ਨੋਰਾ ਫਤੇਹੀ ਵੀ ਹੋਈ ਕੋਰੋਨਾ ਪਾਜ਼ੇਟਿਵ, ਬੁਰੀ ਹਾਲਤ ਬਾਰੇ ਖ਼ੁਦ ਦਿੱਤੀ ਜਾਣਕਾਰੀ

12/30/2021 3:27:18 PM

ਮੁੰਬਈ (ਬਿਊਰੋ)– ਫ਼ਿਲਮ ਇੰਡਸਟਰੀ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕਰੀਨਾ ਕਪੂਰ ਤੇ ਅੰਮ੍ਰਿਤਾ ਅਰੋੜਾ ਦੇ ਠੀਕ ਹੋਣ ਤੋਂ ਬਾਅਦ ਹੁਣ ਨੋਰਾ ਫਤੇਹੀ ਨੂੰ ਕੋਰੋਨਾ ਹੋ ਗਿਆ ਹੈ। ਨੋਰਾ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਹੈ ਕਿ ਨੋਰਾ ਅਜੇ ਇਕਾਂਤਵਾਸ ਕਰ ਰਹੀ ਹੈ ਤੇ ਡਾਕਟਰਾਂ ਦੀ ਨਿਗਰਾਨੀ ਹੇਠ ਹੈ।

ਇਹ ਖ਼ਬਰ ਵੀ ਪੜ੍ਹੋ : ਓਮੀਕ੍ਰੋਨ ਦੇ ਖ਼ਤਰੇ ਤੋਂ ਡਰੀ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਟੀਮ, ਇਕ ਹਫ਼ਤੇ ਲਈ ਸ਼ੂਟਿੰਗ ਕੀਤੀ ਰੱਦ

ਨੋਰਾ ਦੇ ਬੁਲਾਰੇ ਨੇ ਬਿਆਨ ਜਾਰੀ ਕਰਕੇ ਕਿਹਾ, ‘ਨੋਰਾ ਫਤੇਹੀ ਵਲੋਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਨੋਰਾ ਨੂੰ 28 ਦਸੰਬਰ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਨੋਰਾ ਫਤੇਹੀ ਨਿਯਮਾਂ ਦਾ ਪਾਲਣ ਕਰ ਰਹੀ ਹੈ। ਉਹ ਡਾਕਟਰਾਂ ਦੀ ਨਿਗਰਾਨੀ ਹੇਠ ਇਕਾਂਤਵਾਸ ਹੈ। ਨਾਲ ਹੀ ਬੀ. ਐੱਮ. ਸੀ. ਨਾਲ ਤਾਲਮੇਲ ਕਰ ਰਹੀ ਹੈ।’

ਨੋਰਾ ਫਤੇਹੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਬਾਰੇ ਵੀ ਬੁਲਾਰੇ ਨੇ ਸਫਾਈ ਦਿੱਤੀ ਹੈ। ਉਨ੍ਹਾਂ ਲਿਖਿਆ, ‘ਕੱਲ ਤੋਂ ਇੰਟਰਨੈੱਟ ’ਤੇ ਨੋਰਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹ ਪਹਿਲਾਂ ਦੇ ਇਕ ਇਵੈਂਟ ਦੀਆਂ ਤਸਵੀਰਾਂ ਹਨ ਤੇ ਨੋਰਾ ਹਾਲ ਹੀ ’ਚ ਕਿਤੇ ਬਾਹਰ ਨਹੀਂ ਗਈ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਪੁਰਾਣੀਆਂ ਤਸਵੀਰਾਂ ’ਤੇ ਯਕੀਨ ਨਾ ਕਰੋ।’

PunjabKesari

ਨੋਰਾ ਫਤੇਹੀ ਨੇ ਵੀ ਇੰਸਟਾਗ੍ਰਾਮ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਨੋਰਾ ਫਤੇਹੀ ਨੂੰ ਗਾਇਕ ਗੁਰੂ ਰੰਧਾਵਾ ਦੇ ਨਵੇਂ ਗੀਤ ‘ਡਾਂਸ ਮੇਰੀ ਰਾਨੀ’ ’ਚ ਦੇਖਿਆ ਗਿਆ ਸੀ। ਗੀਤ ਦੇ ਆਉਣ ਤੋਂ ਬਾਅਦ ਨੋਰਾ ਤੇ ਗੁਰੂ ਲਗਾਤਾਰ ਇਸ ਦੀ ਪ੍ਰਮੋਸ਼ਨ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਦੋਵੇਂ ‘ਇੰਡੀਆਜ਼ ਬੈਸਟ ਡਾਂਸਰ’ ਤੇ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਨਜ਼ਰ ਆਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News