ਨੋਰਾ ਫਤੇਹੀ ਦੇ ਪ੍ਰਸ਼ੰਸਕ ਦੀ ਦੀਵਾਨਗੀ, ਬਾਂਹ ’ਤੇ ਬਣਵਾਇਆ ਟੈਟੂ (ਵੀਡੀਓ)

Thursday, Apr 29, 2021 - 11:28 AM (IST)

ਨੋਰਾ ਫਤੇਹੀ ਦੇ ਪ੍ਰਸ਼ੰਸਕ ਦੀ ਦੀਵਾਨਗੀ, ਬਾਂਹ ’ਤੇ ਬਣਵਾਇਆ ਟੈਟੂ (ਵੀਡੀਓ)

ਮੁੰਬਈ: ਜਦੋਂ ਆਪਣੇ ਪਸੰਦੀਦਾ ਸਿਤਾਰੇ ਨੂੰ ਕਿਸੇ ਵੀ ਪ੍ਰਸ਼ੰਸਕ ਵੱਲੋਂ ਆਪਣਾ ਪਿਆਰ ਦਿਖਾਉਣ ਦੀ ਗੱਲ ਆਉਂਦੀ ਹੈ ਤਾਂ ਲੱਗਦਾ ਹੈ ਕਿ ਉਨ੍ਹਾਂ ਦੇ ਕੋਲ ਕੋਈ ਸੀਮਾ ਨਹੀਂ ਹੁੰਦੀ ਹੈ। ਚਿੱਠੀ ਲਿਖਣ ਤੋਂ ਲੈ ਕੇ ਫੋਟੋ ਕਲੋਜ਼ ਬਣਾਉਣ ਤੱਕ ਕਈ ਪ੍ਰਸ਼ੰਸਕ ਵੱਖ-ਵੱਖ ਤਰੀਕਿਆਂ ਨਾਲ ਸਿਤਾਰਿਆਂ ਦੇ ਲਈ ਆਪਣਾ ਪਿਆਰ ਦਿਖਾਉਂਦੇ ਹਨ ਪਰ ਅਦਾਕਾਰਾ ਨੋਹਾ ਫਤੇਹੀ ਦੇ ਇਕ ਪ੍ਰਸ਼ੰਸਕ ਆਪਣੀ ਪਸੰਸੀਦਾ ਅਦਾਕਾਰਾ ਲਈ ਆਪਣੇ ਪਿਆਰ ਨੂੰ ਦਿਖਾਉਣ ਲਈ ਇਕ ਵੱਖਰੀ ਹੀ ਸਟੇਜ ’ਤੇ ਲੈ ਗਿਆ।

PunjabKesari

ਨੋਰਾ ਬੁੱਧਵਾਰ ਸ਼ਾਮ ਨੂੰ ਮੁੰਬਈ ਪਹੁੰਚੀ ਤਾਂ ਉਨ੍ਹਾਂ ਨੂੰ ਵੱਡਾ ਸਰਪ੍ਰਾਈਜ਼ ਮਿਲਿਆ। ਉਨ੍ਹਾਂ ਦੇ ਪ੍ਰਸ਼ੰਸਕ ਨੇ ਆਪਣੀ ਬਾਂਹ ’ਤੇ ਟੈਂਟੂ ਬਣਵਾਇਆ।


ਉੱਧਰ ਉਨ੍ਹਾਂ ਦੇ ਪ੍ਰਸ਼ੰਸਕ ਨੇ ਆਪਣੀ ਪਸੰਦੀਦਾ ਅਦਾਕਾਰਾ ਦਾ ਵੱਖਰੇ ਤਰੀਕੇ ਨਾਲ ਸੁਆਗਤ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਵਾਇਰਲ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਕੈਮਰਾਮੈਨ ਨੇ ਨੋਰਾ ਨੂੰ ਉਥੇ ਮੌਜੂਦ ਖ਼ਾਸ ਪ੍ਰਸ਼ੰਸਕ ਦੇ ਬਾਰੇ ’ਚ ਦੱਸਿਆ। ਉਨ੍ਹਾਂ ਦਾ ਇਹ ਪ੍ਰਸ਼ੰਸਕ ਖ਼ਾਸ ਔਰੰਗਾਬਾਦ ਤੋਂ ਉਨ੍ਹਾਂ ਨੂੰ ਮਿਲਣ ਦੀ ਉਮੀਦ ’ਚ ਆਇਆ ਸੀ। ਪ੍ਰਸ਼ੰਸਕ ਦਾ ਬਣਿਆ ਟੈਟੂ ਦੇਖ ਕੇ ਨੋਰਾ ਕਾਫ਼ੀ ਖ਼ੁਸ਼ ਹੋਈ। ਇਹ ਹੀ ਨਹੀਂ ਉਨ੍ਹਾਂ ਦਾ ਇਹ ਪ੍ਰਸ਼ੰਸਕ ਨੋਰਾ ਦੇ ਲਈ ਕੇਕ ਵੀ ਲਿਆਇਆ।

PunjabKesari

ਬਹੁਤ ਹੀ ਘੱਟ ਸਮੇਂ ’ਚ ਨੋਰਾ ਨੂੰ ਵੱਡੇ ਪੈਮਾਨੇ ’ਤੇ ਫੈਨ ਫਲੋਵਿੰਗ ਮਿਲੀ ਹੈ। ਆਪਣੇ ਕਿਲਰ ਡਾਂਸ ਮੂਵਸ ਨਾਲ ਉਨ੍ਹਾਂ ਨੇ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਇੰਸਟਾਗ੍ਰਾਮ ’ਤੇ ਵੀ ਉਨ੍ਹਾਂ ਦੇ 26 ਮਿਲੀਅਨ ਤੋਂ ਜ਼ਿਆਦਾ ਫੋਲੋਅਰਜ਼ ਹਨ ਅਤੇ ਆਏ ਦਿਨ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਦਿਖਾਈ ਦਿੰਦੀ ਹੈ ਅਤੇ ਉਹ ਇਹ ਇਕ ਪਲ ’ਚ ਵਾਇਰਲ ਵੀ ਹੋ ਜਾਂਦੀਆਂ ਹਨ। 


author

Aarti dhillon

Content Editor

Related News