ਨੇਹਾ ਧੂਪੀਆ ਨੇ ਖੂਬਸੂਰਤ ਤਸਵੀਰ ਸਾਂਝੀ ਕਰ ਦਿੱਤੀ ਪਿਤਾ ਨੂੰ ਜਨਮ ਦਿਨ ਦੀ ਵਧਾਈ

Friday, Dec 17, 2021 - 01:24 PM (IST)

ਨੇਹਾ ਧੂਪੀਆ ਨੇ ਖੂਬਸੂਰਤ ਤਸਵੀਰ ਸਾਂਝੀ ਕਰ ਦਿੱਤੀ ਪਿਤਾ ਨੂੰ ਜਨਮ ਦਿਨ ਦੀ ਵਧਾਈ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇਹਾ ਧੂਪੀਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਿਤਾ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਪਿਤਾ ਜੀ। ਮੈਂ ਤੁਹਾਨੂੰ ਦਿਲੋਂ ਪਿਆਰ ਕਰਦੀ ਹਾਂ। ਇੱਥੇ ਜ਼ਿਆਦਾ ਨਹੀਂ ਲਿਖ ਰਹੀ ਕਿ ਤੁਸੀਂ ਅਗਲੇ ਕਮਰੇ ‘ਚ ਹੋ ਅਤੇ ਬਾਕੀ ਮੈਂ ਕੇਕ ਕੱਟਣ ਦੇ ਮੌਕੇ ‘ਤੇ ਕਹਾਂਗੀ। ਆਈ ਲਵ ਯੂ ਸੋ ਮੱਚ ਪਾ’।

PunjabKesari
ਨੇਹਾ ਧੂਪੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਦੀਆਂ ਅਨੇਕਾਂ ਹੀ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ। ਹਾਲ ਹੀ ‘ਚ ਅਦਾਕਾਰਾ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਹੈ। ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਸੀ। ਉਨ੍ਹਾਂ ਨੇ ਅੰਗਦ ਬੇਦੀ ਦੇ ਨਾਲ ਵਿਆਹ ਕਰਵਾਇਆ ਸੀ।

PunjabKesari
ਇਹ ਵਿਆਹ ਚੋਰੀ ਛਿਪੇ ਹੋਇਆ ਸੀ ਅਤੇ ਵਿਆਹ ‘ਚ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ। ਨੇਹਾ ਧੂਪੀਆ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੇਂਟ ਹੋ ਗਈ ਸੀ ਜਿਸ ਕਾਰਨ ਜਲਦਬਾਜ਼ੀ ‘ਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਅੰਗਦ ਬੇਦੀ ਦੇ ਪਿਤਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਸੀ ਤਾਂ ਉਹ ਬਹੁਤ ਨਰਾਜ਼ ਹੋਏ ਸਨ।

PunjabKesariਨੇਹਾ ਧੂਪੀਆ ਆਪਣੀ ਪ੍ਰੈਗਨੇਂਸੀ ਦੇ ਦੌਰਾਨ ਵੀ ਆਪਣੇ ਕੰਮ ‘ਚ ਰੁੱਝੀ ਰਹੀ ਸੀ ਅਤੇ ਕਈ ਪ੍ਰਾਜੈਕਟਸ ‘ਤੇ ਕੰਮ ਕਰਦੀ ਰਹੀ ਸੀ। ਨੇਹਾ ਧੂਪੀਆ ਦੇ ਹੁਣ ਦੋ ਬੱਚੇ ਹਨ, ਇਕ ਧੀ ਅਤੇ ਇਕ ਪੁੱਤਰ।


author

Aarti dhillon

Content Editor

Related News