ਜਦੋਂ ਰਿਸ਼ੀ ਕਪੂਰ ਨਾਲ ਬ੍ਰੇਕਅਪ ਹੋਣ 'ਤੇ ਨੀਤੂ ਦਾ ਹੋਇਆ ਰੋ-ਰੋ ਕੇ ਬੁਰਾ ਹਾਲ, ਬੇਹੱਦ ਦਿਲਚਸਪ ਸੀ ਦੋਹਾਂ ਦੀ ਪ੍ਰੇਮ ਕਹ

07/08/2021 10:21:30 AM

ਮੁੰਬਈ : ਬਾਲੀਵੁੱਡ ਦੀ ਖ਼ੂਬਸੂਰਤ ਅਤੇ ਦਿੱਗਜ ਅਦਾਕਾਰਾ ਨੀਤੂ ਕਪੂਰ ਦਾ ਜਨਮ 8 ਜੁਲਾਈ 1958 ਨੂੰ ਦਿੱਲੀ ’ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂ ਹਰਮੀਤ ਕੌਰ ਹੈ। ਨੀਤੂ ਕਪੂਰ ਨੇ ਬਾਲ ਕਲਾਕਾਰ ਦੇ ਤੌਰ ’ਤੇ ਹਿੰਦੀ ਸਿਨੇਮਾ ’ਚ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 'ਸੂਰਜ', 'ਦੋ ਦੂਨੀ ਚਾਰ', 'ਵਾਰਿਸ' ਅਤੇ 'ਗਰ-ਗਰ ਕੀ ਕਹਾਣੀ' ਸਮੇਤ ਕਈ ਫ਼ਿਲਮਾਂ ’ਚ ਬਾਲ ਕਲਾਕਾਰ ਦੇ ਤੌਰ ’ਤੇ ਕੰਮ ਕੀਤਾ ਸੀ। ਨੀਤੂ ਕਪੂਰ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। 

PunjabKesari
ਮੁੱਖ ਅਦਾਕਾਰਾ ਦੇ ਤੌਰ ’ਤੇ ਨੀਤੂ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਰਹੂਮ ਪਤੀ ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਦੀ ਫ਼ਿਲਮ ‘ਰਿਕਸ਼ੇਵਾਲਾ’ ਤੋਂ ਕੀਤੀ ਸੀ। ਇਹ ਫ਼ਿਲਮ ਸਾਲ 1973 ’ਚ ਆਈ ਸੀ। ਇਹ ਫ਼ਿਲਮ ਬਾਕਸ ਆਫਿਸ ’ਤੇ ਕੁਝ ਕਮਾਲ ਨਹੀਂ ਦਿਖਾ ਸਕੀ ਪਰ ਨੀਤੂ ਕਪੂਰ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਦੀਵਾਰ', 'ਕਭੀ-ਕਭੀ', 'ਅਦਾਲਤ','ਅਮਰ ਅਕਬਰ ਐਂਥੋਨੀ', 'ਧਰਮ ਵੀਰ', 'ਜਾਨੀ ਦੁਸ਼ਮਨ' ਅਤੇ 'ਕਾਲਾ ਪੱਧਰ' ਸਮੇਤ ਕਈ ਸ਼ਾਨਦਾਰ ਫ਼ਿਲਮਾਂ ’ਚ ਐਕਟਿੰਗ ਕੀਤੀ ਹੈ।

PunjabKesari
ਨੀਤੂ ਕਪੂਰ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਰਿਸ਼ੀ ਕਪੂਰ ਅਤੇ ਉਨ੍ਹਾਂ ਦੀ ਪ੍ਰੇਮ ਕਹਾਣੀ ਬੇਹੱਦ ਦਿਲਚਸਪ ਰਹੀ ਹੈ। ਸਾਲ 1974 ’ਚ ਰਿਸ਼ੀ ਕਪੂਰ ਨੇ ਨੀਤੂ ਸਿੰਘ ਦੇ ਨਾਲ ਫ਼ਿਲਮ ‘ਜ਼ਹਿਰੀਲਾ ਇਨਸਾਨ’ ਕੀਤੀ। ਉਸ ਸਮੇਂ ਨੀਤੂ ਦੀ ਉਮਰ ਸਿਰਫ਼ 14 ਸਾਲ ਸੀ। ਸੇਟ ’ਤੇ ਰਿਸ਼ੀ, ਨੀਤੂ ਨੂੰ ਕਾਫ਼ੀ ਛੇੜਦੇ ਰਹਿੰਦੇ ਸੀ ਜਿਸ ਤੋਂ ਨੀਤੂ ਸਿੰਘ ਪਰੇਸ਼ਾਨ ਹੋ ਜਾਂਦੀ ਸੀ ਪਰ ਦੋਵਾਂ ਦੇ ਵਿਚਕਾਰ ਇਹ ਹੱਸਾ-ਮਜਾਕ ਹੌਲੀ-ਹੌਲੀ ਪਿਆਰ ’ਚ ਬਦਲ ਗਿਆ ਅਤੇ ਦੋਵਾਂ ਨੂੰ ਪਿਆਰ ਹੋ ਗਿਆ। 

PunjabKesari
ਜਿਵੇਂ ਕਿ ਹਰ ਪਿਆਰ ਕਰਨ ਵਾਲੇ ਦੀ ਜ਼ਿੰਦਗੀ ’ਚ ਕਾਫੀ ਉਤਾਰ-ਚੜ੍ਹਾਅ ਆਉਂਦੇ ਹਨ, ਉਵੇਂ ਹੀ ਨੀਤੂ ਤੇ ਰਿਸ਼ੀ ਕਪੂਰ ਦੀ ਪ੍ਰੇਮ ਕਹਾਣੀ ’ਚ ਵੀ ਕਾਫ਼ੀ ਕੁਝ ਦੇਖਣ ਨੂੰ ਮਿਲਿਆ ਸੀ। ਇਕ ਸਮਾਂ ਅਜਿਹਾ ਆਇਆ ਸੀ ਜਦੋਂ ਬਾਲੀਵੁੱਡ ਦੇ ਇਸ ਸਟਾਰ ਕਪਲ ਦਾ ਬ੍ਰੇਕਅਪ ਹੋ ਗਿਆ ਸੀ। ਇਹ ਗੱਲ ਸਾਲ 1979 ’ਚ ਆਈ ਫ਼ਿਲਮ ‘ਝੂਠਾ ਕਹੀ ਕਾ’ ਦੀ ਸ਼ੂਟਿੰਗ ਦੇ ਸਮੇਂ ਦੀ ਹੈ। ਉਸ ਦੌਰਾਨ ਨੀਤੂ ਕਪੂਰ ਤੇ ਰਿਸ਼ੀ ਕਪੂਰ ਦਾ ਬ੍ਰੇਕਅਪ ਹੋ ਗਿਆ ਸੀ। ਆਲਮ ਇਹ ਸੀ ਕਿ ਦੋਵੇਂ ਇਕ-ਦੂਜੇ ਨਾਲ ਗੱਲ ਵੀ ਨਹੀਂ ਸੀ ਕਰਦੇ ਅਤੇ ਨੀਤੂ ਕਪੂਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। 

PunjabKesari
ਇਸ ਗੱਲ ਨੂੰ ਖੁਦ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਵੀ ਆਪਣੇ ਇੰਟਰਵਿਊ ’ਚ ਬੋਲ ਚੁੱਕੇ ਹਨ। ਇਕ ਵਾਰ ਰਿਸ਼ੀ ਕਪੂਰ ਨੇ ਕਿਹਾ ਸੀ, ‘ਫ਼ਿਲਮ ਝੂਠਾ ਕਹੀ ਕਾ' ਦਾ ਜੋ ਗਾਣਾ ਸੀ। ਉਹ ਜਦੋਂ ਫਿਲਮਾਇਆ ਜਾ ਰਿਹਾ ਸੀ ਉਸ ਸਮੇਂ ਮੈਂ ਅਤੇ ਨੀਤੂ ਇਕ-ਦੂਜੇ ਨਾਲ ਬਿਲਕੁੱਲ ਵੀ ਗੱਲ ਨਹੀਂ ਸੀ ਕਰ ਰਹੇ। ਸਾਡੀ ਲੜਾਈ ਹੋ ਗਈ ਸੀ। ਚਾਰ ਦਿਨ ਲੱਗੇ ਇਸ ਗਾਣੇ ਨੂੰ ਸ਼ੂਟ ਕਰਨ ’ਚ ਅਤੇ ਇਕ ਦਿਨ ਨਾ ਉਸ ਨੇ ਗੱਲ ਕੀਤੀ ਅਤੇ ਨਾ ਹੀ ਮੈਂ ਉਸ ਨਾਲ ਗੱਲ ਕੀਤੀ ਪਰ ਹੁਣ ਪਰਦੇ ’ਤੇ ਦਿਖਾਂਗੇ ਤਾਂ ਲੱਗੇਗਾ ਕਿ ਇਹ ਪਿਆਰ ’ਚ ਹਨ ਅਤੇ ਅਜਿਹਾ ਕੁਝ ਹੋਇਆ ਹੀ ਨਹੀਂ।’ 

PunjabKesari
ਉੱਥੇ ਹੀ ਰਿਐਲਿਟੀ ਸ਼ੋਅ ’ਚ ਨੀਤੂ ਕਪੂਰ ਨੇ ਕਿਹਾ ਸੀ, ‘ਝੂਠਾ ਕਹੀ ਕਾ’ ਦੇ ‘ਜੀਵਨ ਕੇ ਹਰ ਮੋੜ ਪੇ’ ਗਾਣੇ ’ਚ ਅਸੀਂ ਡਾਂਸ ਕਰ ਰਹੇ ਸੀ। ਕਾਫ਼ੀ ਖੁਸ਼ ਹੋ ਰਹੇ ਸੀ ਪਰ ਅਸਲ ’ਚ ਉਸ ਸਮੇਂ ਸਾਡਾ ਬਰੇਕਅਪ ਹੋ ਗਿਆ ਸੀ। ਮੇਕਅਪ ਰੂਮ ’ਚ ਰੋ-ਰੋ ਕੇ ਮੇਰੀ ਬੁਰੀ ਹਾਲਾਤ ਹੋ ਗਈ ਸੀ। ਮੇਰਾ ਡਾਕਟਰ ਆਇਆ ਹੋਇਆ ਸੀ। ਮੈਨੂੰ ਟੀਕਾ ਲੱਗਾ। ਫਿਰ ਸ਼ੂਟ ਰੇਡੀ ਹੋਇਆ।’ ਦੱਸਣਯੋਗ ਹੈ ਕਿ ਰਿਸ਼ੀ ਕਪੂਰ ਨੀਤੂ ਕਪੂਰ ਨੂੰ ਟੈਲੀਗ੍ਰਾਮ ਲਿਖਿਆ ਕਰਦੇ ਸਨ। 


Aarti dhillon

Content Editor

Related News