ਪੰਜਾਬੀ ਗਾਇਕ ਬੱਬੂ ਮਾਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ, ਆਪਣੀ ਬਾਂਹ ''ਤੇ ਬਣਵਾਇਆ ਇਹ ਟੈਟੂ (ਵੀਡੀਓ)
Wednesday, Apr 30, 2025 - 12:57 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੇ ਦੁਨੀਆ ਭਰ ਵਿਚ ਪ੍ਰਸ਼ੰਸਕ ਹਨ। ਹਾਲ ਹੀ ਵਿਚ ਗਾਇਕ ਨੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ ਹੈ, ਜਿਸ ਨੂੰ ਵੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ।
ਇਹ ਵੀ ਪੜ੍ਹੋ: ਗੋਰਾ ਰੰਗ ਬਣਿਆ ਕਰੀਅਰ 'ਚ ਰੋੜਾ, ਲੋਕ ਆਖਦੇ ਸਨ 'ਫਿਰੰਗੀ', ਅੱਜ ਹੈ ਸਫਲ Actor
ਦਰਅਸਲ ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਹ ਆਪਣੀ ਬਾਂਹ 'ਤੇ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ। ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਉਨ੍ਹਾਂ ਨੇ ਬਾਂਹ 'ਤੇ ਆਪਣਾ ਨਾਮ ਨਹੀਂ ਸਗੋਂ Love my fans ਲਿਖਵਾਇਆ ਹੈ, ਜਿਸ ਨੂੰ ਵੇਖਣ ਮਗਰੋਂ ਪ੍ਰਸ਼ੰਸਕਾਂ ਦੇ ਚਿਹਰੇ ਖਿੜ ਗਏ ਅਤੇ ਕੁਮੈਂਟ ਸੈਕਸ਼ਨ ਵਿਚ ਕੁਮੈਂਟਾਂ ਦਾ ਹੜ੍ਹ ਆ ਗਿਆ। ਉਥੇ ਹੀ ਗਾਇਕ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੱਤੀ- ਮੈਂ ਆਪਣੇ ਫੈਨਾਂ ਦਾ ਫੈਨ ਹਾਂ।
ਇਹ ਵੀ ਪੜ੍ਹੋ: ਹੁਣ ਇਸ ਮਸ਼ਹੂਰ ਅਦਾਕਾਰਾ ਦੇ ਨਾਮ 'ਤੇ ਪ੍ਰਸ਼ੰਸਕ ਨੇ ਬਣਵਾਇਆ ਮੰਦਰ, ਕੇਕ ਕੱਟ ਕੀਤਾ ਉਦਘਾਟਨ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
''''ਰੱਬਾ ਕਦੇ ਵੀ ਨਾ ਪੈਣ ਵਿਛੋੜੇ...'''', ਭਾਵੁਕ ਪੋਸਟ ਸਾਂਝੀ ਕਰ ਗੁਰਦਾਸ ਮਾਨ ਨੇ ਪਹਿਲਗਾਮ ਹਮਲੇ ''ਤੇ ਜਤਾਇਆ ਦੁੱਖ
