ਬਾਥਟਬ ''ਚ ਨੇਹਾ ਕੱਕੜ ਦਾ ਹੌਟ ਲੁੱਕ, ਵੇਖ ਪਤੀ ਰੋਹਨਪ੍ਰੀਤ ਨੇ ਆਖੀ ਇਹ ਗੱਲ

Friday, Jul 02, 2021 - 11:59 AM (IST)

ਬਾਥਟਬ ''ਚ ਨੇਹਾ ਕੱਕੜ ਦਾ ਹੌਟ ਲੁੱਕ, ਵੇਖ ਪਤੀ ਰੋਹਨਪ੍ਰੀਤ ਨੇ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ) - ਕਦੇ ਜਗਰਾਤਿਆਂ 'ਚ ਗਾ ਕੇ ਗੁਜ਼ਾਰਾ ਕਰਨ ਵਾਲੀ ਨੇਹਾ ਕੱਕੜ ਅੱਜ ਗਾਇਕੀ ਦੀ ਦੁਨੀਆ ਦੀ ਸਭ ਤੋਂ ਵੱਡੀ ਸਟਾਰ ਹੈ। ਮਿਹਨਤ ਦੇ ਦਮ ’ਤੇ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ, ਨੇਹਾ ਕੱਕੜ ਇਸ ਗੱਲ ਨੂੰ ਸਾਬਿਤ ਕਰਦੀ ਵੱਡੀ ਮਿਸਾਲ ਹੈ। ਨੇਹਾ ਕੱਕੜ ਦੇ ਗੀਤ ਰਿਲੀਜ਼ ਹੁੰਦਿਆਂ ਹੀ ਹਿੱਟ ਹੁੰਦੇ ਹਨ ਤੇ ਉਸ ਦੇ ਕਰੋੜਾਂ ਵਿਊਜ਼ ਹੋ ਜਾਂਦੇ ਹਨ। ਨੇਹਾ ਕੱਕੜ ਦੀ ਤਰ੍ਹਾਂ ਉਸ ਦੀ ਵੱਡੀ ਭੈਣ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਵੀ ਗਾਇਕ ਹਨ। ਉਤਰਾਖੰਡ ਦੇ ਰਿਸ਼ੀਕੇਸ਼ ’ਚ ਜਨਮੀ ਇਕ ਸਾਧਾਰਨ ਜਿਹੀ ਲੜਕੀ ਇਕ ਦਿਨ ਆਪਣੀ ਧੁਨ ’ਤੇ ਸਾਰਿਆਂ ਨੂੰ ਨਚਾਏਗੀ, ਅਜਿਹੀ ਕਲਪਨਾ ਸ਼ਾਇਦ ਹੀ ਨੇਹਾ ਨੇ ਵੀ ਕਦੇ ਕੀਤੀ ਹੋਵੇਗੀ।

PunjabKesari

ਬਾਥਰੋਬ 'ਚ ਦਿਖਾਈ ਦਿੱਤੀ ਨੇਹਾ ਕੱਕੜ
ਹਾਲ ਹੀ 'ਚ ਨੇਹਾ ਕੱਕੜ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਾਥਰੋਬ 'ਚ ਦਿਖਾਈ ਦੇ ਰਹੀ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਨੇਹਾ ਕੱਕੜ ਨੇ ਕੈਪਸ਼ਨ 'ਚ ਲਿਖਿਆ, "ਗੁੱਡ ਮਾਰਨਿੰਗ। ਸ਼ਾਵਰ ਹੋ ਗਿਆ। ਆਓ ਦਿਨ ਦੀ ਸ਼ੁਰੂਆਤ ਚਾਹ ਨਾਲ ਕਰੀਏ।"

PunjabKesari

ਪਤੀ ਰੋਹਨਪ੍ਰੀਤ ਨੇ ਕੀਤਾ ਇਹ ਕੁਮੈਂਟ
ਨੇਹਾ ਦੇ ਪਤੀ ਰੋਹਨਪ੍ਰੀਤ ਸਿੰਘ ਨੇ ਵੀ ਕੁਮੈਂਟ ਕਰਕੇ ਉਸ ਨੂੰ 'ਬਹੁਤ ਖ਼ੂਬਸੂਰਤ' ਦੱਸਿਆ ਹੈ। ਉਸ ਦੇ ਭਰਾ ਅਤੇ ਗਾਇਕ ਟੋਨੀ ਕੱਕੜ ਨੇ ਵੀ ਨੇਹਾ ਦੀਆਂ ਤਸਵੀਰਾਂ 'ਤੇ ਕੁਮੈਂਟ ਕੀਤਾ ਹੈ। ਤਸਵੀਰਾਂ 'ਚ ਨੇਹਾ ਕੱਕੜ ਬਹੁਤ ਹੌਟ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਰੋਹਨਪ੍ਰੀਤ ਨੇਹਾ ਨੂੰ ਬਹੁਤ ਸੁਪੋਰਟ ਕਰਦੇ ਹਨ ਅਤੇ ਸਮੇਂ-ਸਮੇਂ 'ਤੇ ਉਸ ਦੀ ਪ੍ਰਸ਼ੰਸਾ ਵੀ ਕਰਦੇ ਹਨ।

PunjabKesari

ਕਾਲਜ ਦੇ ਬਾਹਰ ਪਿਓ ਵੇਚਦਾ ਸੀ ਸਮੋਸੇ
ਨੇਹਾ ਕੱਕੜ ਦੇ ਪਿਤਾ ਕਾਲਜ ਦੇ ਬਾਹਰ ਸਮੋਸੇ ਵੇਚਿਆ ਕਰਦੇ ਸਨ ਤੇ ਉਸ ਦੀ ਮਾਂ ਹਾਊਸਵਾਈਫ ਸੀ। ਉਦੋਂ ਨੇਹਾ ਦਾ ਪਰਿਵਾਰ ਕਾਫ਼ੀ ਗਰੀਬ ਸੀ। ਉਸ ਦਾ ਪੂਰਾ ਪਰਿਵਾਰ 1 ਕਮਰੇ 'ਚ ਕਿਰਾਏ 'ਤੇ ਰਹਿੰਦਾ ਸੀ। ਇਕ ਹੀ ਕਮਰੇ 'ਚ ਉਹ ਲੋਕ ਸੌਂਦੇ ਸਨ ਤੇ ਖਾਣਾ ਬਣਾਉਂਦੇ ਸਨ।

PunjabKesari

90 ਦੇ ਦਹਾਕੇ 'ਚ ਰਿਸ਼ੀਕੇਸ਼ ਤੋਂ ਦਿੱਲੀ ਸ਼ਿਫਟ ਹੋਇਆ ਪਰਿਵਾਰ
90 ਦੇ ਦਹਾਕੇ 'ਚ ਨੇਹਾ ਦਾ ਪਰਿਵਾਰ ਰਿਸ਼ੀਕੇਸ਼ ਤੋਂ ਦਿੱਲੀ ਸ਼ਿਫਟ ਹੋਇਆ। ਇਥੇ ਨੇਹਾ ਨੇ ਗਾਇਕੀ 'ਚ ਆਪਣੀ ਕਿਸਮਤ ਅਜ਼ਮਾਈ। ਉਦੋਂ ਵੀ ਉਸ ਦੇ ਆਰਥਿਕ ਹਾਲਾਤ ਠੀਕ ਨਹੀਂ ਸਨ। ਪਰਿਵਾਰ ਦੀ ਮਦਦ ਕਰਨ ਲਈ ਨੇਹਾ ਨੇ 4 ਸਾਲ ਦੀ ਉਮਰ 'ਚ ਲੋਕ ਇਵੈਂਟਸ ਤੇ ਜਗਰਾਤਿਆਂ 'ਚ ਗਾਉਣਾ ਸ਼ੁਰੂ ਕੀਤਾ।

PunjabKesari

'ਇੰਡੀਅਨ ਆਈਡਲ 2' ਲਈ ਦਿੱਤਾ ਆਡੀਸ਼ਨ 
ਨੇਹਾ ਨਾਲ ਉਸ ਦੇ ਭਰਾ-ਭੈਣ ਵੀ ਜਗਰਾਤਿਆਂ 'ਚ ਗਾਉਂਦੇ ਸਨ। ਨੇਹਾ ਇਕ ਦਿਨ 'ਚ 4-5 ਜਗਰਾਤੇ ਅਟੈਂਡ ਕਰਦੀ ਸੀ। ਫਿਰ 2004 'ਚ ਨੇਹਾ ਆਪਣੇ ਭਰਾ ਟੋਨੀ ਨਾਲ ਮੁੰਬਈ ਆਈ। 2006 'ਚ 18 ਸਾਲ ਦੀ ਉਮਰ 'ਚ ਨੇਹਾ ਨੇ 'ਇੰਡੀਅਨ ਆਈਡਲ 2' ਲਈ ਆਡੀਸ਼ਨ ਦਿੱਤਾ, ਜਿਥੇ ਉਹ ਜਲਦ ਹੀ ਐਲੀਮੀਨੇਟ ਹੋ ਗਈ ਸੀ।

PunjabKesari

ਜੈ ਮਾਤਾ ਦੀ ਗਰਲ ਦੇ ਨਾਂ ਨਾਲ ਹੋਈ ਸੀ ਮਸ਼ਹੂਰ
ਇਸ ਤੋਂ ਬਾਅਦ ਵੀ ਨੇਹਾ ਨੂੰ ਬਾਲੀਵੁੱਡ 'ਚ ਕੰਮ ਨਹੀਂ ਮਿਲਿਆ। ਉਸ ਨੂੰ ਜੈ ਮਾਤਾ ਦੀ ਗਰਲ ਤਕ ਕਿਹਾ ਜਾਂਦਾ ਸੀ। ਨੇਹਾ ਦੇ ਇਸ ਵਿਚਾਲੇ ਕਈ ਗੀਤ ਆਏ ਪਰ ਕੋਈ ਵੀ ਉਸ ਨੂੰ ਵੱਡਾ ਮੁਕਾਮ ਨਹੀਂ ਦੇ ਸਕਿਆ। ਨੇਹਾ ਨੇ ਅਦਾਕਾਰੀ 'ਚ ਵੀ ਡੈਬਿਊ ਕੀਤਾ ਪਰ ਸਫ਼ਲਤਾ ਨਹੀਂ ਮਿਲੀ।

PunjabKesari

ਨੋਟ - ਨੇਹਾ ਕੱਕੜ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News