ਨਿਊਯਾਰਕ ਦੇ ਟਾਈਮਸ ਸਕਵਾਇਰ ਪੁੱਜਣ ਵਾਲੀ ਪਹਿਲੀ ਪੰਜਾਬੀ ਮਹਿਲਾ ਸੈਲੀਬ੍ਰਿਟੀ ਬਣੀ ਹਿਮਾਂਸ਼ੀ ਖੁਰਾਨਾ

Tuesday, Feb 23, 2021 - 11:47 AM (IST)

ਨਿਊਯਾਰਕ ਦੇ ਟਾਈਮਸ ਸਕਵਾਇਰ ਪੁੱਜਣ ਵਾਲੀ ਪਹਿਲੀ ਪੰਜਾਬੀ ਮਹਿਲਾ ਸੈਲੀਬ੍ਰਿਟੀ ਬਣੀ ਹਿਮਾਂਸ਼ੀ ਖੁਰਾਨਾ

ਮੁੰਬਈ : ਪੰਜਾਬੀ ਸਿੰਗਰ ਅਤੇ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਹਿਮਾਂਸੀ ਖੁਰਾਨਾ ਨੇ ਇਕ ਨਵਾਂ ਰਿਕਾਰਡ ਬਣਾਇਆ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਖ਼ੁਸ਼ ਹਨ। ਹਿਮਾਂਸ਼ੀ ਨਿਊਯਾਰਕ ਸਿਟੀ ਦੇ ਆਈਕੋਨਿਕ ਟਾਈਮਸ ਸਕਵਾਇਰ ਦੇ ਬਿਲਬੋਰਡ ’ਤੇ ਦਿਖਣ ਵਾਲੀ ਪਹਿਲੀ ਪੰਜਾਬੀ ਮਹਿਲਾ ਸੈਲੀਬ੍ਰਿਟੀ ਬਣ ਗਈ ਹੈ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ PM ਦੀ ਮਿਮਕਰੀ ਕਰਨਾ ਇਸ ਕਾਮੇਡੀਅਨ ਨੂੰ ਪਿਆ ਭਾਰੀ, ਹੋ ਸਕਦੈ ਕੇਸ ਦਰਜ

ਦਰਅਸਲ ਹਿਮਾਂਸ਼ੀ ਦਾ ਨਵਾਂ ਪੰਜਾਬ ਗਾਣਾ ‘ਸੂਰਮਾ ਬੋਲੇ’ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਬਰੈਂਡ ਬੀ ਨਾਮ ਦੇ ਯੂ-ਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ। ਗਾਣਾ ਗਾਉਣ ਦੇ ਨਾਲ ਹੀ ਹਿਮਾਂਸ਼ੀ ਨੇ ਇਸ ’ਤੇ ਪੇਸ਼ਕਾਰੀ ਵੀ ਦਿੱਤੀ ਹੈ। ਇਸ ਗਾਣੇ ਨੂੰ ਨਿਊਯਾਰਕ ਦੇ ਟਾਈਮਸ ਸਕਵਾਇਰ ਦੇ ਬਿੱਲਬੋਰਡ ਵਿਚ ਜਗ੍ਹਾ ਮਿਲ ਗਈ ਹੈ ਅਤੇ ਇਸ ਦੇ ਨਾਲ ਹੀ ਹਿਮਾਂਸ਼ੀ ਅਜਿਹਾ ਕਰਨ ਵਾਲੀ ਪਹਿਲਾ ਪੰਜਾਬਣ ਬਣ ਗਈ ਹੈ।

ਇਹ ਵੀ ਪੜ੍ਹੋ: ਪਤਨੀ ਰੂਬੀਨਾ ਦੇ ਹੱਥ ’ਚ ਟਰਾਫ਼ੀ ਦੇਖ ਖ਼ੁਸ਼ ਹੋਏ ਅਭਿਨਵ ਸ਼ੁਕਲਾ, ਘਰ ਪੁੱਜਣ ’ਤੇ ਇੰਝ ਹੋਇਆ ਸਵਾਗਤ

PunjabKesari

ਹਿਮਾਂਸ਼ੀ ਦੇ ਇਸ ਮੁਕਾਮ ’ਤੇ ਪਹੁੰਚਣ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਖ਼ੁਸ਼ ਹਨ। ਕੁੱਝ ਲੋਕਾਂ ਨੇ ਹਿਮਾਂਸ਼ੀ ਦਾ ਇਕ ਪੁਰਾਣਾ ਟਵੀਟ ਲੱਭ ਲਿਆ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਅਜੇ ਤਾਂ ਟਾਈਮ ਸਕਵਾਇਰ ਤੱਕ ਜਾਣਾ ਹੈ। ਭਗਵਾਨ ਸਾਥ ਦੇਵੇ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਰਿੰਦਰ ਸੋਢੀ ਨੇ ਫੜ੍ਹਿਆ 'ਆਪ' ਦਾ ਝਾੜੂ

ਦੱਸ ਦੇਈਏ ਕਿ ਹਿਮਾਂਸ਼ੀ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਹਾਲਾਂਕਿ ਉਹ ਉਸ ਸਮੇਂ ਜ਼ਿਆਦਾ ਲਾਈਮ ਲਾਈਟ ਵਿਚ ਆ ਗਈ, ਜਦੋਂ ਉਹ ਬਿਗ ਬੌਸ ਦੇ 13ਵੇਂ ਸੀਜ਼ਨ ਵਿਚ ਮੁਕਾਬਲੇਬਾਜ਼ ਬਣ ਕੇ ਪਹੁੰਚੀ। ਇੱਥੇ ਆਸਿਮ ਰਿਆਜ ਨਾਲ ਉਨ੍ਹਾਂ ਦੇ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬਿਗ ਬੌਸ 14 ਦੀ ਜੇਤੂ ਰੂਬੀਨਾ ਟਰਾਫ਼ੀ ਸਣੇ ਮਿਲੀ ਰਕਮ ਨਾਲ ਹੋਈ ਮਾਲਾ-ਮਾਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News