ਨਕੋਦਰ ਵਿਖੇ ਬਾਬਾ ਮੁਰਾਦ ਸ਼ਾਹ ਮੇਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਸ਼ਰਧਾਲੂਆਂ ਨੇ ਦਰਬਾਰ 'ਚ ਭਰੀ ਹਾਜ਼ਰੀ

Friday, May 02, 2025 - 04:14 PM (IST)

ਨਕੋਦਰ ਵਿਖੇ ਬਾਬਾ ਮੁਰਾਦ ਸ਼ਾਹ ਮੇਲੇ ਦੀਆਂ ਲੱਗੀਆਂ ਰੌਣਕਾਂ, ਲੱਖਾਂ ਸ਼ਰਧਾਲੂਆਂ ਨੇ ਦਰਬਾਰ 'ਚ ਭਰੀ ਹਾਜ਼ਰੀ

ਨਕੋਦਰ (ਪਾਲੀ)- ਵਿਸ਼ਵ ਪ੍ਰਸਿੱਧ ਦਰਬਾਰ ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ ਸਾਈਂ ਗੁਲਾਮ ਸ਼ਾਹ ਜੀ ਦਾ 2 ਦਿਨਾ 17ਵਾਂ ਉਰਸ ਮੇਲਾ ਵੀਰਵਾਰ ਨੂੰ ਝੰਡੇ ਦੀ ਰਸਮ ਨਾਲ ਸ਼ੁਰੂ ਹੋਇਆ। ਸਵੇਰੇ ਤੋਂ ਹੀ ਸ਼ਰਧਾਲੂ ਦਰਬਾਰ ’ਚ ਪਹੁੰਚਣੇ ਸ਼ੁਰੂ ਹੋ ਗਏ ਤੇ ਲੱਖਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ। ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਦੇ ਚੇਅਰਮੈਨ, ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ, ਸਮੂਹ ਮੈਂਬਰਾਂ ਅਤੇ ਸੰਗਤਾਂ ਨੇ ਦੁਪਹਿਰ 1:00 ਵਜੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ।

ਇਸ ਮੌਕੇ ਦਰਬਾਰ ਬਾਬਾ ਮੁਰਾਦ ਸ਼ਾਹ ਤੇ ਸਾਈਂ ਗੁਲਾਮ ਸ਼ਾਹ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਰਾਤ ਨੂੰ ਖੁੱਲ੍ਹੇ ਪੰਡਾਲ ਵਿੱਚ ਕਵਾਲ ਕਰਮਤ ਅਲੀ ਸਮੇਤ ਅਨੇਕਾਂ ਕਵਾਲ ਕਲਾਕਾਰਾਂ ਨੇ ਹਾਜ਼ਰੀ ਲਾਈ। ਗਾਇਕ ਗੁਰਦਾਸ ਮਾਨ ਨੇ ਪੰਡਾਲ ਵਿਚ ਸੰਗਤਾਂ ’ਚ ਬੈਠ ਕੇ ਕਵਾਲੀਆਂ ਦਾ ਅੰਨਦ ਲਿਆ। 

ਪੁਲਸ ਨੇ ਸੰਗਤਾਂ ਦੀ ਸੁਰੱਖਿਆ ਲਈ ਬਣਾਇਆ ਕੰਟਰੋਲ ਰੂਮ

ਐੱਸ. ਐੱਸ .ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ ’ਤੇ ਦਿਹਾਤੀ ਪੁਲਸ ਨੇ ਦਰਬਾਰ ਦੇ ਸ਼ਾਹਮਣੇ ਕੰਟਰੋਲ ਰੂਮ ਬਣਾਏ ਕੇ ਸੰਗਤਾਂ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਇਲਾਵਾ ਮੇਲੇ ਵਿਚ ਆਉਣ ਵਾਲੇ ਵਾਹਨਾਂ ਲਈ ਰੂਟਾਂ ਅਨੁਸਾਰ ਪਾਰਕਿੰਗ ਸਟੈਂਡ ਬਣਾਏ ਗਏ ਹਨ। ਸ਼ਹਿਰ ਦੇ ਸਾਰੇ ਪੁਆਇੰਟਾਂ ’ਤੇ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮਾਂ ਦੇ ਨਾਲ ਸੇਵਾਦਾਰ ਤਾਇਨਾਤ ਕੀਤੇ ਗਏ ਹਨ।

ਇਸ ਮੌਕੇ ਐੱਸ. ਪੀ. ਪਰਮਿੰਦਰ ਸਿੰਘ ਹੀਰ, ਐੱਸ. ਪੀ. ਸਰਬਜੀਤ ਰਾਏ, ਡੀ. ਐੱਸ. ਪੀ. ਨਕੋਦਰ ਸੁਖਪਾਲ ਸਿੰਘ, ਡੀ. ਐੱਸ. ਪੀ. ਫਿਲੌਰ ਸਰਵਣ ਸਿੰਘ ਬੱਲ ਤੋਂ ਇਲਾਵਾ ਵੱਖ-ਵੱਖ ਥਾਣਿਆਂ, ਕਪੂਰਥਲਾ ਜ਼ਿਲਾ ਪੁਲਸ ਤੋਂ ਸੈਂਕੜੇ ਪੁਲਸ ਕਰਮਚਾਰੀ ਮੇਲੇ ਵਿਚ ਡਿਊਟੀ ਨਿਭਾ ਰਹੇ ਹਨ।


author

cherry

Content Editor

Related News