ਬਟਾਲਾ ’ਚ ਰੈਪਰ ਬਾਦਸ਼ਾਹ ਖਿਲਾਫ ਪ੍ਰਦਰਸ਼ਨ, ਗਾਣੇ ’ਚ ਬਾਈਬਲ ਦੇ ਜ਼ਿਕਰ ਤੋਂ ਭੜਕਿਆ ਮਸੀਹ ਭਾਈਚਾਰਾ
Wednesday, Apr 30, 2025 - 10:01 AM (IST)

ਬਟਾਲਾ (ਬੇਰੀ)- ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਦੀ ਅਗਵਾਈ ਹੇਠ ਬੀਤੇ ਦਿਨ ਮਸੀਹ ਭਾਈਚਾਰੇ ਦੇ ਲੋਕਾਂ ਵਲੋਂ ਬਟਾਲਾ ਦਾ ਗਾਂਧੀ ਚੌਕ ਜਾਮ ਕਰ ਕੇ ਰੈਪਰ ਬਾਦਸ਼ਾਹ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਰੈਪਰ ਬਾਦਸ਼ਾਹ ਵਲੋਂ ਇਕ ਗੀਤ ’ਚ ਪਵਿੱਤਰ ਬਾਈਬਲ ਅਤੇ ਚਰਚ ਦਾ ਜ਼ਿਕਰ ਅਸ਼ਲੀਲ ਅਤੇ ਅਪਮਾਨਜਨਕ ਸ਼ਬਦਾਂ ’ਚ ਕੀਤਾ ਗਿਆ ਹੈ, ਜਿਸ ਨਾਲ ਜਿਥੇ ਮਸੀਹ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ, ਉੱਥੇ ਨਾਲ ਹੀ ਇਸ ਗੀਤ ਨੂੰ ਲੈ ਕੇ ਮਸੀਹ ਭਾਈਚਾਰੇ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ ਉਨ੍ਹਾਂ ਵਲੋਂ ਗਾਂਧੀ ਚੌਕ ’ਚ ਚੱਕਾ ਜਾਮ ਕਰ ਕੇ ਰੈਪਰ ਬਾਦਸ਼ਾਹ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਰੈਪਰ ਬਾਦਸ਼ਾਹ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੈਪਰ ਬਾਦਸ਼ਾਹ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਕਤ ਗੀਤ ਨੂੰ ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਵੇ। ਉਨ੍ਹਾਂ ਨਾਲ ਹੀ ਐੱਸ. ਐੱਸ. ਪੀ. ਬਟਾਲਾ ਤੋਂ ਮੰਗ ਕੀਤੀ ਕਿ ਬਟਾਲਾ ’ਚ ਵੀ ਰੈਪਰ ਬਾਦਸ਼ਾਹ ਵਿਰੁੱਧ ਕੇਸ ਦਰਜ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਸੰਬੰਧੀ ਕਿਲਾ ਲਾਲ ਸਿੰਘ ਥਾਣਾ ਵਿਚ ਰੈਪਰ ਬਾਦਸ਼ਾਹ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 'ਮੈਂ ਬੀਅਰ ਵਾਂਗ ਪੀਤਾ ਆਪਣਾ ਪਿਸ਼ਾਬ...', ਦਿੱਗਜ ਅਦਾਕਾਰ ਪਰੇਸ਼ ਰਾਵਲ ਨੇ ਕੀਤਾ ਵੱਡਾ ਖੁਲਾਸਾ
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਮੰਗ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਮਸੀਹ ਭਾਈਚਾਰੇ ਵਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕੋਆਰਡੀਨੇਟਰ ਵਲੈਤ ਮਸੀਹ, ਬੰਟੀ ਅਜਨਾਲਾ, ਪਾਸਟਰ ਪ੍ਰਭੂ ਦਾਸ, ਪੰਜਾਬ ਪ੍ਰਧਾਨ ਲੂਕਸ ਮਸੀਹ, ਪ੍ਰਧਾਨ ਰਮਨ ਮਸੀਹ, ਪ੍ਰਧਾਨ ਜੱਸ ਮਸੀਹ, ਸ਼ੁੱਭ ਅਜਨਾਲਾ, ਪ੍ਰਧਾਨ ਦੀਪਕ ਮਸੀਹ ਲੋਪ, ਪ੍ਰਧਾਨ ਮਨੀਰ ਮਸੀਹ ਡੇਰਾ ਬਾਬਾ ਨਾਨਕ, ਪ੍ਰਧਾਨ ਰੋਹਿਤ ਮਸੀਹ, ਪ੍ਰਧਾਨ ਸੋਨੂੰ ਮਸੀਹ ਭੰਡਾਲ, ਪ੍ਰਧਾਨ ਅਮਰ ਮਸੀਹ ਮਸਟਕੋਟ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਮੰਦਭਾਗੀ ਖਬਰ; ਮਸ਼ਹੂਰ ਅਦਾਕਾਰ ਦੀ ਝਰਨੇ ਕੋਲ ਪਈ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8