ਨਿੰਜਾ ਨੇ ਆਪਣੇ ਪੁੱਤਰ ਨਿਸ਼ਾਨ ਨਾਲ ਸਾਂਝੀ ਕੀਤੀ ਬੇਹੱਦ ਕਿਊਟ ਵੀਡੀਓ
Wednesday, Dec 28, 2022 - 01:40 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਨਿੰਜਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੇ ਹਨ। ਆਪਣੇ ਪੁੱਤਰ ਨਿਸ਼ਾਨ ਨਾਲ ਨਿੰਜਾ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।
ਹਾਲ ਹੀ ’ਚ ਵੀ ਨਿੰਜਾ ਨੇ ਪੁੱਤਰ ਨਿਸ਼ਾਨ ਨਾਲ ਇਕ ਅਜਿਹੀ ਕਿਊਟ ਵੀਡੀਓ ਸਾਂਝੀ ਕੀਤੀ ਹੈ, ਜੋ ਉਸ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ’ਚ ਨਿੰਜਾ ਆਪਣੇ ਪੁੱਤਰ ਨੂੰ ਗੋਦ ’ਚ ਲੈ ਕੇ ਬੈਠੇ ਹਨ।
ਇਹ ਖ਼ਬਰ ਵੀ ਪੜ੍ਹੋ : ਕੀ ਤੁਨਿਸ਼ਾ ਨੇ ਜ਼ੀਸ਼ਾਨ ਨਾਲ ਬ੍ਰੇਕਅੱਪ ਕਾਰਨ ਕੀਤੀ ਸੀ ਆਤਮ ਹੱਤਿਆ?
ਵੀਡੀਓ ’ਚ ਬੈਕਗਰਾਊਂਡ ’ਤੇ ‘ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ’ ਗੀਤ ਸੁਣਾਈ ਦੇ ਰਿਹਾ ਹੈ, ਜੋ ਮਿਤੀਕਾ ਕੰਵਰ ਦੀ ਆਵਾਜ਼ ’ਚ ਪਿਆਨੋ ਵਰਜ਼ਨ ਨਾਲ ਹੈ।
ਇਸ ਵੀਡੀਓ ’ਤੇ ਨਿੰਜਾ ਦੇ ਪ੍ਰਸ਼ੰਸਕ ਰੱਜ ਕੇ ਕੁਮੈਂਟਸ ਕਰ ਰਹੇ ਹਨ ਤੇ ਪਿਓ-ਪੁੱਤ ਦੀ ਜੋੜੀ ਨੂੰ ਦੁਆਵਾਂ ਦੇ ਰਹੇ ਹਨ।
ਦੱਸ ਦੇਈਏ ਕਿ ਨਿੰਜਾ ਨੇ ਅੱਜ ਆਪਣੇ ਨਵੇਂ ਗੀਤ ‘ਪੰਜਾਬ’ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਇਹ ਗੀਤ ਅੱਜ 5 ਵਜੇ ਰਿਲੀਜ਼ ਹੋਣ ਜਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।