ਨੋਰਾ ਫਤੇਹੀ ਨੇ ਬਿਕਨੀ ਟਾਪ ਤੇ ਸ਼ਾਰਟਸ ’ਚ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

Thursday, Jul 01, 2021 - 05:03 PM (IST)

ਨੋਰਾ ਫਤੇਹੀ ਨੇ ਬਿਕਨੀ ਟਾਪ ਤੇ ਸ਼ਾਰਟਸ ’ਚ ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਨੋਰਾ ਅਦਾਕਾਰਾ ਹੋਣ ਦੇ ਨਾਲ-ਨਾਲ ਡਾਂਸਰ ਵੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਸਾਂਝੀਆਂ ਕਰਕੇ ਆਪਣੇ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ। ਹੁਣ ਉਸ ਨੇ ਇਕ ਹੋਰ ਧਮਾਕੇਦਾਰ ਡਾਂਸ ਵੀਡੀਓ ਸਾਂਝੀ ਕੀਤੀ ਹੈ, ਜੋ ਇੰਟਰਨੈੱਟ ’ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ।

ਇਸ ਵਾਇਰਲ ਵੀਡੀਓ ’ਚ ਨੋਰਾ ਫਤੇਹੀ ਬਿਕਨੀ ਟਾਪ ਤੇ ਸ਼ਾਰਟਸ ’ਚ ਨਜ਼ਰ ਆ ਰਹੀ ਹੈ। ਉਹ ਹਾਲੀਵੁੱਡ ਗਾਇਕ ਡਰੇਕ ਦੇ ਮਸ਼ਹੂਰ ਗੀਤ ‘ਵਨ ਡਾਂਸ’ ’ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਨੋਰਾ ਦੀ ਇਸ ਵੀਡੀਓ ਨੂੰ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਨਾਲ ਹੀ ਉਸ ਦੀ ਤਾਰੀਫ਼ ਵੀ ਹੋ ਰਹੀ ਹੈ। ਵੀਡੀਓ ਨੂੰ 16 ਲੱਖ ਤੋਂ ਵੱਧ ਯੂਜ਼ਰਸ ਨੇ ਲਾਈਕ ਵੀ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Nora Fatehi (@norafatehi)

ਨੋਰਾ ਫਤੇਹੀ ਫ਼ਿਲਮ ਇੰਡਸਟਰੀ ’ਚ ਆਪਣੇ ਜ਼ਬਰਦਸਤ ਡਾਂਸ ਕਾਰਨ ਜਾਣੀ ਜਾਂਦੀ ਹੈ। ਉਸ ਨੂੰ ਇਸ ਇੰਡਸਟਰੀ ’ਚ ਪਛਾਣ ਹੀ ਆਪਣੇ ਡਾਂਸ ਕਾਰਨ ਮਿਲੀ ਹੈ। ਨੋਰਾ ਨੇ ਕਈ ਮਿਊਜ਼ਿਕ ਵੀਡੀਓਜ਼ ’ਚ ਕੰਮ ਕੀਤਾ ਹੈ। ਨਾਲ ਹੀ ਉਹ ਡਾਂਸ ਰਿਐਲਿਟੀ ਸ਼ੋਅ ‘ਇੰਡੀਆਜ਼ ਬੈਸਟ ਡਾਂਸਰ’ ਨੂੰ ਜੱਜ ਵੀ ਕਰ ਚੁੱਕੀ ਹੈ। ਉਸ ਨੂੰ ‘ਡਾਂਸ ਦੀਵਾਨੇ’ ਤੇ ‘ਸੁਪਰ ਡਾਂਸਰ ਚੈਪਟਰ 4’ ’ਚ ਵੀ ਮਹਿਮਾਨ ਜੱਜ ਤੇ ਮਹਿਮਾਨ ਦੇ ਰੂਪ ’ਚ ਦੇਖਿਆ ਗਿਆ ਹੈ।

ਨੋਰਾ ਫਤੇਹੀ ਨੇ ਬਾਲੀਵੁੱਡ ’ਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2014 ’ਚ ਕੀਤੀ ਸੀ। ਸ਼ੁਰੂਆਤ ਤੋਂ ਲੈ ਕੇ ਹੁਣ ਤਕ ਉਹ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਸਾਊਥ ਦੀਆਂ ਫ਼ਿਲਮਾਂ ’ਚ ਜ਼ਬਰਦਸਤ ਆਈਟਮ ਨੰਬਰਸ ’ਚ ਨਜ਼ਰ ਆ ਚੁੱਕੀ ਹੈ। ਉਸ ਨੂੰ ਪਛਾਣ ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਯਮੇਵ ਜਯਤੇ’ ਦੇ ਗੀਤ ‘ਦਿਲਬਰ’ ਨਾਲ ਮਿਲੀ ਸੀ। ਇਸ ਤੋਂ ਇਲਾਵਾ ਨੋਰਾ ‘ਭਾਰਤ’, ‘ਬਾਟਲਾ ਹਾਊਸ’ ਤੇ ‘ਸਟ੍ਰੀਟ ਡਾਂਸਰ 3ਡੀ’ ’ਚ ਵੀ ਕੰਮ ਕਰ ਚੁੱਕੀ ਹੈ। ਅੱਗੇ ਉਹ ਫ਼ਿਲਮ ‘ਭੁਜ’ ਤੇ ‘ਸਤਯਮੇਵ ਜਯਤੇ 2’ ’ਚ ਨਜ਼ਰ ਆਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News