ਨਿਕ ਜੋਨਸ ਨੇ ਪ੍ਰਿਅੰਕਾ ਨੂੰ ਜਨਮਦਿਨ ਦੀ ਦਿੱਤੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

Tuesday, Jul 19, 2022 - 11:20 AM (IST)

ਨਿਕ ਜੋਨਸ ਨੇ ਪ੍ਰਿਅੰਕਾ ਨੂੰ ਜਨਮਦਿਨ ਦੀ ਦਿੱਤੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਡੈਸਕ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ ਜਨਮਦਿਨ ਮਨਾਇਆ ਹੈ।  ਇਹ ਜਮਨਦਿਨ ਬੇਹੱਦ ਰੋਮਾਂਟਿਕ ਤਰੀਕੇ ਨਾਲ ਮਨਾਇਆ ਗਿਆ। ਇਸ ਦੌਰਾਨ ਅਦਾਕਾਰਾ ਨੂੰ ਪ੍ਰਸ਼ੰਸਕਾਂ ਅਤੇ ਦੋਸਤਾਂ ਵੱਲੋਂ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਪ੍ਰਿਅੰਕਾ ਨੇ ਜਨਮਦਿਨ ਪਤੀ ਨਿਕ ਨਾਲ ਸੈਲੀਬ੍ਰੇਟ ਕੀਤਾ ਸੀ।

PunjabKesari

ਇਹ ਵੀ ਪੜ੍ਹੋ : Happy Birthday Priyanka Chopra : ਜਾਣੋ ਅਦਾਕਾਰਾ ਦੇ ਜ਼ਿੰਦਗੀ ਨਾਲ ਜੁੜੇ ਮਜ਼ੇਦਾਰ ਕਿੱਸੇ

ਇਸ ਦੌਰਾਨ ਦੋਵਾਂ ਨੇ ਇਕ ਪ੍ਰਾਈਵੇਟ ਪਾਰਟੀ ਰੱਖੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਦੇਖ ਹੋ ਕਿ ਪਾਰਟੀ ਬੇਹੱਦ ਰੋਮਾਂਟਿਕ ਸੀ। ਨਿਕ ਅਤੇ ਪ੍ਰਿਅੰਕਾ ਬੇਹੱਦ ਖ਼ੂਬਸੂਰਤ ਲਗ ਰਹੇ ਹਨ।

PunjabKesari

ਦੋਵੇਂ ਤਸਵੀਰਾਂ ’ਚ ਰੋਮਾਂਟਿਕ ਅੰਦਾਜ਼ ’ਚ ਪੋਜ਼ ਦੇ ਰਹੇ ਹਨ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਿਕ ਨੇ ਪ੍ਰਿਅੰਕਾ ਦਾ ਜਨਮਦਿਨ ਖ਼ਾਸ ਤਰੀਕੇ ਨਾਲ ਮਨਾਇਆ ਹੈ। ਇਹ ਪੋਸਟ ਨੂੰ ਕਾਫ਼ੀ ਪ੍ਰਸ਼ੰਸਕ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari

ਇਹ ਤਸਵੀਰਾਂ ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਜਿਸ ’ਚ ਨਿਕ ਨੇ ਇਕ ਸ਼ਾਨਦਾਰ ਕੈਪਸ਼ਨ ਵੀ ਲਿਖੀ ਹੈ ਜਿਸ ’ਚ ਨਿਕ ਨੇ ਲਿਖਿਆ ਕਿ ‘ਜੁਲਾਈ ਦੇ ਮੇਰੇ ਜੂਏਲ ਨੂੰ ਜਨਮਦਿਨ ਦੀਆਂ ਮੁਬਾਰਕਾਂ, ਜ਼ਿੰਦਗੀ ਦੀ ਇਸ ਪਾਗਲ ਸਵਾਰੀ ’ਚ ਤੁਹਾਡੇ ਨਾਲ ਹੋਣ ’ਤੇ ਮਾਣ ਹੈ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪ੍ਰਿਅੰਕਾ ਚੋਪੜਾ।’ 

 

PunjabKesari

ਇਹ ਵੀ ਪੜ੍ਹੋ : ਪਹਾੜਾਂ ’ਤੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਜਾਹਨਵੀ ਕਪੂਰ, ਦਿੱਤੇ ਸ਼ਾਨਦਾਰ ਪੋਜ਼ (ਦੇਖੋ ਤਸਵੀਰਾਂ)

ਪ੍ਰਿਅੰਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਅਦਾਕਾਰਾ ਹਾਲੀਵੁੱਡ ਫ਼ਿਲਮ ‘ਐਂਡਿੰਗ ਥਿੰਗਜ਼’, ‘ਇਟਸ ਆਲ ਕਮਿੰਗ ਬੈਕ ਟੂ ਮੀ’। ਇਸ ਤੋਂ ਇਲਾਵਾ ਅਦਾਕਾਰਾ ਕੋਲ ਫ਼ਰਹਾਨ ਅਖ਼ਤਰ ਦੀ ਬਾਲੀਵੁੱਡ ਫ਼ਿਲਮ ‘ਜੀ ਲੇ ਜ਼ਾਰਾ’ ਵੀ ਹੈ।


author

Anuradha

Content Editor

Related News