ਇਰਫਾਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਬੇਟੇ ਬਾਬਿਲ ਨੇ ਕੀਤਾ ਯਾਦ
Tuesday, May 05, 2020 - 06:17 PM (IST)

ਨਵੀਂ ਦਿੱਲੀ (ਬਿਊਰੋ): ਬਾਲੀਵੁੱਡ ਅਦਾਕਾਰ ਇਰਫਾਨ ਖਾਨ ਨੂੰ ਗੁਜਰੇ 6 ਦਿਨ ਹੋ ਗਏ ਹਨ ਪਰ ਲੋਕ ਹਾਲੇ ਵੀ ਉਹਨਾਂ ਨੂੰ ਯਾਦ ਕਰ ਕੇ ਭਾਵੁਕ ਹੋ ਰਹੇ ਹਨ। 29 ਅਪ੍ਰੈਲ 2020 ਨੂੰ ਇਰਫਾਨ ਖਾਨ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਇਰਫਾਨ ਨੂੰ ਭੁੱਲਣ ਵਿਚ ਜੇਕਰ ਫੈਨਜ਼ ਨੂੰ ਇਨ੍ਹਾਂ ਸਮਾਂ ਲੱਗ ਰਿਹਾ ਹੈ ਤਾਂ ਜ਼ਾਹਰ ਹੈ ਕਿ ਉਹਨਾਂ ਦਾ ਪਰਿਵਾਰ ਤਾਂ ਉਹਨਾਂ ਨੂੰ ਹਰ ਪਲ ਯਾਦ ਕਰ ਰਿਹਾ ਹੋਵੇਗਾ। ਇਰਫਾਨ ਦੇ ਬੇਟੇ ਬਾਬਿਲ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਆਪਣੇ ਪਿਤਾ ਇਰਫਾਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਉਹਨਾਂ ਨੂੰ ਯਾਦ ਕੀਤਾ ਹੈ।
ਕੁਝ ਦਿਨ ਪਹਿਲਾਂ ਬਾਬਿਲ ਨੇ ਇਰਫਾਨ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿਚ ਉਹ ਗੋਲਗੱਪਿਆਂ ਦਾ ਮਜ਼ਾ ਲੈਂਦੇ ਨਜ਼ਰ ਆ ਰਹੇ ਸਨ।
When you’re on diet for so long and then the shoot ends and you can have pani puri.
A post shared by Babil Khan (@babil.i.k) on May 1, 2020 at 6:42am PDT
ਹੁਣ ਬਾਬਿਲ ਨੇ ਪਾਪਾ ਇਰਫਾਨ ਦੇ ਦੋ ਨਵੇਂ ਵੀਡੀਓ ਸ਼ੇਅਰ ਕੀਤੇ ਹਨ ਜਿਹਨਾਂ ਵਿਚ ਉਹ ਠੰਡੇ ਪਾਣੀ ਵਿਚ ਤੈਰਾਰੀ ਕਰਦੇ ਨਜ਼ਰ ਆ ਰਹੇ ਹਨ।ਇਹਨਾਂ ਵੀਡੀਓਜ਼ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਇਰਫਾਨ ਪਹਾੜਾਂ ਦੇ ਵਿਚ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ 'ਤੇ ਹੋਣ ਅਤੇ ਕਾਫੀ ਮਸਤੀ ਕਰ ਰਹੇ ਹੋਣ।
ਇਸ ਤੋਂ ਪਹਿਲਾਂ ਬਾਬਿਲ ਨੇ ਇਰਫਾਨ ਦੇ ਥੀਏਟਰ ਦੇ ਸਮੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ ਵਿਚ ਉਹ ਮਜ਼ੇ ਕਰਦੇ ਹੋਏ ਨਜ਼ਰ ਆ ਰਹੇ ਸਨ।