ਮਨੋਰੰਜਨ ਜਗਤ ਤੋਂ ਵੱਡੀ ਖ਼ਬਰ ; ਵਿਆਹ ਦੇ 19 ਸਾਲ ਮਗਰੋਂ ਵੱਖ ਹੋਣ ਜਾ ਰਹੀ ਇਹ ਮਸ਼ਹੂਰ ਜੋੜੀ
Tuesday, Sep 30, 2025 - 04:37 PM (IST)

ਲਾਸ ਏਂਜਲਸ (ਏਜੰਸੀ)- ਹਾਲੀਵੁੱਡ ਅਦਾਕਾਰਾ ਨਿਕੋਲ ਕਿਡਮੈਨ ਅਤੇ ਉਨ੍ਹਾਂ ਦੇ ਪਤੀ ਗਾਇਕ ਕੀਥ ਅਰਬਨ ਨੇ 19 ਸਾਲਾਂ ਦੇ ਰਿਸ਼ਤੇ ਤੋਂ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ। ਕਿਡਮੈਨ (58) ਨੇ 25 ਜੂਨ 2006 ਨੂੰ ਅਰਬਨ (57) ਨਾਲ ਵਿਆਹ ਰਚਾਇਆ ਸੀ। ਇੱਕ ਸਰੋਤ ਮੁਤਾਬਕ, "ਨਿਕੋਲ ਦੀ ਭੈਣ (ਐਂਟੋਨੀਆ) ਅਤੇ ਪੂਰਾ ਕਿਡਮੈਨ ਪਰਿਵਾਰ ਇੱਕ-ਦੂਜੇ ਦਾ ਸਮਰਥਨ ਕਰਨ ਲਈ ਇਕੱਠੇ ਹੋਇਆ ਹੈ। ਉਹ ਨਹੀਂ ਚਾਹੁੰਦੇ ਸੀ ਕਿ ਅਜਿਹਾ ਹੋਵੇ।"
ਇਹ ਵੀ ਪੜ੍ਹੋ: ਇਕ ਹੋਰ ਅਦਾਕਾਰ ਚੜ੍ਹੇਗਾ ਸੰਸਦ ਦੀਆਂ ਪੌੜੀਆਂ ! ਐਕਟਿੰਗ 'ਚ ਧੱਕ ਪਾਉਣ ਮਗਰੋਂ ਰਾਜਨੀਤੀ 'ਚ ਰੱਖੇਗਾ ਪੈਰ
ਕਿਡਮੈਨ ਨੇ 25 ਜੂਨ ਨੂੰ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਇੰਸਟਾਗ੍ਰਾਮ 'ਤੇ ਅਰਬਨ ਨਾਲ ਆਪਣੀ ਇੱਕ ਫੋਟੋ ਸਾਂਝੀ ਕੀਤੀ ਸੀ। ਉਨ੍ਹਾਂ ਲਿਖਿਆ ਸੀ, "ਵਿਆਹ ਦੀ ਵਰ੍ਹੇਗੰਢ ਮੁਬਾਰਕ ਕੀਥ ਅਰਬਨ।" ਜੋੜੇ ਦੀਆਂ 2 ਧੀਆਂ ਹਨ - ਸੰਡੇ ਰੋਜ਼ ਅਤੇ ਫੇਥ ਮਾਰਗਰੇਟ। ਕਿਡਮੈਨ ਦਾ ਪਹਿਲਾਂ ਵਿਆਹ 1990 ਵਿੱਚ ਟੌਮ ਕਰੂਜ਼ ਨਾਲ ਹੋਇਆ ਸੀ ਅਤੇ ਉਹ 2001 ਵਿੱਚ ਵੱਖ ਹੋ ਗਏ ਸਨ। ਉਨ੍ਹਾਂ ਨੇ ਆਪਣੇ ਵਿਆਹ ਦੌਰਾਨ 2 ਬੱਚਿਆਂ - ਇਜ਼ਾਬੇਲਾ ਕਿਡਮੈਨ ਕਰੂਜ਼ ਅਤੇ ਕੋਨਰ ਕਰੂਜ਼ - ਨੂੰ ਗੋਦ ਲਿਆ ਸੀ। ਕਿਡਮੈਨ ਨੂੰ ਆਖਰੀ ਵਾਰ 2025 ਦੀ ਫਿਲਮ 'ਹਾਲੈਂਡ' ਵਿੱਚ ਦੇਖਿਆ ਗਿਆ ਸੀ ਅਤੇ ਹੁਣ ਉਹ 'ਪ੍ਰੈਕਟੀਕਲ ਮੈਜਿਕ 2' ਵਿੱਚ ਦਿਖਾਈ ਦੇਵੇਗੀ, ਜਿਸਦੀ ਸ਼ੂਟਿੰਗ ਉਨ੍ਹਾਂ ਨੇ ਹਾਲ ਹੀ ਵਿੱਚ ਪੂਰੀ ਕੀਤੀ ਹੈ। ਅਰਬਨ ਇਸ ਸਮੇਂ ਟੂਰ 'ਤੇ ਹਨ ਅਤੇ 2 ਅਕਤੂਬਰ ਨੂੰ ਪੈਨਸਿਲਵੇਨੀਆ ਦੇ ਹਰਸ਼ੇ ਪਹੁੰਚਣਗੇ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਦੀ ਨਵੀਂ ਤਸਵੀਰ ਹੋਈ ਵਾਇਰਲ, ਚਿਹਰੇ 'ਤੇ ਦਿਖਿਆ Pregnancy ਗਲੋਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8