ਪਾਰਕਿੰਗ ''ਚ ਗੰਭੀਰ ਹਾਲਤ ''ਚ ਮਿਲੇ ਨੌਜਵਾਨ ਦੀ ਮੌਤ
Sunday, Jul 12, 2026 - 03:35 PM (IST)
ਬਠਿੰਡਾ (ਸੁਖਵਿੰਦਰ) : ਰੇਲਵੇ ਪਾਰਕਿੰਗ 'ਚ ਗੰਭੀਰ ਹਾਲਤ ਵਿਚ ਮਿਲੇ ਇੱਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਰੇਲਵੇ ਸਟੇਸ਼ਨ ਦੇ ਮਿਲਟਰੀ ਪਾਰਕਿੰਗ ਵਿਚ ਇੱਕ ਨੌਜਵਾਨ ਗੰਭੀਰ ਹਾਲਤ ਵਿਚ ਪਿਆ ਮਿਲਿਆ। ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗੋਇਲ ਅਤੇ ਪ੍ਰਧਾਨ ਗੌਤਮ ਗੋਇਲ ਮੌਕੇ 'ਤੇ ਪਹੁੰਚੇ ਅਤੇ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।
ਨੌਜਵਾਨ ਤੋਂ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਜਿਸ ਨਾਲ ਉਸਦੀ ਪਛਾਣ ਹੋ ਸਕੇ। ਮ੍ਰਿਤਕ ਵਿਅਕਤੀ ਨੇ ਚਿੱਟੀ ਕਮੀਜ਼ ਅਤੇ ਨੀਲੇ ਰੰਗ ਦੇ ਲੋਅਰ ਪਾਏ ਹੋਏ ਸਨ ਅਤੇ ਲਗਭਗ 25 ਸਾਲ ਦੀ ਉਮਰ ਦਾ ਜਾਪਦਾ ਸੀ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਸਾਹਮਣੇ ਆਵੇਗਾ। ਸੰਸਥਾ ਮ੍ਰਿਤਕ ਵਿਅਕਤੀ ਦੇ ਪਰਿਵਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਤੇ ਲਾਸ਼ ਨੂੰ 100 ਘੰਟਿਆਂ ਲਈ ਸੁਰੱਖਿਅਤ ਰੱਖਿਆ ਗਿਆ ਹੈ।
