ਨਿੰਜਾ ਦੇ ਵਿਆਹ ਨੂੰ ਹੋਏ 3 ਸਾਲ ਪੂਰੇ, ਪਤਨੀ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ
Tuesday, Jan 25, 2022 - 02:45 PM (IST)
![ਨਿੰਜਾ ਦੇ ਵਿਆਹ ਨੂੰ ਹੋਏ 3 ਸਾਲ ਪੂਰੇ, ਪਤਨੀ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ](https://static.jagbani.com/multimedia/2022_1image_14_44_202622701ninja.jpg)
ਮੁੰਬਈ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਦੇ ਵਿਆਹ ਨੂੰ ਅੱਜ 3 ਸਾਲ ਪੂਰੇ ਹੋ ਗਏ ਹਨ। ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਨਿੰਜਾ ਨੇ ਆਪਣੀ ਪਤਨੀ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਖ਼ਬਰ ਵੀ ਪੜ੍ਹੋ : CM ਚੰਨੀ ਦੇ ਕੰਮ ਤੋਂ ਖ਼ੁਸ਼ ਹੋਏ ਸੋਨੂੰ ਸੂਦ, ਕਿਹਾ– ‘ਮਿਲਣਾ ਚਾਹੀਦੈ ਇਕ ਹੋਰ ਮੌਕਾ’
ਇਨ੍ਹਾਂ ਤਸਵੀਰਾਂ ’ਚ ਨਿੰਜਾ ਤੇ ਉਨ੍ਹਾਂ ਦੀ ਪਤਨੀ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦੋਵੇਂ ਤਸਵੀਰਾਂ ’ਚ ਮੇਡ ਫਾਰ ਈਚ ਅਦਰ ਲੱਗ ਰਹੇ ਹਨ।
ਤਸਵੀਰਾਂ ਸਾਂਝੀਆਂ ਕਰਦਿਆਂ ਨਿੰਜਾ ਨੇ ਲਿਖਿਆ, ‘ਇਕ-ਦੂਜੇ ਦੇ ਹੋਇਆ ਨੂੰ ਸਾਨੂੰ ਅੱਜ 3 ਸਾਲ ਹੋ ਗਏ।’
ਦੱਸ ਦੇਈਏ ਕਿ ਇਸ ਮੌਕੇ ਨਿੰਜਾ ਨੇ ਆਪਣੇ ਘਰ ਇਕ ਪ੍ਰੋਗਰਾਮ ਵੀ ਕਰਵਾਇਆ, ਜਿਸ ’ਚ ਅਖ਼ਤਰ ਬ੍ਰਦਰਜ਼ ਨੇ ਵੀ ਸ਼ਿਰਕਤ ਕੀਤੀ ਤੇ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।