ਪਹਿਲਗਾਮ 'ਚ ਮਾਰੇ ਗਏ ਨੇਵੀ ਅਫਸਰ ਦੇ ਘਰ ਪੁੱਜੇ ਗਾਇਕ ਮਨਕੀਰਤ ਔਲਖ, ਪਰਿਵਾਰ ਨਾਲ ਵੰਡਾਇਆ ਦੁੱਖ
Saturday, Apr 26, 2025 - 03:51 PM (IST)

ਐਂਟਰਟੇਨਮੈਂਟ ਡੈਸਕ- 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਦੁਖਦਾਈ ਘਟਨਾ ਵਿੱਚ 26 ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਨ੍ਹਾਂ ਵਿਚੋਂ ਇਕ ਸਨ ਹਰਿਆਣਾ ਦੇ ਰਹਿਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ, ਜਿਨ੍ਹਾਂ ਦਾ ਹਮਲੇ ਤੋਂ 6 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ: ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ 'ਤੇ ਬਣੇਗੀ ਫਿਲਮ, '12ਵੀਂ ਫੇਲ੍ਹ' ਅਦਾਕਾਰ ਨਿਭਾਵੇਗਾ Role
ਉਥੇ ਹੀ ਪੰਜਾਬੀ ਗਾਇਕ ਮਨਕੀਰਤ ਔਲਖ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਵਿਨੈ ਨਰਵਾਲ ਦੇ ਘਰ ਪੁੱਜੇ। ਗਾਇਕ ਦੀਆਂ ਨਰਵਾਲ ਦੇ ਘਰ ਬੈਠੇ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਥੇ ਦੱਸ ਦੇਈਏ ਕਿ ਵਿਨੈ ਨਰਵਾਲ ਦਾ 16 ਅਪ੍ਰੈਲ ਨੂੰ ਵਿਆਹ ਹੋਇਆ ਸੀ ਅਤੇ ਉਹ ਆਪਣੀ ਪਤਨੀ ਨਾਲ ਘੁੰਮਣ ਲਈ ਜੰਮੂ-ਕਸ਼ਮੀਰ ਦੇ ਪਹਿਲਗਾਮ ਗਏ ਸਨ। ਇਸ ਦੌਰਾਨ ਅੱਤਵਾਦੀਆਂ ਨੇ ਪਹਿਲਗਾਮ ਦੇ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਨੂੰ ਨਿਸ਼ਾਨਾ ਬਣਾਇਆ। ਇਹ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਕਸ਼ਮੀਰ ਵਿੱਚ ਸਭ ਤੋਂ ਭਿਆਨਕ ਹਮਲਾ ਹੈ, ਜਿਸ ਵਿੱਚ ਸੀ.ਆਰ.ਪੀ.ਐੱਫ. ਦੇ 40 ਜਵਾਨ ਮਾਰੇ ਗਏ ਸਨ।
ਇਹ ਵੀ ਪੜ੍ਹੋ: ਮੰਦਭਾਗੀ ਖਬਰ; ਮਸ਼ਹੂਰ ਸਿੰਗਰ ਨੇ 17 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
''''ਰੱਬਾ ਕਦੇ ਵੀ ਨਾ ਪੈਣ ਵਿਛੋੜੇ...'''', ਭਾਵੁਕ ਪੋਸਟ ਸਾਂਝੀ ਕਰ ਗੁਰਦਾਸ ਮਾਨ ਨੇ ਪਹਿਲਗਾਮ ਹਮਲੇ ''ਤੇ ਜਤਾਇਆ ਦੁੱਖ
