ਨੋਰਾ ਫਤੇਹੀ ਨੇ ਸਮੁੰਦਰ ਕਿਨਾਰੇ ਕੀਤਾ ਜ਼ਬਰਦਸਤ ਡਾਂਸ, ਪ੍ਰਸ਼ੰਸਕਾਂ ਨੇ ਦਿੱਤੀਆਂ ਪ੍ਰਤੀਕਿਰਿਆਵਾਂ

10/15/2022 11:45:40 AM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਡਾਂਸਰ ਨੋਰਾ ਫਤੇਹੀ ਨੇ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਈ ਹੈ। ਨੋਰਾ ਦੇ ਡਾਂਸ ਮੂਵਜ਼ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਧੜਕਣ ਲੱਗਦਾ ਹੈ। ਨੋਰਾ ਆਪਣੇ ਡਾਂਸ ਨਾਲ ਹਰ ਕਿਸੇ ਨੂੰ ਉਤਸ਼ਾਹਿਤ ਕਰਦੀ ਰਹਿੰਦੀ ਹੈ। ਹਾਲ ਹੀ ’ਚ ਨੋਰਾ ਨੇ ਇੰਸਟਾਗ੍ਰਾਮ ’ਤੇ ਆਪਣੇ ਡਾਂਸ  ਦੀ ਵੀਡੀਓ ਸਾਂਝੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਰੀਆ ਚੱਕਰਵਰਤੀ ਫ਼ਲੋਰਲ ਡਰੈੱਸ ’ਚ ਆਈ ਨਜ਼ਰ, ਲੈਕਮੇ ਫ਼ੈਸ਼ਨ ਵੀਕ ’ਚ ਦਿੱਤੇ ਜ਼ਬਰਦਸਤ ਪੋਜ਼

ਇਹ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ’ਚ ਨੋਰਾ ਸਮੁੰਦਰੀ ਕੰਢੇ ’ਤੇ ਕ੍ਰੌਪ ਟੌਪ ਅਤੇ ਡੈਨਿਮ ਸ਼ਾਰਟਸ ’ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਇਸ ਵੀਡੀਓ ਦੀ ਲੋਕ ਖ਼ੂਬ ਤਾਰੀਫ਼ ਕਰ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ’ਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Nora Fatehi (@norafatehi)

ਨੋਰਾ ਦੇ ਵਰਕਫਰੰਟ ਦੀ ਗੱਲ  ਕਰੀਏ ਤਾਂ ਅਦਾਕਾਰਾ ਹੁਣ ‘ਝਲਕ ਦਿਖਲਾ ਜਾ’ ਤੇ ਸੈਲੀਬ੍ਰਿਟੀ ਮੁਕਾਬਲੇਬਾਜ਼ਾਂ ਦੇ ਡਾਂਸ ਨੂੰ ਜੱਜ ਕਰ ਰਹੀ ਹੈ। 

ਇਹ ਵੀ ਪੜ੍ਹੋ : ਆਯੁਸ਼ਮਾਨ ਦੀ ‘ਡਾਕਟਰ ਜੀ’ ਨੇ ਪਹਿਲੇ ਦਿਨ ਉਮੀਦ ਤੋਂ ਵੱਧ ਕੀਤੀ ਕਮਾਈ, ਵੀਕੈਂਡ ’ਤੇ ਕਰੇਗੀ ਜ਼ਬਰਦਸਤ ਕਲੈਕਸ਼ਨ

PunjabKesari

ਇਸ ਤੋਂ ਇਲਾਵਾ ਉਹ ਅਜੇ ਦੇਵਗਨ ਅਤੇ ਸਿਧਾਰਥ ਮਲਹੋਤਰਾ ਦੀ ਫ਼ਿਲਮ ‘ਥੈਂਕ ਗੌਡ’ ’ਚ ਨਜ਼ਰ ਆਉਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ 2023 ’ਚ ਨੋਰਾ ਫਤੇਹੀ ਜਾਨ ਅਬ੍ਰਾਹਮ ਨਾਲ ਇਕ ਕਾਮੇਡੀ ਫ਼ਿਲਮ ’ਚ ਨਜ਼ਰ ਆਉਣ ਵਾਲੀ ਹੈ।


Shivani Bassan

Content Editor

Related News