ਨੇਹਾ ਧੂਪੀਆ ਨੇ ਦਿੱਤਾ ਪੁੱਤਰ ਨੂੰ ਜਨਮ, ਪਤੀ ਅੰਗਦ ਬੇਦੀ ਨੇ ਤਸਵੀਰ ਸਾਂਝੀ ਕਰ ਦਿੱਤੀ ‘ਗੁੱਡ ਨਿਊਜ਼’

Sunday, Oct 03, 2021 - 02:12 PM (IST)

ਨੇਹਾ ਧੂਪੀਆ ਨੇ ਦਿੱਤਾ ਪੁੱਤਰ ਨੂੰ ਜਨਮ, ਪਤੀ ਅੰਗਦ ਬੇਦੀ ਨੇ ਤਸਵੀਰ ਸਾਂਝੀ ਕਰ ਦਿੱਤੀ ‘ਗੁੱਡ ਨਿਊਜ਼’

ਮੁੰਬਈ (ਬਿਊਰੋ)– ਨੇਹਾ ਧੂਪੀਆ ਤੇ ਅੰਗਦ ਬੇਦੀ ਦੂਜੀ ਵਾਰ ਮਾਤਾ-ਪਿਤਾ ਬਣ ਗਏ ਹਨ। ਨੇਹਾ ਧੂਪੀਆ ਨੇ ਅੱਜ ਪੁੱਤਰ ਨੂੰ ਜਨਮ ਦਿੱਤਾ ਹੈ। ਅੰਗਦ ਬੇਦੀ ਨੇ ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਦਿਆਂ ਪ੍ਰਸ਼ੰਸਕਾਂ ਨੂੰ ਇਹ ਖ਼ੁਸ਼ਖਬਰੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕਰੂਜ਼ ਡਰੱਗਸ ਪਾਰਟੀ ਕੇਸ : ਸ਼ਾਹਰੁਖ਼ ਦੇ ਬੇਟੇ ਆਰੀਅਨ ਨਾਲ ਇਕ ਵੱਡੇ ਅਦਾਕਾਰ ਦੀ ਧੀ ਵੀ ਸੀ ਮੌਜੂਦ

ਅੰਗਦ ਬੇਦੀ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਭਗਵਾਨ ਨੇ ਆਪਣੇ ਆਸ਼ੀਰਵਾਦ ਦੇ ਤੌਰ ’ਤੇ ਸਾਨੂੰ ਇਕ ਪੁੱਤਰ ਦਿੱਤਾ ਹੈ। ਨੇਹਾ ਤੇ ਬੱਚਾ ਦੋਵੇਂ ਠੀਕ ਹਨ। ਮਿਹਰ ਆਪਣੇ ਬੇਬੀ ਦਾ ਟਾਈਟਲ ਆਪਣੇ ਛੋਟੇ ਭਰਾ ਨੂੰ ਦੇਣ ਲਈ ਤਿਆਰ ਹੈ।’

 
 
 
 
 
 
 
 
 
 
 
 
 
 
 
 

A post shared by ANGAD BEDI (@angadbedi)

ਅੰਗਦ ਨੇ ਅੱਗੇ ਲਿਖਿਆ, ‘ਬੇਦੀ ਬੁਆਏ ਆ ਗਿਆ ਹੈ। ਵਾਹਿਗੁਰੂ ਮਿਹਰ ਕਰੇ। ਨੇਹਾ ਧੂਪੀਆ ਇਸ ਸਫਰ ’ਚ ਇਕ ਯੌਧਾ ਬਣਨ ਲਈ ਸ਼ੁਕਰੀਆ। ਇਸ ਨੇ ਸਾਡੇ ਚਾਰਾਂ ਲਈ ਬੇਹੱਦ ਯਾਦਗਾਰ ਪਲ ਬਣਾਇਆ।’

ਪੋਸਟ ਦੇ ਨਾਲ ਅੰਗਦ ਬੇਦੀ ਨੇ ਨੇਹਾ ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਦੋਵੇਂ ਮੈਚਿੰਗ ਕੱਪੜਿਆਂ ’ਚ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News