21 ਮਾਮਲਿਆਂ ’ਚ ਮੁਲਜ਼ਮ ਸੁਰੇਸ਼ ਨੇ ਕਿਹਾ, ‘ਨੋਰਾ ਫਤੇਹੀ ਨੂੰ ਤੋਹਫੇ ’ਚ ਦਿੱਤੀ ਸੀ ਲਗਜ਼ਰੀ ਕਾਰ’

Sunday, Oct 24, 2021 - 11:24 AM (IST)

21 ਮਾਮਲਿਆਂ ’ਚ ਮੁਲਜ਼ਮ ਸੁਰੇਸ਼ ਨੇ ਕਿਹਾ, ‘ਨੋਰਾ ਫਤੇਹੀ ਨੂੰ ਤੋਹਫੇ ’ਚ ਦਿੱਤੀ ਸੀ ਲਗਜ਼ਰੀ ਕਾਰ’

ਮੁੰਬਈ (ਬਿਊਰੋ)– ਚੋਣ ਕਮਿਸ਼ਨ ਰਿਸ਼ਵਤ ਮਾਮਲੇ ਸਮੇਤ 21 ਮਾਮਲਿਆਂ ’ਚ ਮੁਲਜ਼ਮ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੇ ਸ਼ਨੀਵਾਰ ਨੂੰ ਦਿੱਲੀ ਦੀ ਇਕ ਅਦਾਲਤ ਦੇ ਬਾਹਰ ਕਿਹਾ ਕਿ ਉਸ ਨੇ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਇਕ ਲਗਜ਼ਰੀ ਕਾਰ ਤੋਹਫ਼ੇ ’ਚ ਦਿੱਤੀ ਸੀ।

ਚੰਦਰਸ਼ੇਖਰ ਨੇ ਇਹ ਦਾਅਵਾ ਉਸ ਵੇਲੇ ਕੀਤਾ, ਜਦੋਂ ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਅਦਾਲਤ ਸਾਹਮਣੇ ਪੇਸ਼ ਕੀਤਾ ਜਾ ਰਿਹਾ ਸੀ। ਅਦਾਲਤ ਨੇ ਚੰਦਰਸ਼ੇਖਰ ਤੇ ਉਸ ਦੀ ਪਤਨੀ ਅਦਾਕਾਰਾ ਲੀਨਾ ਮਾਰੀਆ ਪਾਲ ਨੂੰ ਇਥੇ ਇਕ ਕਾਰੋਬਾਰੀ ਦੀ ਪਤਨੀ ਤੋਂ 200 ਕਰੋੜ ਰੁਪਏ ਦੀ ਕਥਿਤ ਜ਼ਬਰੀ ਵਸੂਲੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਐੱਨ. ਸੀ. ਬੀ. ਨੇ ਆਰੀਅਨ ਖ਼ਾਨ ਸਮੇਤ 20 ਮੁਲਜ਼ਮਾਂ ਦੇ ਬੈਂਕ ਵੇਰਵਿਆਂ ਦੀ ਛਾਣਬੀਣ ਕੀਤੀ

ਜੋੜੇ ਨੇ ਫਲੋਟਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਨੂੰ ਕਥਿਤ ਤੌਰ ’ਤੇ ਠੱਗਿਆ ਸੀ।

ਈ. ਡੀ. ਨੇ ਕਿਹਾ ਕਿ ਉਹ ਹੁਣ ਵੀ ਅਪਰਾਧ ਦੀ ਆਮਦਨ ਤੇ ਮਨੀ ਲਾਂਡਰਿੰਗ ਦੇ ਅਪਰਾਧ ’ਚ ਦੂਜੇ ਲੋਕਾਂ ਦੇ ਸ਼ਾਮਲ ਹੋਣ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News