਰਾ  ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਫ਼ਿਲਮ ‘ਗਦਰ 2’ ਦੀ ਰਿਲੀਜ਼ ਡੇਟ ਦਾ ਜਲਦ ਹੀ ਹੋਵੇਗਾ ਐਲਾਨ, ਸੰਨੀ ਦਿਓਲ ਨੇ ਕਿਹਾ- ਉਤਸ਼ਾਹਿਤ ਹਾਂ

PunjabKesari

ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਗਲੈਮਰਸ ਅਤੇ ਬੋਲਡ ਅੰਦਾਜ਼ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

PunjabKesari

ਨੋਰਾ ਦੇ ਟੀ.ਵੀ ਸਕ੍ਰੀਨ ’ਤੇ ਕੰਮ ਦੀ ਗੱਲ ਕਰੀਏ ਤਾਂ ਨੋਰਾ ਹਾਲ ਹੀ ’ਚ ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਨਾਲ ਕਾਮੇਡੀ, ਡਰਾਮਾ ਫ਼ਿਲਮ ਥੈਂਕ ਗੌਡ ਦੇ ਗੀਤ ‘ਮਣੀਕ’ ’ਚ ਨਜ਼ਰ ਆਈ ਹੈ। ਇਸ ਦੇ ਰਿਲੀਜ਼ ਹੋਣ ਦੇ ਨਾਲ ਹੀ ਇਹ ਗੀਤ ਸੋਸ਼ਲ ਮੀਡੀਆ ’ਤੇ ਧਮਾਲ ਮਚਾ ਰਿਹਾ ਹੈ ਅਤੇ ਇਸ ਨੂੰ ਇਕ ਘੰਟੇ ’ਚ 1 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

PunjabKesari
 

 


author

Shivani Bassan

Content Editor

Related News