ਨਿਮਰਤ ਕੌਰ ਨੇ ਅਭਿਸ਼ੇਕ ਨਾਲ ਅਫਵਾਹਾਂ ਨੂੰ ਲੈ ਕੇ ਤੋੜੀ ਚੁੱਪੀ, ਕਿਹਾ- ਲੋਕਾਂ ਦਾ.....
Saturday, Oct 26, 2024 - 04:46 PM (IST)

ਮੁੰਬਈ- ਫਿਲਹਾਲ ਬੀ-ਟਾਊਨ ਦੇ ਗਲਿਆਰਿਆਂ 'ਚ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵਿਚਾਲੇ ਤਕਰਾਰ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨਿਮਰਤ 'ਤੇ ਐਸ਼-ਅਭਿਸ਼ੇਕ ਦਾ ਘਰ ਤੋੜਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਦਰਅਸਲ, ਅਭਿਸ਼ੇਕ ਬੱਚਨ ਅਤੇ ਨਿਮਰਤ ਕੌਰ ਵਿਚਾਲੇ ਐਕਸਟਰਾ ਮੈਰਿਟਲ ਅਫੇਅਰ ਦੀਆਂ ਖਬਰਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਅਭਿਸ਼ੇਕ ਅਤੇ ਨਿਮਰਤ ਨੂੰ ਕਾਫੀ ਟ੍ਰੋਲ ਕਰ ਰਹੇ ਹਨ। ਹੁਣ ਇਨ੍ਹਾਂ ਖਬਰਾਂ ਤੋਂ ਪਰੇਸ਼ਾਨ ਨਿਮਰਤ ਕੌਰ ਨੇ ਆਪਣਾ ਬਿਆਨ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਮੈਟਰੋ 'ਤੇ ਛਾਏ ਦਿਲਜੀਤ ਦੁਸਾਂਝ, ਗਾਇਕ ਦੀਆਂ ਤਸਵੀਰਾਂ ਨਾਲ ਸਜੀ ਮੈਟਰੋ ਦਾ ਵੀਡੀਓ ਵਾਇਰਲ
ਨਿਮਰਤ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਲੋਕ ਹੈਰਾਨ ਰਹਿ ਸਕਦੇ ਹਨ। ਇਕ ਰਿਪੋਰਟ ਮੁਤਾਬਕ ਨਿਮਰਤ ਨੇ ਕਿਹਾ- 'ਮੈਂ ਕੁਝ ਵੀ ਕਰ ਸਕਦੀ ਹਾਂ ਅਤੇ ਲੋਕ ਫਿਰ ਵੀ ਉਹੀ ਕਹਿਣਗੇ ਜੋ ਉਹ ਚਾਹੁੰਦੇ ਹਨ। ਅਜਿਹੀਆਂ ਗੱਪਾਂ ਨੂੰ ਰੋਕਣਾ ਸੰਭਵ ਨਹੀਂ ਹੈ, ਅਤੇ ਮੈਂ ਆਪਣੇ ਕੰਮ 'ਤੇ ਧਿਆਨ ਦੇਣਾ ਪਸੰਦ ਕਰਦੀ ਹਾਂ।ਨਿਮਰਤ ਦੇ ਇਸ ਬਿਆਨ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਵੀ ਰਿਸ਼ਤੇ ਦੀਆਂ ਅਫਵਾਹਾਂ ਤੋਂ ਕਾਫੀ ਤੰਗ ਆ ਚੁੱਕੀ ਹੈ। ਨਿਮਰਤ ਨੇ ਅਭਿਸ਼ੇਕ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਸ ਬਿਆਨ 'ਚ ਨਿਮਰਤ ਨੇ ਅਭਿਸ਼ੇਕ ਨਾਲ ਆਪਣੇ ਰਿਸ਼ਤੇ ਦੀਆਂ ਖਬਰਾਂ ਦਾ ਨਾ ਤਾਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ ਅਤੇ ਨਾ ਹੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਹੁਣ ਪ੍ਰਸ਼ੰਸਕ ਹੋਰ ਵੀ ਉਲਝਣ 'ਚ ਪੈ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਸੁਰਭੀ ਜਯੋਤੀ ਨੇ ਕੰਨਫਰਮ ਕੀਤੀਆਂ ਵਿਆਹ ਦੀਆਂ ਖ਼ਬਰਾਂ, ਤਸਵੀਰਾਂ ਕੀਤੀਆਂ ਸਾਂਝੀਆਂ
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਰੈੱਡਡਿਟ 'ਤੇ ਇਕ ਪੋਸਟ ਵਾਇਰਲ ਹੋਈ ਸੀ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਨਿਮਰਤ ਅਤੇ ਅਭਿਸ਼ੇਕ ਦੇ ਰਿਸ਼ਤੇ 'ਦਸਵੀ' ਦੀ ਸ਼ੂਟਿੰਗ ਤੋਂ ਬਾਅਦ ਹੀ ਸ਼ੁਰੂ ਹੋਏ ਸਨ। ਇੰਨਾ ਹੀ ਨਹੀਂ, ਸੋਸ਼ਲ ਮੀਡੀਆ ਦੀਆਂ ਕਈ ਖਬਰਾਂ ਤਾਂ ਇਹ ਵੀ ਦਾਅਵਾ ਕਰ ਰਹੀਆਂ ਹਨ ਕਿ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਦੋਵੇਂ ਹੁਣ ਇਕੱਠੇ ਨਹੀਂ ਹਨ ਸਗੋਂ ਵੱਖ-ਵੱਖ ਜ਼ਿੰਦਗੀ ਜੀ ਰਹੇ ਹਨ।ਖੈਰ, ਹੁਣ ਇਹ ਦੋਵੇਂ ਹੀ ਦੱਸ ਸਕਦੇ ਹਨ ਕਿ ਅਭਿਸ਼ੇਕ ਅਤੇ ਐਸ਼ਵਰਿਆ ਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।