ਪੁੱਤਰ ਦੇ ਜਨਮ ਤੋਂ ਪਹਿਲਾਂ ਨੇਹਾ ਧੂਪੀਆ ਨੇ ਕਰਵਾਇਆ ਮੈਟਰਨਿਟੀ ਸ਼ੂਟ (ਤਸਵੀਰਾਂ)

10/03/2021 2:30:42 PM

ਮੁੰਬਈ : ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਹਾਲ ਹੀ 'ਚ ਮਾਂ ਬਣੀ ਹੈ। ਨੇਹਾ ਧੂਪੀਆ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਅਜਿਹੇ ’ਚ ਉਸ ਨੇ ਆਪਣਾ ਪੂਰੀ ਤਰ੍ਹਾਂ ਨਾਲ ਖ਼ਿਆਲ ਰੱਖਿਆ। ਨਾਲ ਹੀ ਨਾਲ ਉਸ ਨੇ ਆਪਣੀ ਪ੍ਰੈਗਨੈਂਸੀ ਨੂੰ ਖ਼ੂਬ ਇੰਜੁਆਏ ਵੀ ਕੀਤਾ। ਹੁਣ ਹਾਲ ਹੀ ’ਚ ਨੇਹਾ ਧੂਪੀਆ ਨੇ ਆਪਣਾ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਸੀ। ਜਿਸ ’ਚ ਨੇਹਾ ਕਾਫੀ ਬੋਲਡ ਅੰਦਾਜ਼ ’ਚ ਨਜ਼ਰ ਆਈ ਸੀ। ਇਸ ਫੋਟੋਸ਼ੂਟ ’ਤੇ ਨੇਹਾ ਧੂਪੀਆ ਦੇ ਕਈ ਫੈਨਜ਼ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ।

PunjabKesari
ਨੇਹਾ ਧੂਪੀਆ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਕਈ ਤਸਵੀਰਾਂ ਅਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ ’ਚ ਨੇਹਾ ਧੂਪੀਆ ਨੇ ਆਪਣਾ ਮੈਟਰਨਿਟੀ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ ’ਚ ਨੇਹਾ ਧੂਪੀਆ ਦਾ ਬੋਲਡ ਅੰਦਾਜ਼ ਖ਼ਾਸਾ ਪਸੰਦ ਕੀਤਾ ਜਾ ਰਿਹਾ ਹੈ। ਕਈ ਦਿਨਾਂ ਤੋਂ ਨੇਹਾ ਆਪਣੀਆਂ ਇਹ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰ ਰਹੀ ਹੈ। ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਹੀਆਂ ਹਨ।

PunjabKesari
ਹਾਲ ਹੀ ’ਚ ਨੇਹਾ ਧੂਪੀਆ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਨੇਹਾ ਆਪਣੀ ਬੇਬੀ ਬੰਪ ਫਲਾਂਟ ਕਰ ਰਹੀ ਸੀ। ਤਸਵੀਰ ’ਚ ਨੇਹਾ ਧੂਪੀਆ ਨੇ ਬ੍ਰਾਲੇਟ ਅਤੇ ਸ਼ਾਟਸ ਪਾਇਆ ਹੈ। ਇਸ ਦੇ ਨਾਲ ਉਨ੍ਹਾਂ ਨੇ ਨੈੱਟ ਦਾ ਟਾਪ ਵੀ ਪਾਇਆ ਹੋਇਆ ਹੈ। ਜਿਸ ’ਚ ਉਸ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਨੇਹਾ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਸਨ। ਨੇਹਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari


Aarti dhillon

Content Editor

Related News