ਨੋਰਾ ਫਤੇਹੀ ਦਾ ਠੱਗ ਸੁਕੇਸ਼ ਨੂੰ ਲੈ ਕੇ ਖ਼ੁਲਾਸਾ, ਕਿਹਾ- ਪ੍ਰੇਮਿਕਾ ਬਣਨ ਲਈ ਦਿੱਤਾ ਲਗਜ਼ਰੀ ਕਾਰ ਤੇ ਬੰਗਲੇ ਦਾ ਲਾਲਚ

Thursday, Jan 19, 2023 - 01:28 PM (IST)

ਨੋਰਾ ਫਤੇਹੀ ਦਾ ਠੱਗ ਸੁਕੇਸ਼ ਨੂੰ ਲੈ ਕੇ ਖ਼ੁਲਾਸਾ, ਕਿਹਾ- ਪ੍ਰੇਮਿਕਾ ਬਣਨ ਲਈ ਦਿੱਤਾ ਲਗਜ਼ਰੀ ਕਾਰ ਤੇ ਬੰਗਲੇ ਦਾ ਲਾਲਚ

ਮੁੰਬਈ (ਬਿਊਰੋ) : ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਅਤੇ ਜੈਕਲੀਨ ਫਰਨਾਂਡੀਜ਼ ਦਾ ਨਾਂ ਲਗਾਤਾਰ ਘੇਰਿਆ ਜਾ ਰਿਹਾ ਹੈ। 13 ਜਨਵਰੀ ਨੂੰ ਨੋਰਾ ਫਤੇਹੀ ਨੇ ਅਦਾਲਤ 'ਚ ਆਪਣਾ ਬਿਆਨ ਦਰਜ ਕਰਵਾਇਆ ਹੈ। ਨੋਰਾ ਫਤੇਹੀ ਨੇ ਅਦਾਲਤ 'ਚ ਆਪਣੇ ਬਿਆਨ 'ਚ ਦੱਸਿਆ ਕਿ ਚੰਦਰਸ਼ੇਖਰ ਦੀ ਪਤਨੀ ਲੀਨਾ ਮਾਰੀਆ ਨੇ ਮੈਨੂੰ ਚੇਨਈ 'ਚ ਇਕ ਸਮਾਗਮ 'ਚ ਸ਼ਾਮਲ ਹੋਣ ਲਈ ਬੁਲਾਇਆ ਸੀ। ਉਨ੍ਹਾਂ ਮੈਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਕਿਹਾ। ਸੁਕੇਸ਼ ਦੀ ਪਤਨੀ ਨੇ ਨੋਰਾ ਨੂੰ ਉਸ ਸਮਾਗਮ 'ਚ ਡਾਂਸ ਸ਼ੋਅ ਨੂੰ ਜੱਜ ਕਰਨ ਅਤੇ ਵਿਸ਼ੇਸ਼ ਬੱਚਿਆਂ ਨੂੰ ਇਨਾਮੀ ਰਾਸ਼ੀ ਦੇਣ ਲਈ ਕਿਹਾ ਸੀ। 

ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ

ਦੱਸ ਦਈਏ ਕਿ ਸਮਾਗਮ ਤੋਂ ਬਾਅਦ ਸੁਕੇਸ਼ ਚੰਦਰਸ਼ੇਖਰ ਨੇ ਨੋਰਾ ਫਤੇਹੀ ਨੂੰ ਬੁਲਾਇਆ ਅਤੇ ਅੰਤਰਰਾਸ਼ਟਰੀ ਲਹਿਜ਼ੇ ਨਾਲ ਗੱਲ ਕੀਤੀ ਅਤੇ ਧੰਨਵਾਦ ਟੋਕਨ ਵਜੋਂ ਮੈਨੂੰ ਮਹਿੰਗੀ ਕਾਰ ਦੀ ਪੇਸ਼ਕਸ਼ ਕੀਤੀ। ਇਸ ਤੋਂ ਇਲਾਵਾ ਨੋਰਾ ਫਤੇਹੀ ਨੇ ਇਹ ਵੀ ਦੱਸਿਆ ਕਿ ਸਕੇਸ਼ ਆਖਦਾ ਸੀ ਕਿ ਜੇਕਰ ਮੈਂ ਉਸ ਦੀ ਪ੍ਰੇਮਿਕਾ ਬਣਾਂਗੀ ਤਾਂ ਉਹ ਮੇਰੇ ਪਰਿਵਾਰ ਅਤੇ ਕਰੀਅਰ ਦਾ ਭਾਰ ਝੱਲੇਗਾ। ਨੋਰਾ ਮੁਤਾਬਕ, ਮੈਂ ਸੁਕੇਸ਼ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਪਰ ਉਸ ਨੇ ਫਿਰ ਆਈ-ਫੋਨ ਅਤੇ ਗੁੱਜੀ ਦਾ ਲਗਜ਼ਰੀ ਬੈਗ ਮੈਨੂੰ ਸੌਂਪ ਦਿੱਤਾ। ਸੁਕੇਸ਼ ਨੇ ਮੈਨੂੰ ਬਹੁਤ ਲਾਲਚ ਦਿੱਤਾ। ਉਸ ਨੇ ਮੈਨੂੰ ਆਪਣੇ ਸਾਰੇ ਸਮਾਗਮਾਂ ਨੂੰ ਮੁਫ਼ਤ 'ਚ ਪ੍ਰਮੋਟ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ ਉਹ ਆਪਣੇ ਰਿਸ਼ਤੇਦਾਰ ਬੌਬੀ ਨਾਲ ਮੇਰੇ ਕਾਰੋਬਾਰ ਅਤੇ ਮੇਰੀਆਂ ਫ਼ਿਲਮਾਂ ਬਾਰੇ ਗੱਲ ਕਰਦਾ ਸੀ। ਨਾਲ ਹੀ, ਪ੍ਰਾਜੈਕਟ ਸਾਈਨ ਕਰਨ ਲਈ। 

ਇਹ ਖ਼ਬਰ ਵੀ ਪੜ੍ਹੋ : ਆਖ਼ਿਰ ਕਿਉਂ ਗੁੱਗੂ ਗਿੱਲ ਨੂੰ 'ਬਾਜ਼ੀਗਰ ਸਮਾਜ' ਤੋਂ ਮੰਗਣੀ ਪਈ ਮੁਆਫ਼ੀ, ਜਾਣੋ ਪੂਰਾ ਮਾਮਲਾ

ਦੱਸਣਯੋਗ ਹੈ ਕਿ ਹਾਲ ਹੀ 'ਚ ਅਦਾਕਾਰਾ ਜੈਕਲੀਨ ਨੇ ਪਟਿਆਲਾ ਕੋਰਟ 'ਚ ਠੱਗ ਸੁਕੇਸ਼ ਚੰਦਰਸ਼ੇਖਰ ਖ਼ਿਲਾਫ਼ ਬਿਆਨ ਦਰਜ ਕਰਵਾਇਆ ਹੈ। ਇਸ ਦੌਰਾਨ ਉਸ ਨੇ ਸੁਕੇਸ਼ ਬਾਰੇ ਕਈ ਵੱਡੇ ਖੁਲਾਸੇ ਵੀ ਕੀਤੇ। ਉਨ੍ਹਾਂ ਕਿਹਾ ਕਿ ਸੁਕੇਸ਼ ਨੇ ਮੇਰਾ ਕਰੀਅਰ ਬਰਬਾਦ ਕੀਤਾ ਹੈ ਅਤੇ ਮੇਰੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਕੀਤਾ ਹੈ। ਮੈਨੂੰ ਸੁਕੇਸ਼ ਦਾ ਅਸਲੀ ਨਾਂ ਵੀ ਨਹੀਂ ਪਤਾ ਸੀ। ਮੈਂ ਸੁਕੇਸ਼ ਚੰਦਰਸ਼ੇਖਰ ਦੇ ਸਰਕਾਰੀ ਅਧਿਕਾਰੀ ਹੋਣ ਬਾਰੇ ਜਾਣਦੀ ਸੀ। ਇਸ ਤੋਂ ਇਲਾਵਾ ਸੁਕੇਸ਼ ਨੇ ਖ਼ੁਦ ਨੂੰ 'ਸਨ ਟੀਵੀ' ਦਾ ਮਾਲਕ ਅਤੇ ਜੇ ਜੈਲਲਿਤਾ ਨੂੰ ਆਪਣੀ ਮਾਸੀ ਦੱਸਿਆ ਸੀ। ਸੁਕੇਸ਼ ਨੇ ਮੈਨੂੰ ਕਿਹਾ ਸੀ ਕਿ ਉਹ ਮੇਰਾ ਬਹੁਤ ਵੱਡਾ ਫੈਨ ਹੈ ਅਤੇ ਮੇਰੇ ਨਾਲ ਦੱਖਣ ਭਾਰਤੀ ਫ਼ਿਲਮਾਂ 'ਚ ਕੰਮ ਕਰਨਾ ਚਾਹੁੰਦਾ ਹੈ। ਸੁਕੇਸ਼ ਮੈਨੂੰ ਦਿਨ 'ਚ ਘੱਟੋ-ਘੱਟ ਤਿੰਨ ਤੋਂ ਚਾਰ ਵਾਰ ਫੋਨ ਅਤੇ ਵੀਡੀਓ ਕਾਲ ਕਰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਜੇਲ੍ਹ ਤੋਂ ਗੱਲ ਕਰਦਾ ਹੈ। ਉਹ ਕਿਸੇ ਨੁੱਕਰ ਤੋਂ ਫੋਨ ਕਰਦਾ ਸੀ। ਬੈਕਗ੍ਰਾਊਂਡ 'ਚ ਸੋਫਾ ਅਤੇ ਪਰਦਾ ਵੀ ਦਿਖਾਈ ਦੇ ਰਿਹਾ ਸੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Simran Bhutto

Content Editor

Related News