ਬੱਚਿਆਂ ਨੂੰ 500 ਦੇ ਨੋਟ ਵੰਡ ਰਹੀ ਸੀ ਨੇਹਾ ਕੱਕੜ, ਮਚ ਗਈ ਹਫੜਾ-ਦਫੜੀ (ਵੀਡੀਓ)

Saturday, Dec 11, 2021 - 02:31 PM (IST)

ਬੱਚਿਆਂ ਨੂੰ 500 ਦੇ ਨੋਟ ਵੰਡ ਰਹੀ ਸੀ ਨੇਹਾ ਕੱਕੜ, ਮਚ ਗਈ ਹਫੜਾ-ਦਫੜੀ (ਵੀਡੀਓ)

ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਸੈਲਫੀ ਕੁਈਨ ਦੇ ਨਾਂ ਨਾਲ ਮਸ਼ਹੂਰ ਨੇਹਾ ਕੱਕੜ ਦੀ ਦਰਿਆਦਿਲੀ ਕਿਸੇ ਤੋਂ ਲੁਕੀ ਨਹੀਂ ਹੈ। ਸੈੱਟ ਜਾਂ ਫਿਰ ਸੈੱਟ ਤੋਂ ਬਾਹਰ ਉਹ ਕਿਸੇ ਦਾ ਵੀ ਦਰਦ ਦੇਖ ਕੇ ਭਾਵੁਕ ਹੋ ਜਾਂਦੀ ਹੈ। ਉਥੇ ਲੋਕਾਂ ਦੀ ਮਦਦ ਕਰਨ ’ਚ ਵੀ ਨੇਹਾ ਕਦੇ ਵੀ ਪਿੱਛੇ ਨਹੀਂ ਹੱਟਦੀ ਪਰ ਇਸ ਵਿਚਾਲੇ ਉਸ ਨੂੰ ਦੂਜਿਆਂ ਦੀ ਮਦਦ ਕਰਨਾ ਭਾਰੀ ਪੈ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸ 'ਚ ਜਾਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੀ ਕਰਨ ਔਜਲਾ ਤੇ ਬੱਬੂ ਮਾਨ 'ਤੇ ਬਿਆਨਬਾਜ਼ੀ, ਸ਼ਰੇਆਮ ਆਖੀ ਇਹ ਗੱਲ

ਨੇਹਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ਼ ਵੀਡੀਓ ’ਚ ਉਹ ਨਾ ਸਿਰਫ ਪ੍ਰੇਸ਼ਾਨ ਹੋ ਕੇ ਰੋਂਦੀ ਨਜ਼ਰ ਆ ਰਹੀ ਹੈ, ਸਗੋਂ ਪ੍ਰਸ਼ੰਸਕ ਉਸ ਨੂੰ ਟਰੋਲ ਵੀ ਕਰ ਰਹੇ ਹਨ।

ਨੇਹਾ ਦੀ ਇਹ ਵੀਡੀਓ ਇੰਸਟਾਗ੍ਰਾਮ ’ਤੇ ਵਾਇਰਲ ਹੋ ਰਹੀ ਹੈ। ਨੇਹਾ ਦੀ ਇਹ ਵੀਡੀਓ ਰੈਸਟੋਰੈਂਟ ਦੇ ਬਾਹਰ ਦੀ ਹੈ। ਇਸ ’ਚ ਨੇਹਾ ਕੱਕੜ ਕਾਰ ’ਚ ਬੈਠੀ ਨਜ਼ਰ ਆ ਰਹੀ ਹੈ। ਉਥੇ ਉਸ ਦੀ ਕਾਰ ਨੂੰ ਕਈ ਸਾਰੇ ਬੱਚੇ ਘੇਰ ਲੈਂਦੇ ਹਨ ਤੇ ਚੀਕਾਂ ਮਾਰਦੇ ਹਨ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਅਚਾਨਕ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ।

 
 
 
 
 
 
 
 
 
 
 
 
 
 
 

A post shared by Voompla (@voompla)

ਨੇਹਾ ਬੱਚਿਆਂ ਨੂੰ 500 ਦੇ ਨੋਟ ਵੰਡ ਰਹੀ ਸੀ, ਉਦੋਂ ਉਥੇ ਰੈਸਟੋਰੈਂਟ ਦਾ ਗਾਰਡ ਆ ਗਿਆ ਤੇ ਉਹ ਬੱਚਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਹੀ ਗਾਰਡ ਬੱਚਿਆਂ ਨੂੰ ਉਥੋਂ ਹਟਾਉਣ ਲੱਗਦਾ ਹੈ ਤਾਂ ਸਾਰੇ ਇਕੱਠੇ ਜ਼ੋਰ-ਜ਼ੋਰ ਨਾਲ ਚੀਕਣ ਲੱਗਦੇ ਹਨ।

ਬੱਚਿਆਂ ਨੂੰ ਇੰਝ ਚੀਕਦੇ ਦੇਖ ਨੇਹਾ ਘਬਰਾ ਜਾਂਦੀ ਹੈ। ਉਥੇ ਸ਼ੋਰ-ਸ਼ਰਾਬੇ ਕਾਰਨ ਉਹ ਆਪਣਾ ਮੂੰਹ ਲੁਕੋ ਕੇ ਰੋਣ ਲੱਗਦੀ ਹੈ। ਇਸ ਪੂਰੀ ਵੀਡੀਓ ’ਚ ਨੇਹਾ ਕਾਫੀ ਬਾਵੁਕ ਤੇ ਘਬਰਾਈ ਨਜ਼ਰ ਆ ਰਹੀ ਹੈ। ਉਥੇ ਨੇਹਾ ਕਾਰ ਦੀ ਘਿੜਕੀ ਵੱਲ ਪਿੱਠ ਕਰਕੇ ਬੈਠ ਜਾਂਦੀ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News