ਨੇਹਾ ਧੂਪੀਆ ਨੇ ਪੁੱਤ ਦੇ ਪਹਿਲੇ ਜਨਮਦਿਨ ''ਤੇ ਸਾਂਝੀਆਂ ਕੀਤੀਆਂ ਪਿਆਰੀਆਂ ਝਲਕੀਆਂ, ਵੇਖੋ ਖ਼ੂਬਸੂਰਤ ਤਸਵੀਰਾਂ

Tuesday, Oct 04, 2022 - 02:38 PM (IST)

ਨੇਹਾ ਧੂਪੀਆ ਨੇ ਪੁੱਤ ਦੇ ਪਹਿਲੇ ਜਨਮਦਿਨ ''ਤੇ ਸਾਂਝੀਆਂ ਕੀਤੀਆਂ ਪਿਆਰੀਆਂ ਝਲਕੀਆਂ, ਵੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ) : ਬੀਤੇ ਦਿਨੀਂ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਆਪਣੇ ਦੂਜੇ ਪੁੱਤਰ ਗੁਰਿਕ ਦਾ ਪਹਿਲਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਖ਼ਾਸ ਮੌਕੇ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਸੋਸ਼ਲ ਮੀਡੀਆ 'ਤੇ ਇਕ ਖ਼ਾਸ ਪੋਸਟ ਪਾ ਕੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। 

ਦੱਸ ਦਈਏ ਕਿ ਨੇਹਾ ਧੂਪੀਆ ਨੇ ਅੱਜ ਦੇ ਦਿਨ ਆਪਣੇ ਦੂਜੇ ਬੱਚੇ ਦਾ ਇਸ ਦੁਨੀਆ 'ਤੇ ਸਵਾਗਤ ਕੀਤਾ ਸੀ। ਨੇਹਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਮੰਮੀ ਨੇਹਾ ਧੂਪੀਆ ਤੇ ਪਾਪਾ ਅੰਗਦ ਬੇਦੀ ਨੇ ਕਿਊਟ ਪੋਸਟਾਂ ਪਾ ਕੇ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

PunjabKesari

ਨੇਹਾ ਧੂਪੀਆ ਨੇ ਆਪਣੇ ਬੇਟੇ ਗੁਰਿਕ ਦੀਆਂ ਖੂਬਸੂਰਤ ਤਸਵੀਰਾਂ ਦਾ ਇੱਕ ਕਲਾਜ ਸਾਂਝਾ ਕੀਤਾ ਹੈ।

PunjabKesari

ਇਸ ਮੌਕੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਪਹਿਲਾ ਜਨਮਦਿਨ ਮੁਬਾਰਕ ਸਾਡੇ ਸਨਸ਼ਾਈਨ ਬੁਆਏ… ਤੁਸੀਂ ਆਪਣੀ ਮਾਂ ਨੂੰ ਸਿਖਾਇਆ ਕਿ ਕਿਵੇਂ ਅਨੰਤ ਨੂੰ ਪਿਆਰ ਕਰਨਾ ਹੈ ਅਤੇ ਦੋ ਵਾਰ ਵਾਪਸ ਆਉਣਾ ਹੈ… ਮੇਰਾ ਦਿਲ ਜੋ ਇਸ ਸਮੇਂ ਬਹੁਤ ਭਰਿਆ ਹੋਇਆ ਹੈ, ਅੱਜ ਅਤੇ ਹਰ ਰੋਜ਼ ਤੁਹਾਡਾ ਹੈ… ਇਸ ਪੋਸਟ ਤੋਂ ਬਾਅਦ ਕਾਹਲੀ ਨਾਲ ਉਹ ਕੰਮ ਕਰਨ ਲਈ ਜੋ ਮੈਂ ਸਭ ਤੋਂ ਵਧੀਆ ਕਰਦੀ ਹਾਂ, ਤੁਹਾਨੂੰ ਚੁੰਮਣ ਨਾਲ ਮਸਤੀ ਕਰਦੀ ਹਾਂ ਅਤੇ ਤੁਹਾਡੇ ਦਿਲ ਨੂੰ ਛੂਹ ਜਾਣੇ ਵਾਲੇ ਹਾਸੇ ਨੂੰ ਸੁਣਦੀ ਹਾਂ।'' 

PunjabKesari

ਇਸ ਪੋਸਟ 'ਤੇ ਕਲਾਕਾਰ ਤੇ ਪ੍ਰਸ਼ੰਸਕ ਕੁਮੈਂਟ ਕਰਕੇ ਗੁਰਿਕ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਉੱਧਰ ਅੰਗਦ ਬੇਦੀ ਨੇ ਵੀ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਅਣਦੇਖੇ ਪਲਾਂ ਨੂੰ ਸਾਂਝਾ ਕੀਤਾ ਹੈ।

PunjabKesari

ਇਸ ਪੋਸਟ 'ਚ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜਦੋਂ ਪਹਿਲੀ ਵਾਰ ਗੋਦ 'ਚ ਲਿਆ ਸੀ ਉਸ ਤਸਵੀਰ ਨੂੰ ਸਾਂਝਾ ਕੀਤਾ ਹੈ।

PunjabKesari

ਦੱਸ ਦਈਏ ਗੁਰਿਕ ਅਦਾਕਾਰ ਅੰਗਦ ਬੇਦੀ ਅਤੇ ਨੇਹਾ ਧੂਪੀਆ ਦਾ ਦੂਜਾ ਬੱਚਾ ਹੈ। ਇਸ ਜੋੜੇ ਦੀ ਤਿੰਨ ਸਾਲ ਦੀ ਬੇਟੀ ਮੇਹਰ ਵੀ ਹੈ।

PunjabKesari

PunjabKesari

PunjabKesari

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News