ਨੇਹਾ ਕੱਕੜ ਹੈ 38 ਕਰੋੜ ਦੀ ਜਾਇਦਾਦ ਦੀ ਮਾਲਕਨ, ਇਕੋ ਕਮਰੇ 'ਚ ਪਰਿਵਾਰ ਕਰਦਾ ਸੀ ਗੁਜ਼ਾਰਾ ਤੇ ਪਿਓ ਵੇਚਦਾ ਸੀ ਸਮੋਸੇ

Thursday, Sep 15, 2022 - 11:17 AM (IST)

ਨੇਹਾ ਕੱਕੜ ਹੈ 38 ਕਰੋੜ ਦੀ ਜਾਇਦਾਦ ਦੀ ਮਾਲਕਨ, ਇਕੋ ਕਮਰੇ 'ਚ ਪਰਿਵਾਰ ਕਰਦਾ ਸੀ ਗੁਜ਼ਾਰਾ ਤੇ ਪਿਓ ਵੇਚਦਾ ਸੀ ਸਮੋਸੇ

ਚੰਡੀਗੜ੍ਹ (ਬਿਊਰੋ) - ਗਾਇਕੀ ਦੇ ਖ਼ੇਤਰ 'ਚ ਵੱਡੀਆਂ ਮੱਲਾਂ ਮਾਰਨ ਵਾਲੀ ਮਸ਼ਹੂਰ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ 'ਚ ਹੈ। ਨੇਹਾ ਕੱਕੜ ਨੇ ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਕਹਾਣੀਆਂ ਕਈ ਮੌਕਿਆਂ 'ਤੇ ਲੋਕਾਂ ਨੂੰ ਸੁਣਾਈਆਂ। ਨੇਹਾ ਕੱਕੜ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਉਹ ਜਿਸ ਮਕਾਨ ਦੇ ਇਕ ਕਮਰੇ 'ਚ ਕਿਰਾਏ 'ਤੇ ਰਿਹਾ ਕਰਦੀ ਸੀ, ਅੱਜ ਉੱਥੇ ਇੱਕ ਬੰਗਲਾ ਹੈ। ਨੇਹਾ ਦੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਣਗੇ। 

PunjabKesari

ਅੱਜ ਵੀ ਭਰ ਆਉਂਦੈ ਅੱਖਾਂ 'ਚ ਹੰਝੂ
ਨੇਹਾ ਕੱਕੜ ਨੇ ਰਿਸ਼ੀਕੇਸ਼ 'ਚ ਸਥਿਤ ਆਪਣੇ ਬੰਗਲੇ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਹ ਇਸ ਸ਼ਹਿਰ ਵਿਚ ਆਪਣਾ ਵੱਡਾ ਬੰਗਲਾ ਦੇਖ ਕੇ ਭਾਵੁਕ ਹੋ ਜਾਂਦੀ ਹੈ। ਨੇਹਾ ਕੱਕੜ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਅਸੀਂ ਇਹ ਬੰਗਲਾ ਰਿਸ਼ੀਕੇਸ਼ 'ਚ ਖਰੀਦਿਆ ਹੈ।''

PunjabKesari
ਨੇਹਾ ਕੱਕੜ ਨੇ ਉਸ ਘਰ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪਰਿਵਾਰ ਨਾਲ ਕਮਰੇ 'ਚ ਰਹਿੰਦੀ ਸੀ। ਨੇਹਾ ਨੇ ਤਸਵੀਰ ਦੇ ਕੈਪਸ਼ਨ 'ਚ ਦੱਸਿਆ ਹੈ ਕਿ ਉਹ ਇਸ ਘਰ ਦੇ ਇਕ ਕਮਰੇ 'ਚ ਪੂਰੇ ਪਰਿਵਾਰ ਨਾਲ ਰਹਿੰਦੀ ਸੀ। ਉਹ ਲਿਖਦੀ ਹੈ, ''ਉਸ ਛੋਟੇ ਕਮਰੇ 'ਚ ਮਾਂ ਨੇ ਇਕ ਟੇਬਲ ਰੱਖਿਆ ਹੋਇਆ ਸੀ, ਜੋ ਸਾਡੀ ਰਸੋਈ ਸੀ। ਉਹ ਕਮਰਾ ਵੀ ਸਾਡਾ ਨਹੀਂ ਸੀ। ਅਸੀਂ ਇੱਥੇ ਕਿਰਾਏ 'ਤੇ ਰਹਿੰਦੇ ਸੀ। ਜਦੋਂ ਵੀ ਮੈਂ ਆਪਣਾ ਬੰਗਲਾ ਵੇਖਦੀ ਹਾਂ, ਮੈਂ ਭਾਵੁਕ ਹੋ ਜਾਂਦੀ ਹਾਂ।''

PunjabKesari

ਪਿਤਾ ਨੇ ਕਾਲਜ ਦੇ ਬਾਹਰ ਵੇਚੇ ਸਮੋਸੇ
ਨੇਹਾ ਕੱਕੜ ਦੇ ਪਿਤਾ ਕਾਲਜ ਦੇ ਬਾਹਰ ਸਮੋਸੇ ਵੇਚਿਆ ਕਰਦੇ ਸਨ ਤੇ ਉਸ ਦੀ ਮਾਂ ਹਾਊਸਵਾਈਫ ਸੀ। ਉਦੋਂ ਨੇਹਾ ਦਾ ਪਰਿਵਾਰ ਕਾਫੀ ਗਰੀਬ ਸੀ। ਉਸ ਦਾ ਪੂਰਾ ਪਰਿਵਾਰ 1 ਕਮਰੇ 'ਚ ਕਿਰਾਏ 'ਤੇ ਰਹਿੰਦਾ ਸੀ। ਇਕ ਹੀ ਕਮਰੇ 'ਚ ਉਹ ਲੋਕ ਸੌਂਦੇ ਸਨ ਤੇ ਖਾਣਾ ਬਣਾਉਂਦੇ ਸਨ।

PunjabKesari

ਜਗਰਾਤਿਆਂ 'ਚ ਗਾਉਂਦੀ ਸੀ ਭਜਨ 
ਮੀਡੀਆ ਰਿਪੋਰਟਾਂ ਅਨੁਸਾਰ, ਨੇਹਾ ਕੱਕੜ ਆਪਣੇ ਸੰਘਰਸ਼ ਦੇ ਦਿਨਾਂ 'ਚ ਆਪਣੇ ਭੈਣ-ਭਰਾ ਨਾਲ ਜਗਰਾਤਿਆਂ 'ਚ ਭਜਨ ਗਾਉਂਦੀ ਹੁੰਦੀ ਸੀ। ਉਹ ਕਈ ਰਾਤਾਂ ਬਿਨਾਂ ਨੀਂਦ ਬਿਤਾਉਂਦੀ ਸੀ। ਨੇਹਾ ਨੇ ਬਚਪਨ 'ਚ ਸਿਰਫ਼ ਗਾਣੇ ਗਾਏ ਹਨ। ਉਹ ਰਾਤ ਨੂੰ ਪਰਿਵਾਰ ਨਾਲ ਜਗਰਾਤੇ 'ਚ ਗਾਉਣ ਜਾਂਦੀ ਸੀ। ਇਸ ਕਰਕੇ ਉਨ੍ਹਾਂ ਦਾ ਕੋਈ ਦੋਸਤ ਵੀ ਨਹੀਂ ਬਣ ਸਕਿਆ। ਨੇਹਾ ਕੱਕੜ ਅੱਜ ਇਕ ਸਫ਼ਲ ਗਾਇਕਾ ਹੈ। ਉਨ੍ਹਾਂ ਨੇ ਕਈ ਸੁਪਰਹਿੱਟ ਗਾਣੇ ਦਿੱਤੇ ਹਨ। ਨੇਹਾ ਗਾਉਣ ਦੇ ਨਾਲ-ਨਾਲ ਕਈ ਮਿਊਜ਼ਿਕ ਵੀਡਿਓ 'ਚ ਪਰਫਾਰਮ ਕਰਦੀ ਵੀ ਦਿਖਾਈ ਦਿੱਤੀ ਹੈ। 

PunjabKesari

ਬਾਲੀਵੁੱਡ 'ਚ ਕਮਾਇਆ ਖ਼ੂਬ ਨਾਂ
ਨੇਹਾ ਕੱਕੜ ਪਹਿਲੀ ਵਾਰ 'ਇੰਡੀਅਨ ਆਈਡਲ 2' 'ਚ ਇੱਕ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਈ ਸੀ, ਹਾਲਾਂਕਿ ਉਸ ਸਮੇਂ ਅਨੁ ਮੱਲਿਕ ਨੇ ਨੇਹਾ ਨੂੰ ਇੰਡੀਅਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਨੇਹਾ ਨੇ ਆਪਣੀ ਮਿਹਨਤ ਦੇ ਦਮ 'ਤੇ ਬਾਲੀਵੁੱਡ 'ਚ ਨਾਮ ਕਮਾਇਆ। ਹੁਣ ਉਹ ਉਸੇ ਸ਼ੋਅ ਦੀ ਜੱਜ ਹੈ, ਜਿੱਥੋਂ ਉਨ੍ਹਾਂ ਨੂੰ ਇਕ ਵਾਰ ਨਕਾਰ ਦਿੱਤਾ ਗਿਆ ਸੀ। ਨੇਹਾ ਨੇ ਫ਼ਿਲਮ 'ਮੀਰਾਬਾਈ ਨਾਟ ਆਊਟ' 'ਚ ਕੋਰਸ ਗਾ ਕੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲਾਂਕਿ, ਨੇਹਾ ਉਦੋਂ ਸੁਰਖੀਆਂ 'ਚ ਆਈ ਜਦੋਂ ਉਨ੍ਹਾਂ ਨੇ ਦੀਪਿਕਾ ਪਾਦੂਕੋਣ ਅਤੇ ਸੈਫ ਅਲੀ ਖ਼ਾਨ ਦੀ ਫ਼ਿਲਮ 'ਕਾਕਟੇਲ' ਲਈ 'ਸੈਕਿੰਡ ਹੈਂਡ ਜਵਾਨੀ' ਗੀਤ ਗਾਇਆ।

PunjabKesari

ਨੇਹਾ ਕੱਕੜ 'ਚ ਆਇਆ ਵੱਡਾ ਬਦਲਾਅ
ਬੀਤੇ ਸਾਲਾਂ 'ਚ ਨੇਹਾ ਕੱਕੜ ਦੀ ਗਾਇਕੀ ਦੇ ਨਾਲ ਉਸ ਦੀ ਲੁੱਕ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਨੇਹਾ ਅੱਜ ਬੇਹੱਦ ਸਟਾਈਲਿਸ਼ ਤੇ ਗਲੈਮਰੈੱਸ ਨਜ਼ਰ ਆਉਂਦੀ ਹੈ। ਨੇਹਾ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਇਕ ਵਾਰ ਤਾਂ ਤੁਸੀਂ ਵੀ ਭੁਲੇਖਾ ਖਾ ਜਾਓਗੇ। ਨੇਹਾ ਬਾਲੀਵੁੱਡ ਦੀ ਸਭ ਤੋਂ ਡਿਮਾਂਡ 'ਚ ਰਹਿਣ ਵਾਲੀ ਪਲੇਬੈਕ ਸਿੰਗਰ ਹੈ।

PunjabKesari

38 ਕਰੋੜ ਦੀ ਜਾਇਦਾਦ ਦੀ ਹੈ ਮਾਲਕਨ
ਨੇਹਾ ਕੱਕੜ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਰਿਪੋਰਟ ਮੁਤਾਬਕ ਉਨ੍ਹਾਂ ਦੀ ਅੱਜ ਤੱਕ ਦੀ ਕੁੱਲ ਜਾਇਦਾਦ 38 ਕਰੋੜ ਰੁਪਏ ਹੈ। ਨੇਹਾ ਇੱਕ ਗਾਣਾ ਗਾਉਣ ਲਈ 8-10 ਲੱਖ ਰੁਪਏ ਫ਼ੀਸ ਲੈਂਦੀ ਹੈ। ਨੇਹਾ ਦੀ ਇਕ ਮਹੀਨੇ ਦੀ ਕਮਾਈ 30 ਲੱਖ ਤੋਂ ਵੱਧ ਦੱਸੀ ਜਾਂਦੀ ਹੈ, ਜਦਕਿ ਉਨ੍ਹਾਂ ਦੀ ਸਾਲਾਨਾ ਕਮਾਈ ਸਾਢੇ 3 ਕਰੋੜ ਰੁਪਏ ਹੈ। ਇਸ ਦੇ ਨਾਲ-ਨਾਲ ਨੇਹਾ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਕ ਹੈ। ਨੇਹਾ ਦੇ ਕਾਰ ਕਲੈਕਸ਼ਨ 'ਚ ਔਡੀ, ਮਰਸਡੀਜ਼ ਬੈਂਜ਼, ਰੇਂਜ ਰੋਵਰ, BMW ਅਤੇ ਹੋਰ ਕਾਰਾਂ ਸ਼ਾਮਲ ਹਨ। ਨੇਹਾ ਕੱਕੜ ਦਾ ਵੀ ਹੁਣ ਰਿਸ਼ੀਕੇਸ਼ 'ਚ ਆਲੀਸ਼ਾਨ ਬੰਗਲਾ ਹੈ। ਇੰਨਾ ਹੀ ਨਹੀਂ, ਨੇਹਾ ਕੱਕੜ ਨੂੰ ਬਾਲੀਵੁੱਡ ਦੀਆਂ ਟਾਪ ਗਾਇਕਾਵਾਂ 'ਚ ਗਿਣਿਆ ਜਾਂਦਾ ਹੈ। ਇੰਸਟਾਗ੍ਰਾਮ 'ਤੇ ਨੇਹਾ ਨੂੰ 70 ਮਿਲੀਅਨ ਯਾਨਿ 7 ਕਰੋੜ ਤੋਂ ਵੱਧ ਲੋਕ ਫਾਲੋ ਕਰਦੇ ਹਨ।

PunjabKesari


author

sunita

Content Editor

Related News