ਨਵੇਂ ਸਾਲ ''ਤੇ ਹੀ ਲੋਕਾਂ ਨੇ ਘੇਰੀ ਨੇਹਾ ਕੱਕੜ, ਕਿਹਾ ''ਫੈਲਾਓ ਕੋਰੋਨਾ ਫੈਲਾਓ''

Saturday, Jan 01, 2022 - 12:44 PM (IST)

ਨਵੇਂ ਸਾਲ ''ਤੇ ਹੀ ਲੋਕਾਂ ਨੇ ਘੇਰੀ ਨੇਹਾ ਕੱਕੜ, ਕਿਹਾ ''ਫੈਲਾਓ ਕੋਰੋਨਾ ਫੈਲਾਓ''

ਮੁੰਬਈ (ਬਿਊਰੋ) - ਗਾਇਕਾ ਨੇਹਾ ਕੱਕੜ ਨੇ ਨਵੇਂ ਸਾਲ 2022 ਦਾ ਜ਼ਬਰਦਸਤ ਸਵਾਗਤ ਕੀਤਾ ਹੈ। ਗੋਆ 'ਚ ਹੋਏ ਇੱਕ ਸੰਗੀਤ ਸਮਾਰੋਹ 'ਚ ਨੇਹਾ ਕੱਕੜ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ ਹੈ ਪਰ ਨੇਹਾ ਨੂੰ ਆਪਣਾ ਨਵੇਂ ਸਾਲ ਦਾ ਜਸ਼ਨ ਥੋੜ੍ਹਾ ਮਹਿੰਗਾ ਪਿਆ। ਉਹ ਕੰਸਰਟ ਕਾਰਨ  ਟ੍ਰੋਲ ਹੋ ਗਈ। ਯੂਜ਼ਰਸ ਨੇ ਕੰਸਰਟ ਦੀ ਵੀਡੀਓ 'ਤੇ ਕੋਰੋਨਾ ਵਾਇਰਸ ਬਾਰੇ ਕਾਫ਼ੀ ਕੁਝ ਕਿਹਾ ਹੈ।

PunjabKesari

ਸੋਸ਼ਲ ਮੀਡੀਆ 'ਤੇ ਵਾਇਰਲ ਨੇਹਾ ਕੱਕੜ ਦੇ ਇਸ ਕੰਸਰਟ 'ਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਲਾਈਟਾਂ, ਆਤਿਸ਼ਬਾਜ਼ੀ ਅਤੇ ਜੋਸ਼ ਵਿਚਕਾਰ ਨੇਹਾ ਕੱਕੜ ਨੇ ਕਈ ਹਿੱਟ ਗੀਤ ਗਾਏ। ਉਨ੍ਹਾਂ ਦੇ ਇਸ ਵੀਡੀਓ 'ਤੇ ਯੂਜ਼ਰਸ ਨੇ ਨੇਹਾ ਦੀ ਕਲਾਸ ਲਗਾ ਦਿੱਤੀ। ਇਕ ਯੂਜ਼ਰ ਨੇ ਲਿਖਿਆ, ''ਦੋ ਦਿਨਾਂ ਬਾਅਦ ਕਹੋਗੇ ਘਰ ਰਹੋ...'' ਦੂਜੇ ਨੇ ਲਿਖਿਆ, ''ਇੱਥੇ ਕੋਈ ਕੋਰੋਨਾ ਨਹੀਂ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ, ''ਕੋਰੋਨਾ ਦਾ ਡਰ ਕਿੱਥੇ ਹੈ।'' ਇਸ ਤੋਂ ਇਲਾਵਾ ਹੋਰ ਯੂਜ਼ਰਸ ਨੇ ਕੋਰੋਨਾ ਇਨਫੈਕਸ਼ਨ 'ਤੇ ਮਜ਼ਾਕ ਉਡਾਇਆ ਹੈ।

ਯੂਜ਼ਰਸ ਨੇ ਕਰ ਦਿੱਤਾ
ਇਕ ਹੋਰ ਯੂਜ਼ਰ ਨੇ ਲਿਖਿਆ, ''ਗੋਆ 'ਚ ਕੋਵਿਡ ਨਹੀਂ ਫੈਲਦਾ।'' ਇਕ ਹੋਰ ਨੇ ਲਿਖਿਆ, ''ਇੱਥੇ ਪਾਬੰਦੀਆਂ ਨਹੀਂ ਹਨ?'' ਓਮਿਕਰੋਨ ਦਾ ਗੋਆ ਅਤੇ ਇਨ੍ਹਾਂ ਲੋਕਾਂ 'ਤੇ ਉਲਟਾ ਅਸਰ ਹੈ। ਜੇਕਰ ਹੁਣ ਸਰਕਾਰ ਦੀ ਕੋਈ ਰੈਲੀ ਨਿਕਲਦੀ ਹੈ ਤਾਂ ਇਹ ਲੋਕ ਰੌਲਾ ਪਾਉਣਗੇ ਪਰ ਅਜਿਹਾ ਕੁਝ ਨਹੀਂ। ਹੱਦ ਹੈ!!!'' ਇੱਕ ਨੇ ਲਿਖਿਆ, 'ਫੈਲਾਓ ਕਰੋਨਾ ਫੈਲਾਓ।'' ਇਸ ਤੋਂ ਵੀ ਅੱਗੇ ਕੁਝ ਯੂਜ਼ਰਸ ਨੇ 'ਨੇਹਾ ਕੱਕੜ ਅਤੇ ਕੋਰੋਨਾ ਗਿਗ ਗੋਆ 'ਚ''। ਹਾਲਾਂਕਿ ਕੁਝ ਲੋਕਾਂ ਨੇ ਸਿਰਫ ਨੇਹਾ 'ਤੇ ਫੋਕਸ ਕੀਤਾ ਹੈ ਅਤੇ ਉਸ ਦੀ ਤਾਰੀਫ ਕੀਤੀ ਹੈ।

PunjabKesari

ਪਤੀ ਤੋਂ ਦੂਰ ਹੈ ਨੇਹਾ ਕੱਕੜ?
ਕੰਸਰਟ ਟ੍ਰੋਲਿੰਗ ਤੋਂ ਇਲਾਵਾ ਨੇਹਾ ਕੱਕੜ ਦੇ ਨਵੇਂ ਸਾਲ ਦੇ ਜਸ਼ਨ ਦੀ ਗੱਲ ਕਰੀਏ ਤਾਂ ਇਸ ਵਾਰ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਸਿੰਘ ਤੋਂ ਦੂਰ ਰਹਿ ਕੇ ਨਵਾਂ ਸਾਲ ਮਨਾ ਰਹੀ ਹੈ। ਨੇਹਾ ਗੋਆ 'ਚ ਹੈ ਅਤੇ ਰੋਹਨਪ੍ਰੀਤ ਆਪਣੇ ਇਵੈਂਟ ਲਈ ਪਹਿਲਗਾਮ (ਕਸ਼ਮੀਰ) 'ਚ ਹੈ। ਰੋਹਨਪ੍ਰੀਤ ਨੇ ਕਸ਼ਮੀਰ ਦੇ ਪਹਿਲਗਾਮ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, 'ਅੱਜ ਰਾਤ ਪੈਰਾਡਾਈਜ਼ 'ਚ ਪਰਫਾਰਮ ਕਰ ਰਿਹਾ ਹਾਂ ਅਤੇ ਉਸ ਜਨਤ ਦਾ ਨਾਮ ਪਹਿਲਗਾਮ (ਕਸ਼ਮੀਰ) ਹੈ। ਆਉ ਸਾਰੇ ਮਿਲਦੇ ਹਾਂ।''

PunjabKesari

PunjabKesari


author

sunita

Content Editor

Related News