ਨੋਰਾ ਫਤੇਹੀ ਨੇ ''ਇੰਡੀਆਜ਼ ਬੈਸਟ ਡਾਂਸਰ 2'' ਸ਼ੋਅ ''ਚ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ

11/27/2021 1:03:42 PM

ਮੁੰਬਈ : ਅਦਾਕਾਰਾ ਨੋਰਾ ਫਤੇਹੀ ਨੇ ਹਾਲ ਹੀ 'ਚ ਇੰਡੀਅਾਜ਼ ਬੈਸਟ ਡਾਂਸਰ 2 'ਚ ਪ੍ਰਤੀਯੋਗੀਆਂ ਦੇ ਨਾਲ 'ਕਮਰਿਆ' ਗਾਣੇ ਉੱਤੇ ਡਾਂਸ ਕੀਤਾ ਹੈ l ਇਸ ਗਾਣੇ ਉੱਤੇ ਕੀਤਾ ਗਿਆ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਹੈ l ਨੋਰਾ ਨੂੰ ਸਟੇਜ਼ ਉੱਤੇ ਇਸ ਗਾਣੇ ਉੱਤੇ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ l ਇੰਡੀਅਾਜ਼ ਬੈਸਟ ਡਾਂਸਰ 2 ਦਾ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ l

ਨੋਰਾ ਫਤੇਹੀ ਜਲਦੀ ਇੰਡੀਅਾਜ਼ ਬੈਸਟ ਡਾਂਸਰ 2 'ਚ ਨਜ਼ਰ ਆਏਗੀ l ਇਸ ਵਿਚ ਉਨ੍ਹਾਂ ਦੇ ਇਲਾਵਾ ਦਿਵਿਆ ਖੋਸਲਾ ਕੁਮਾਰ ਨਜ਼ਰ ਆਉਣਗੇ l ਦੋਵੇਂ ਆਪਣੀ ਫਿਲਮ ਸੱਤਿਆਮੇਵ ਜਯਤੇ 2 ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਣਗੇ, ਉਥੇ ਹੀ ਸ਼ਨੀਵਾਰ ਨੂੰ ਚੰਕੀ ਪਾਂਡੇ ਅਤੇ ਨੀਲਮ ਕੋਠਾਰੀ ਬਤੌਰ ਮਹਿਮਾਨ ਸ਼ੋਅ ਵਿਚ ਨਜ਼ਰ ਆਉਣ ਵਾਲੇ ਹਨ l


ਨੋਰਾ ਫਤੇਹੀ ਨੂੰ ਹਾਲ ਹੀ 'ਚ ਜਾਰੀ ਕੀਤੇ ਗਏ ਪ੍ਰੋਮੋ ਵਿਚ 'ਕਮਰਿਆ' ਗਾਣੇ ਉੱਤੇ 2 ਪ੍ਰਤੀਯੋਗੀਆਂ ਦੇ ਨਾਲ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ l ਵੀਡੀਓ ਸਾਂਝੀ ਕਰਦੇ ਹੋਏ ਚੈਨਲ ਨੇ ਲਿਖਿਆ ਹੈ, 'ਅਸੀ ਸਭ ਦੀ ਤਰ੍ਹਾਂ ਇੰਡੀਅਾਜ਼ ਬੈਸਟ ਡਾਂਸਰ 2 ਦੇ ਪ੍ਰਤੀਯੋਗੀ ਵੀ ਹੋ ਗਏ ਨੋਰਾ ਫਤੇਹੀ ਦੀਆਂ ਅਦਾਵਾਂ 'ਤੇ ਫਿਦਾ', ਦੇਖੋ ਇੰਝ ਹੀ ਕਿਤੇ ਸਾਰੇ ਐਕਸਾਈਟਿੰਗ ਅਤੇ ਐਂਟਰਟੇਨਿੰਗ ਪਲ l ਉਥੇ ਹੀ ਨੋਰਾ ਫਤੇਹੀ ਨੂੰ ਅਕਾਸ਼ ਤਾਂਬੇਡਕਰ ਅਤੇ ਤੁਸ਼ਾਰ ਸ਼ੈਟੀ ਦੇ ਨਾਲ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਉਥੇ ਹੀ ਇਕ ਵੀਡੀਓ ਵਿਚ ਟੇਰੇਂਸ ਲੁਈਸ ਅਤੇ ਨੋਰਾ ਫਤੇਹੀ ਦੀ ਲਵ ਸਟੋਰੀ ਵੀ ਦੇਖੀ ਜਾ ਸਕਦੀ ਹੈ l ਇਸ ਮੌਕੇ ਉੱਤੇ ਮਲਾਇਕਾ ਅਰੋੜਾ ਅਤੇ ਗੀਤਾ ਕਪੂਰ ਟੇਰੇਂਸ ਲੁਈਸ ਦਾ ਮਜਾਕ ਉਡਾਉਂਦੇ ਵੀ ਨਜ਼ਰ ਆ ਰਹੀਆਂ ਹਨ। ਦਰਅਸਲ ਟੇਰੇਂਸ ਲੁਈਸ ਨੋਰਾ ਫਤੇਹੀ ਦੇ ਡਾਂਸ ਤੋਂ ਪ੍ਰਭਾਵਿਤ ਹੈ।


Aarti dhillon

Content Editor

Related News