''ਹੁਸ਼ਿਆਰ ਸਿੰਘ'' ਦੇ ਨਿਰਦੇਸ਼ਕ ਦੇ ਵਿਆਹ ''ਤੇ ਨਿਰਮਲ ਰਿਸ਼ੀ ਨੇ ਪਾਇਆ ਗਿੱਧਾ
Monday, Mar 03, 2025 - 12:42 PM (IST)

ਐਂਟਰਟੇਨਮੈਂਟ ਡੈਸਕ : 'ਕਿੱਸਾ ਪੰਜਾਬ', 'ਰੌਕੀ ਮੈਂਟਲ', 'ਦਿਲ ਦੀਆਂ ਗੱਲਾਂ', 'ਮਾਂ ਦਾ ਲਾਡਲਾ' ਅਤੇ ਹਾਲ ਹੀ 'ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਹੁਸ਼ਿਆਰ ਸਿੰਘ' ਦਾ ਬਤੌਰ ਨਿਰਦੇਸ਼ਕ ਹਿੱਸਾ ਰਹੇ ਉਦੈ ਪ੍ਰਤਾਪ ਸਿੰਘ ਇਸ ਸਮੇਂ ਆਪਣੇ ਵਿਆਹ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ। ਨਿਰਦੇਸ਼ਕ ਨੇ ਆਪਣੇ ਵਿਆਹ 'ਚ ਕਈ ਮਸ਼ਹੂਰ ਹਸਤੀਆਂ ਨੂੰ ਬੁਲਾਇਆ, ਜਿਸ 'ਚ ਨਿਰਮਲ ਰਿਸ਼ੀ, ਰਾਣਾ ਰਣਬੀਰ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਵਰਗੇ ਕਈ ਹੋਰ ਮੰਝੇ ਹੋਏ ਸਿਤਾਰੇ ਸ਼ਾਮਲ ਸਨ।
ਇਹ ਵੀ ਪੜ੍ਹੋ- ਕੁਆਰੀ ਜਵਾਨ ਕੁੜੀ ਦਾ ਹੈਵਾਨਾਂ ਨੇ ਕੀਤਾ ਮੂੰਹ ਕਾਲਾ
ਹੁਣ ਨਿਰਦੇਸ਼ਕ ਦੇ ਵਿਆਹ ਦੀ ਇੱਕ ਵੀਡੀਓ ਅਦਾਕਾਰ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿਸ 'ਚ ਅਦਾਕਾਰ ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਅਤੇ ਗੁਰਪ੍ਰੀਤ ਭੰਗੂ ਨਾਲ ਨੱਚਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ, ''ਸਾਡੇ ਉਦੈ ਦਾ ਵਿਆਹ ਸਾਨੂੰ ਗੋਡੇ ਗੋਡੇ ਚਾਅ, ਉਦੈ ਪ੍ਰਤਾਪ ਸਿੰਘ ਮੁਬਾਰਕਾਂ ਸੋਹਣਿਆ।''
ਹੁਣ ਜੇਕਰ ਵੀਡੀਓ ਦੀ ਗੱਲ ਕਰੀਏ ਤਾਂ ਇਸ ਵੀਡੀਓ ਦਾ ਸਭ ਤੋਂ ਖਿੱਚ ਦਾ ਕੇਂਦਰ 81 ਸਾਲ ਦੀ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਬਣੀ ਹੈ, ਜੋ ਸਾਰੇ ਸਿਤਾਰਿਆਂ ਨਾਲ ਨੱਚਦੀ ਨਜ਼ਰੀ ਪੈ ਰਹੀ ਹੈ। ਹੁਣ ਇਸ ਵੀਡੀਓ 'ਤੇ ਪ੍ਰਸ਼ੰਸਕ ਵੀ ਲਾਲ ਦਿਲ ਦਾ ਇਮੋਜੀ ਸਾਂਝਾ ਕਰ ਰਹੇ ਹਨ। ਇਸ ਦੌਰਾਨ ਹੀ ਜੇਕਰ ਨੌਜਵਾਨ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਦੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਬਹੁਤ ਥੋੜੇ ਜਿਹੇ ਸਮੇਂ 'ਚ ਹੀ ਉਹ ਫਿਲਮਕਾਰ ਦੇ ਤੌਰ 'ਤੇ ਆਪਣੀ ਅਲਹਦਾ ਪਛਾਣ ਬਣਾਉਣ 'ਚ ਕਾਮਯਾਬ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਫ਼ਿਲਮਾਂ 'ਚ ਪਰਮੀਸ਼ ਵਰਮਾ ਨਾਲ ‘ਰੌਕੀ ਮੈਂਟਲ’, ‘ਦਿਲ ਦੀਆਂ ਗੱਲਾਂ’, ‘ਮੈਂ ਤੇ ਬਾਪ', ‘ਮਾਂ ਦਾ ਲਾਡਲਾ‘, ‘ਇਸ ਜਹਾਨੋਂ ਦੂਰ ਕਿਤੇ ਚੱਲ ਚੱਲੀਏ’, ‘ਬੂਹੇ ਬਾਰੀਆਂ’ ਆਦਿ ਸ਼ੁਮਾਰ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8