ਪਤੀ ਨਿਕ ਜੋਨਸ ਨੇ ਪ੍ਰਿਅੰਕਾ ਨੂੰ ਗਿਫ਼ਟ ਕੀਤੀ ਕਸਟਮਾਈਜ਼ਡ ਕਾਰ ,ਤਸਵੀਰ ਸਾਂਝੀ ਕਰ ਕੇ ਬੋਲੀ ‘ਧੰਨਵਾਦਾ’

05/21/2022 5:54:19 PM

ਮੁੰਬਈ: ਅਦਾਕਾਰਾ ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਐਕਟਿਵ ਸਿਤਾਰਿਆਂ ’ਚੋਂ ਇਕ ਹੈ। ਅਦਾਕਾਰਾ ਫੈਨਜ਼ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ। ਜਿਸ 'ਚ ਪ੍ਰਿਯੰਕਾ ਇਕ ਕਸਟਮਾਈਜ਼ਡ ਕਾਰ ’ਚ ਬੈਠੀ ਨਜ਼ਰ ਆ ਰਹੀ ਹੈ। ਇਹ ਕਸਟਮਾਈਜ਼ਡ ਕਾਰ ਪ੍ਰਿਯੰਕਾ ਨੂੰ ਉਨ੍ਹਾਂ ਦੇ ਪਤੀ ਨਿਕ ਜੋਨਸ ਨੇ ਗਿਫ਼ਟ ਕੀਤੀ ਹੈ।

PunjabKesari

ਇਹ ਵੀ ਪੜ੍ਹੋ: ਕਾਨਸ 2022 ’ਚ ਐਸ਼ਵਰੀਆ ਰਾਏ ਬੱਚਨ ਨੂੰ ਮਿਲੀ ਹੈਲੀ ਸ਼ਾਹ, ਧੀ ਆਰਾਧਿਆ ਨਾਲ ਗੱਲ ਕਰਦੀ ਨਜ਼ਰ ਆਈ

ਤਸਵੀਰ ’ਚ ਪ੍ਰਿਅੰਕਾ ਗ੍ਰੇ ਆਊਟਫ਼ਿਟ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ , ਬਨ ਅਤੇ ਚਸ਼ਮਾ ’ਚ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਅਦਾਕਾਰਾ ਡਰਾਈਵਰ ਸੀਟ ’ਤੇ ਬੈਠੀ ਨਜ਼ਰ ਆ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ ‘ਹੁਣ ਇਹ ਰਾਈਡ ਨਹੀਂ ਹੈ। ਧੰਨਵਾਦ ਨਿਕ ਜੋਨਸ ਹਮੇਸ਼ਾ ਮੇਰੀ ਮਦਦ ਕਰਨ ਲਈ ਬੇਸਟ ਹਸਬੈਂਡ। ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਦਾਰਜੀਲਿੰਗ ਪਹੁੰਚੀ ਕਰੀਨਾ ਕਪੂਰ, 'The DEVOTION OF SUSPECT X' ਦੇ ਸੈੱਟ ਤੋਂ ਤਸਵੀਰਾਂ ਵਾਇਰਲ

ਦੱਸ ਦੇਈਏ ਨਿਕ ਜੋਨਸ ਨੇ ਆਪਣੀ ਪਤਨੀ ਪ੍ਰਿਅੰਕਾ ਨੂੰ ਇਹ ਕਾਰ ਇਸ ਲਈ ਗਿਫ਼ਟ ਕੀਤੀ ਹੈ ਜਿਸ ਨਾਲ ਉਹ ਆਸਾਨੀ ਨਾਲ ਆਪਣੇ ਆਉਣ ਵਾਲੇ ਪ੍ਰੋਜੈਕਟ ‘ਸੀਟਾਡੇਲ’ ਦੇ ਸੈੱਟਾਂ ਤੱਕ ਜਾ ਸਕੇ। ਅਦਾਕਾਰਾ ‘ਗੇਮ ਆਫ਼ ਥ੍ਰੋਨਸ’ ਦੇ ਅਦਾਕਾਰ ਰਿਚਰਡ ਮੈਡੇਨ ਦੇ ਨਾਲ ਹਾਲੀਵੁੱਡ ਵੈੱਬ ਸੀਰੀਜ਼ ‘ਸਿਟਾਡੇਲ’ ’ਚ ਨਜ਼ਰ ਆਵੇਗੀ।

PunjabKesari

ਇਹ ਵੀ ਪੜ੍ਹੋ: ਸਲਮਾਨ ਖ਼ਾਨ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ 'ਤੇ ਨਿਕਹਤ ਨੂੰ ਦਿੱਤੀ ਵਧਾਈ

ਇਸ ਤੋਂ ਇਲਾਵਾ ਅਦਾਕਾਰਾ ਪ੍ਰਿਅੰਕਾ ਬਾਲੀਵੁੱਡ ਫ਼ਿਲਮ ‘ਜੀ ਲੇ ਜ਼ਾਰਾ’ ’ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ’ਚ ਅਦਾਕਾਰਾ ਨਾਲ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਨਜ਼ਰ ਆਉਣਗੀਆਂ।


Anuradha

Content Editor

Related News