ਮਾਧੁਰੀ ਨੇ ਗਾਇਆ ਸਿੰਗਰ ਐਡ ਸ਼ੀਰਨ ਦਾ ਗੀਤ, ਬੇਟੇ ਨੇ ਵਜਾਇਆ ਪਿਯਾਨੋ

05/05/2020 5:48:31 PM

ਨਵੀਂ ਦਿੱਲੀ (ਬਿਊਰੋ): ਬੀਤੇ ਐਤਵਾਰ ਦੇਸ਼ ਭਰ ਦੇ ਸਾਰੇ ਸਟਾਰਜ਼ ਫੰਡਰੇਜ਼ਰ ਕੌਨਸਰਟ GiveIndia Covid-19 ਲਈ ਫੰਡ ਜੁਟਾਉਣ ਦੇ ਉਦੇਸ਼ ਨਾਲ ਇਕ ਮੰਚ 'ਤੇ ਨਜ਼ਰ ਆਏ। I For India ਨਾਮ ਦੇ ਇਸ ਲਾਈਵ ਕੌਨਸਰਟ ਵਿਚ ਸ਼ਾਹਰੂਖ ਖਾਨ, ਅਮਿਤਾਭ ਬੱਚਨ, ਆਮਿਰ ਖਾਨ, ਕਿਰਨ ਰਾਵ, ਆਲੀਆ ਭੱਟ  ਸਮੇਤ ਕਈ ਹੋਰ ਵੱਡੇ ਸਟਾਰਜ਼ ਨੇ ਮਿਲ ਕੇ ਵਰਚੁਅਲ ਪੇਸ਼ਕਾਰੀ ਦਿੱਤੀ। ਇਸ ਦੌਰਾਨ ਬਾਲੀਵੁੱਡ ਦੀ ਧਕ-ਧਕ ਕਵੀਨ ਮਾਧੁਰੀ ਦੀਕਸ਼ਿਤ ਨੇ ਐਡ ਸ਼ੀਰਨ ਦਾ ਮਸ਼ਹੂਰ ਗੀਤ ਵਧੀਆ ਤਰੀਕੇ ਨਾਲ ਗਾਇਆ ਅਤੇ ਸਾਰਿਆਂ ਦਾ ਦਿਲ ਜਿੱਤ ਲਿਆ।

 

 
 
 
 
 
 
 
 
 
 
 
 
 
 

Huge shout out to all of you, for your generosity! Please let’s continue supporting the war against Covid-19. If you missed the concert, watch it now, link in bio. Click on the video to donate, 100% of proceeds go to the India COVID Response Fund by @give_india #SocialForGood

A post shared by Madhuri Dixit (@madhuridixitnene) on May 4, 2020 at 2:42am PDT

ਮਾਧੁਰੀ ਨੇ ਇੰਸਟਾਗ੍ਰਾਮ 'ਤੇ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਕੋਵਿਡ-19 ਦੇ ਪ੍ਰਤੀ ਸਾਰਿਆਂ ਨੂੰ ਇਕੱਠੇ ਨਾਲ ਆਉਣ ਅਤੇ ਇਕੱਠੇ ਮਿਲ ਕੇ ਇਸ ਵਾਇਰਸਨ ਨਾਲ ਲੜਨ ਦਾ ਮੈਸੇਜ ਦੇ ਰਹੀ ਹੈ। ਵੀਡੀਓ ਵਿਚ ਉਹਨਾਂ ਦਾ ਬੇਟਾ ਪਿਯਾਨੋ ਵਜਾਉਂਦੇ ਹੋਏ ਨਜ਼ਰ ਆਇਆ। ਮਾਧੁਰੀ ਦੀਕਸ਼ਿਤ ਨੇ ਹਾਲੀਵੁੱਡ ਸਿੰਗਰ ਐਡ ਸ਼ੀਰਨ ਦਾ ਗੀਤ ਗਾਇਆ ਅਤੇ ਉਹਨਾਂ ਦੇ ਬੇਟੇ ਨੂੰ ਪਿਯਾਨੋ ਵਜਾਉਂਦੇ ਹੋਏ ਟਿਊਨ ਦਿੱਤੀ। ਮਾਧੁਰੀ ਨੇ ਪੋਸਟ ਦੇ ਨਾਲ ਕੈਪਸ਼ਨ ਵਿਚ ਲਿਖਿਆ,''ਦੇਸ਼ ਦੇ ਪ੍ਰਤੀ ਆਪਣੀ ਉਦਾਰਤਾ ਲਈ ਸਾਰਿਆਂ ਦਾ ਸ਼ੁਕਰੀਆ। ਕ੍ਰਿਪਾ ਕੋਰੋਨਾ ਵਾਇਰਸ ਦੇ ਵਿਰੁੱਧ ਆਪਣੀ ਜੰਗ ਨੂੰ ਬਰਕਰਾਰ ਰੱਖੋ। ਜੇਕਰ ਤੁਸੀਂ ਕੌਨਸਰਟ ਦਾ ਹਿੱਸਾ ਨਹੀਂ ਬਣ ਪਾਏ ਤਾਂ ਤੁਸੀਂ ਇਸ ਨੂੰ ਦੇਖ ਸਕਦੇ ਹੋ।'' ਮਾਧੁਰੀ ਦੇ ਸਿੰਗਿੰਗ ਟੈਲੇਂਟ ਨੂੰ ਦੇਖ ਕੇ ਫੈਨਜ਼ ਵੀ ਹੈਰਾਨ ਹਨ। ਮਾਧੁਰੀ ਦੀ ਕਾਫੀ ਤਾਰੀਫ ਹੋ ਰਹੀ ਹੈ।
 


Vandana

Content Editor

Related News